ਅੰਮ੍ਰਿਤ ਛਕਣ ਵਾਲਿਆਂ ਦੀ ਝੋਲੀ ਵਿੱਚ ਪੈਂਦੀ ਹੈ ਬਾਬਾ ਦੀਪ ਸਿੰਘ ਜੀ ਦੀ ਖੁਸ਼ੀ – ਭਾਈ ਗੁਰਇਕਬਾਲ ਸਿੰਘ
ਅੰਮ੍ਰਿਤਸਰ, 26 ਜਨਵਰੀ (ਪ੍ਰੀਤਮ ਸਿੰਘ) -ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਹਾੜੇ ਨੂੰ ਸਮਰਪਿਤ ਮਹਾਨ ਅੰਮ੍ਰਿਤ ਸੰਚਾਰ ਸ਼ੌ੍ਰ. ਗੁ. ਪ੍ਰ. ਕਮੇਟੀ ਵੱਲੋਂ ਪ੍ਰਧਾਨ ਜੱਥੇ. ਅਵਤਾਰ ਸਿੰਘ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿੱਖੇ ਕਰਵਾਇਆ ਗਿਆ।ਇਸ ਸਬੰਧ ਵਿੱਚ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਜੀ ਦੀ ਪ੍ਰੇਰਨਾ ਨਾਲ ਪਿੰਡਾਂ ਸ਼ਹਿਰਾਂ ਦੇ ਤਕਰੀਬਨ 300 ਪ੍ਰਾਣੀਆਂ ਦਾ ਜੱਥਾ ਭਲਾਈ ਕੇਂਦਰ ਤੋਂ ਗੁਰਦੁਆਰਾ ਸ਼ਹੀਦਾਂ ਸਾਹਿਬ ਜੀ ਵਿਖੇ ਅੰਮ੍ਰਿਤ ਛਕਣ ਲਈ ਰਵਾਨਾ ਹੋਇਆ। ਭਾਈ ਸਾਹਿਬ ਜੀ ਨੇ ਦੱਸਿਆ ਕਿ ਸ਼ੌ੍ਰ. ਗੁ. ਪ੍ਰ. ਕਮੇਟੀ ਅਤੇ ਪ੍ਰਧਾਨ ਜੱਥੇ. ਅਵਤਾਰ ਸਿੰਘ ਸਿੰਘ ਜੀ ਵੱਲੋਂ ਜੋ ਹਰ ਸਾਲ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਹਾੜੇ ਨੂੰ ਸਮਰਪਿੱਤ ਮਹਾਨ ਅੰਮ੍ਰਿਤ ਸੰਚਾਰ ਕਰਵਾ ਕੇ ਬਾਬਾ ਜੀ ਦੀਆਂ ਖੁਸ਼ੀਆਂ ਲਈਆਂ ਜਾਂਦੀਆਂ ਹਨ ਉਹ ਸ਼ਲਾਘਾ ਯੋਗ ਹਨ।
ਭਾਈ ਗੁਰਇਕਬਾਲ ਸਿੰਘ ਜੀ ਨੇ ਅੰਮ੍ਰਿਤ ਦੀ ਮਹਾਨਤਾ ਬਾਰੇ ਦੱਸਦਿਆਂ ਸੰਗਤਾਂ ਨੂੰ ਕਿਹਾ ਕਿ ਸਿੱਖ ਦੇ ਘਰ ਜਨਮ ਲੈਣ ਵਾਲੇ ਨੂੰ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ। ਕਿਉਂ ਕਿ ਗੁਰੂ ਦੇ ਹੁਕਮ ਅਨੁਸਾਰ ਅੰਮ੍ਰਿਤ ਛਕਣ ਨਾਲ ਹੀ ਸਿੱਖ ਦਾ ਜੀਵਨ ਸਫਲਾ ਹੋ ਸਕਦਾ ਹੈ ਅਤੇ ਅੰਮ੍ਰਿਤ ਛਕਣ ਵਾਲਿਆਂ ਦੀ ਝੋਲੀ ਵਿੱਚ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਵੀ ਪੈਂਦੀਆਂ ਹਨ।ਭਲਾਈ ਕੇਂਦਰ ਤੋਂ ਅੰਮ੍ਰਿਤ ਛਕਣ ਵਾਲਿਆਂ ਦੇ ਜੱਥੇ ਨੂੰ ਸ਼ੌ੍ਰ. ਗੁ. ਪ੍ਰ. ਕਮੇਟੀ ਦੇ ਮੈਂਬਰ ਸ. ਰਜਿੰਦਰ ਸਿੰਘ ਜੀ ਮਹਿਤਾ ਅਤੇ ਕੌਸਲਰ ਸ. ਅਮਰਬੀਰ ਸਿੰਘ ਢੋਟ ਨੇ ਜੈਕਾਰਿਆਂ ਦੀ ਗੂੰਜ ਵਿੱਚ ਸ਼ਹੀਦਾਂ ਸਾਹਿਬ ਲਈ ਰਵਾਨਾ ਕੀਤਾ।
ਇਸ ਮਹਾਨ ਕਾਰਜ਼ ਵਿੱਚ ਬਾਬਾ ਹਰਮਿੰਦਰ ਸਿੰਘ ਜੀ ਕਾਰਸੇਵਾ ਵਾਲੇ, ਸ. ਤਰਵਿੰਦਰ ਸਿੰਘ, ਸ. ਦਵਿੰਦਰ ਸਿੰਘ, ਬੈਰਾਗੀ ਜੀ, ਸੱਤਾ ਜੀ, ਰਾਜੂ ਵੀਰ ਜੀ (ਕਢਾਈ ਵਾਲੇ) ਜਿੰਨਾਂ ਨੇ ਸੰਗਤਾਂ ਲਈ ਗੱਡੀਆਂ ਦੀ ਸੇਵਾ ਕੀਤੀ, ਦਾਲਮ ਪਿੰਡ ਤੋਂ ਡਾ. ਸਾਹਿਬ ਜੀ ਨੇ ਪੂਰਨ ਸਹਿਯੋਗ ਬਖਸ਼ਿਆ।