ਅੰਮ੍ਰਿਤਸਰ, 23 ਜਨਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਰੋਇੰਗ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇੰਟਰ ਕਾਲਜ ਮੁਕਾਬਲਿਆਂ ਵਿਚ 9 ਸੋਨੇ ਦੇ ਤਗਮਿਆਂ ਨਾਲ ਜਿੱਤ ਪ੍ਰਾਪਤ ਕੀਤੀ। ਕਾਲਜ ਦੀ ਟੀਮ ਨੇ ਐਸ. ਡੀ. ਕਾਲਜ ਦੀਨਾਨਗਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਉਪਰ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਕਾਲਜ ਦੀ ਟੀਮ ਨੇ ਇਹ ਟਰਾਫੀ 32 ਅੰਕਾਂ ਨਾਲ ਜਿੱਤੀ, ਉਥੇ ਐਸ. ਡੀ. ਕਾਲਜ ਦੀਨਾਨਗਰ ਨੇ 18 ਅੰਕਾਂ ਨਾਲ ਰੱਨਰ ਅੱਪ ਦਾ ਸਥਾਨ ਪ੍ਰਾਪਤ ਕੀਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਦੂਜੇ ਰੱਨਰ ਅੱਪ ਦੀ ਪੁਜ਼ੀਸ਼ਨ 6 ਅੰਕਾਂ ਨਾਲ ਪ੍ਰਾਪਤ ਕੀਤੀ। ਮਿਸ ਕੰਵਲਜੀਤ, ਰਾਜਬੀਰ ਨੇ 2 ਸੋਨੇ ਦੇ ਤਗਮੇ ਡਬਲ ਸਕੱਲ 1000 ਮੀਟਰ ਵਿਚ ਪ੍ਰਾਪਤ ਕੀਤੇ, ਮਿਸ ਰੇਨੂੰ ਸਵੀਤਾ, ਇਕ ਸੋਨੇ ਦਾ ਤਗਮਾ 1000 ਮੀਟਰ, ਮਿਸ ਰੇਨੂੰ ਸਵੀਤਾ, ਪ੍ਰੀਅੰਕਾ ਨੇ 1 ਸੋਨੇ ਦਾ ਤਗਮਾ 1000 ਮੀਟਰ ਜੋੜਿਆਂ ਵਿਚ ਅਤੇ ਮਿਸ. ਕੰਵਲਜੀਤ, ਗੁਰਦੀਪ, ਸ਼ਵੇਤਾ ਅਤੇ ਰਾਜਬੀਰ ਨੇ ਸੋਨੇ ਦਾ ਤਗਮਾ ਰੋਇੰਗ ਚਾਰ 1000 ਮੀਟਰ ਵਿਚ ਪ੍ਰਾਪਤ ਕੀਤਾ। ਪੰਜ ਖਿਡਾਰੀ ਕੰਵਲਜੀਤ, ਰਾਜਬੀਰ, ਗੁਰਦੀਪ, ਰੇਨੂੰ, ਸਵੀਤਾ ਅਤੇ ਸ਼ਵੇਤਾ ਆਲ ਇੰਡੀਆ ਇੰਟਰਵਰਸਿਟੀ ਰੋਇੰਗ ਚੈਂਮਪੀਅਨਸ਼ਿਪ ਲਈ ਚੁਣੀਆਂ ਗਈਆਂ ਜਿਹੜਾ ਕਿ ਤਲਵਾੜਾ ਦੇ ਪੋਂਗ ਡੈਮ ਵਿਖੇ ਮਾਰਚ 2015 ਨੂੰ ਲੱਗੇਗਾ। ਰੋਬਿਨ, ਪ੍ਰੀਅੰਕਾ ਅਤੇ ਕਿਰਨਜੀਤ ਵੀ ਇਸ ਟੀਮ ਦੇ ਮੈਂਬਰ ਹਨ।
ਪ੍ਰਿੰਸੀਪਲ ਡਾ. (ਮਿਸਿਜ਼) ਨੀਲਮ ਕਾਮਰਾ ਨੇ ਇਸ ਟੂਰਨਾਮੈਂਟ ਲਈ ਸ਼ੁੱਭ ਇਛਾਵਾਂ ਦਿੱਤੀਆਂ। ਸਪੋਰਟਸ ਵਿਭਾਗ ਦੇ ਮੁਖੀ ਮਿਸਜ਼ ਸਵੀਟੀ ਬਾਲਾ ਅਤੇ ਅਧਿਆਪਕ ਮਿਸ ਸਵਿਤਾ ਕੁਮਾਰੀ, ਮਿਸ ਰੁਪਿੰਦਰ ਕੌਰ, ਮਿਸ ਰਜਵੰਤ ਕੌਰ ਅਤੇ ਰੋਇੰਗ ਕੋਚ ਮਿਸਜ਼ ਅਜੰਨਾ ਕੁਮਾਰੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਇਸ ਕੋੋਸਿਸ਼ ਦੀ ਸ਼ਲਾਘਾ ਕੀਤੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …