ਜੀ.ਟੀ ਰੋਡ ‘ਤੇ ਦਰਜਨ ਦੇ ਕਰੀਬ ਕਾਰਾਂ ਗਈਆਂ ਨੁਕਸਾਨੀਆਂ
ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘਫ਼ ਗੁਰਪ੍ਰੀਤ ਸਿੰਘ) – ਗੁਰੂ ਨਗਰੀ ਵਿੱਚ ਅਲਫਾ ਵਨ ਨੇੜੇ ਜੀ.ਟੀ. ਰੋਡ ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਮੋਟਰ ਸਾਈਕਲ ਸਵਾਰ ਦੀ ਮੌਤ ਹੋ ਗਈ ਜਦਕਿ ਦੋ ਜਖਮੀ ਹੋਣ ਦਾ ਸਮਾਚਾਰ ਹੈ।ਜਖਮੀਆਂ ਦਾ ਸਥਾਨਕ ਲਾਈਫ ਲਾਈਨ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਪਜਾਬ ਰੋਡਵੇਜ਼ ਦੀ ਪਨਬਸ ਨ: ਪੀ.ਬੀ 08 9892 ਚਡੀਗੜ੍ਹ ਲਈ ਰਵਾਨਾ ਹੋਣ ਉਪਰਤ ਐਲੀਵੇਟਿਡ ਸੜਕ ਤੋਂ ਅਲਫਾ ਵਨ ਮਾਲ ਸਾਹਮਣੇ ਹੇਠਾਂ ਉਤਰ ਰਹੀ ਸੀ ਤਾਂ ਬਹੁਤ ਤੇਜ ਵਿੱਚ ਰਫਤਾਰ ਹੋਣ ਕਰਕੇ ਅੱਗੇ ਜਾ ਰਹੀਆਂ ਕਾਰਾਂ ‘ਤੇ ਜਾ ਚੜੀ ਅਤੇ ਦੋ ਮੋਟਰ ਸਾਈਕਲਾਂ ਤੇ ਸਵਾਰ ਤਿਨ ਵਿਅਕਤੀ ਇਸ ਦੀ ਲਪੇਟ ਵਿੱਚ ਆ ਕੇ ਜਖਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਲਾਈਫ ਲਾਈਨ ਹਸਪਤਾਲ ਵਿੱਚ ਇਲਾਜ਼ ਲਈ ਲਿਜਾਇਆ ਗਿਆ।ਪ੍ਰਤੂ ਗਭੀਰ ਜਖਮੀ ਵਿਪਨ ਠਾਕਰ (ਤਕਰੀਬਨ 45 ਸਾਲਾ) ਪੁੱਤਰ ਉਤਮ ਚੰਦ ਵਾਸੀ ਦਸ਼ਮੇਸ਼ ਨਗਰ, ਜੌੜਾ ਫਾਟਕ ਦੀ ਮੌਤ ਹੋ ਗਈ, ਜਦਕਿ ਉਸ ਦਾ 15 ਸਾਲਾ ਆਯੁਸ਼ ਪੁੱਤਰ ਵਿਪਨ ਠਾਕਰ ਅਤੇ ਹਰਭਿਦਰ ਸਿਘ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਨ।ਹਾਦਸੇ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ।
ਹਾਦਸੇ ਮੌਕੇ ਮੌਜੂਦ ਚਸ਼ਮਦੀਦਾਂ ਅਨੁਸਾਰ ਪਨਬੱਸ ਦਾ ਡਰਾਈਵਰ ਕਾਫੀ ਤੇਜ ਗਤੀ ਨਾਲ ਬੱਸ ਚਲਾ ਰਿਹਾ ਸੀ ਅਤੇ ਉਤਰਾਈ ‘ਤੇ ਬੱਸ ਉਸ ਦੇ ਕਾਬੂ ਵਿੱਚ ਨਾ ਰਹੀ ਅਤੇ ਅੱਗੇ ਚੱਲ ਰਹੀਆਂ ਕਾਰਾਂ ਤੇ ਜਾ ਚੜੀ। ਇਹ ਹਾਦਸਾ ਇਨਾ ਖਤਰਨਾਕ ਸੀ ਕਿ ਇੱਕ ਕਾਰ ਉਪਰ ਨੂੰ ਉੱਛਲ ਕੇ ਦੂਸਰੀ ਕਾਰ ਤੇ ਜਾ ਚੜੀ ਅਤੇ ਇੱਕ ਅਲਟੋ ਕਾਰ ਘੁਮ ਕੇ ਉਲਟ ਦਿਸ਼ਾ ਵਿੱਚ ਚਲੀ ਗਈ।ਹਾਦਸੇ ਦੀਆਂ ਸ਼ਿਕਾਰ ਹੋਈਆਂ ਕਾਰਾਂ ਵਿੱਚ ਪੀ.ਬੀ 02 ਸੀ.ਈ 8343 ਡਸਟਰ ਕਾਰ ਨੂੰ ਆਪਣੀ ਪਤਨੀ ਤੇ ਬੱਚਿਆਂ ਸਮੇਤ ਬਸੰਤ ਨਗਰ ਵਾਸੀ ਸਚਿਨ ਚਲਾ ਰਿਹਾ ਸੀ, ਪੀ.ਬੀ 06 ਵਾਈ 6216 ਆਲਟੋ ਨੂੰ ਗੁਰਵਿੰਦਰ ਸਿੰਘ ਚਲਾ ਕੇ ਬਟਾਲਾ ਦੇ ਪਿੰਡ ਲੀਲ ਖੁਰਦ ਨੂੰ ਜਾ ਰਿਹਾ ਸੀ, ਸਕਾਰਪਿਊ ਨੰਬਰ ਪੀ.ਬੀ 11 ਬੀ. ਐਨ 7575, ਪੀ.ਬੀ 02 ਟੈਂਮਪਰੇਰੀ ਟੀ.ਈ 88 ਨਵੀਂ ਕਾਰ ਹਰਪ੍ਰੀਤ ਸਿੰਘ ਸੰਧੂ ਕਲੋਨੀ ਛੇਹਰਟਾ, ਪੀ.ਬੀ
02 ਬੀ.ਐਮ 8782 ਹੌਡਾ ਨੂੰ ਛੇਹਰਟਾ ਵਾਸੀ ਵਿਕਾਸ ਦੇਵਗਨ ਅਤੇ ਐਚ ਆਰ ਬੀ.ਡੀ 8559 ਸਵਿਫਟ ਕਾਰ ਪ੍ਰਭਜੋਤ ਸਿੰਘ ਦਿੱਲੀ ਦੀ ਸੀ ਜੋ ਅੰਮਿਰਤਸਰ ਤੋਂ ਦਿੱਲੀ ਜਾ ਰਿਹਾ ਸੀ, ਤੋਂ ਇਲਾਵਾ ਹੋਰ ਵੀ ਕਾਰਾਂ ਸ਼ਾਮਿਲ ਹਨ।
ਇਸ ਮੌਕੇ ਏ.ਡੀ.ਸੀ.ਪੀ ਸਿਟੀ ਪਰਮਪਾਲ ਸਿਘ ਸਿੱਧੂ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।ਉਨਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਮੁਰਦਾ ਘਰ ਜਮਾਂ ਕਰਵਾ ਦਿਤੀ ਗਈ ਹੈ ਅਤੇ ਜਖਮੀਆਂ ਦਾ ਇਲਾਜ ਚੱਲ ਰਿਹਾ ਹੈ, ਜਦਕਿ ਬੱਸ ਦਾ ਡਰਾਇਵਰ ਫਰਾਰ ਹੋ ਗਿਆ ਹੈ। ਉਨਾਂ ਕਿਹਾ ਕਿ ਮਾਮਲਾ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਗਈ ਹੈ ਅਤੇ ਜਾਂ ਉਪਰੰਤ ਦੋੀਸ਼ਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਏ.ਸੀ.ਪੀ ਪੂਰਬੀ ਗੌਰਵ ਗਰਗ, ਥਾਣਾ ਬੀ ਡਵੀਜ਼ਨ ਇਚਾਰਜ ਇੰਸਪੈਕਟਰ ਅਮਰੀਕ ਸਿਘ, ਸਜੇ ਕੁਮਾਰ ਐਸ.ਐਚ.ਓ ਤੋਂ ਇਲਾਵਾ ਥਾਣਾ ਮਕਬੂਲਪੁਰਾ ਤੋਂ ਸੁਰਜੀਤ ਸਿੰਘ ਅਤੇ ਬਲਜਿੰਦਰ ਸਿੰਘ ਪੁਲਿਸ ਮੁਲਾਜ਼ਮਾਂ ਸਮੇਤ ਮੌਜੂਦ ਸਨ।
ਜਿਕਰਯੋਗ ਹੈ ਕਿ ਐਲੀਵੇਟਿਡ ਸੜਕ ਦੀ ਅਲਫਾ ਵਨ ਵੱਲ ਉਤਰਾਈ ‘ਤੇ ਖੱਡਾ ਹੋਇਆ ਹੈ ਜੋ ਹਾਦਸੇ ਦਾ ਕਾਰਣ ਬਣਿਆ ਦੱਸਿਆ ਜਾਂਦਾ ਹੈ।