ਨਗਰ ਨਿਗਮ ਵਿਭਾਗ ਨੂੰ ਸੂਚਿਤ ਕਰਨ ‘ਤੇ ਵੀ ਨਹੀ ਹੋਈ ਸੁਣਵਾਈ- ਇਲਾਕਾ ਨਿਵਾਸੀ
ਛੇਹਰਟਾ, 31 ਜਨਵਰੀ (ਕੁਲਦੀਪ ਸਿੰਘ ਨੋਬਲ) ਨਗਰ ਨਿਗਮ ਵਾਰਡ ਨੰਬਰ 64 ਦੇ ਇਲਾਕੇ ਹਰਿਕ੍ਰਿਸ਼ਨ ਨਗਰ ਵਿਖੇ ਬਿਮਾਰੀਆਂ ਦਾ ਘਰ ਬਣੇ ਹੋਏ ਸੂਰਾਂ ਨੂੰ ਚੁਕੱਣ ਲਈ ਨਗਰ ਨਿਗਮ ਵਿਭਾਗ ਦੀ ਢਿੱਲੀ ਕਾਰਗੁਜਾਰੀ ਤੋਂ ਅੱਕੇ ਇਲਾਕਾ ਨਿਵਾਸੀਆਂ ਨੇ ਜੋਰਦਾਰ ਰੋਸ਼ ਪ੍ਰਦਰਸ਼ਨ ਕੀਤਾ।ਇਸ ਮੋਕੇ ਇਲਾਕਾ ਨਿਵਾਸੀ ਯਾਦਵਿੰਦਰ ਸਿੰਘ, ਸੰਪੂਰਨਾ ਐਨ.ਜੀ.ਓ ਦੇ ਪ੍ਰਧਾਨ ਗੌਲਡੀ ਭਾਰਦਵਾਜ, ਗੁਰਿੰਦਰ ਸਿੰਘ, ਸੁਰਿੰਦਰ ਸਿੰਘ, ਸਰਬਜੀਤ ਕੌਰ, ਪਿੰਕੀ ਤਿਆਗਣ, ਦਲਜੀਤ ਕੌਰ, ਅਮਨਪ੍ਰੀਤ ਕੌਰ, ਸਰਦੂਲ ਸਿੰਘ, ਗੁਰਮੇਜ ਸਿੰਘ, ਦੀਪਕ ਕੁਮਾਰ, ਲਵਪ੍ਰੀਤ ਸਿੰਘ, ਪ੍ਰਦੀਪ ਬਾਵਾ ਆਦਿ ਨੇ ਦੱਸਿਆ ਕਿ ਬੀਤੇ ਕੁੱਝ ਦਿਨਾਂ ਤੋਂ ਇਲਾਕੇ ਵਿਚ ਸੂਰਾਂ ਦਾ ਹਜੂਮ ਉਨਾਂ ਲਈ ਸਿਰਦਰਦੀ ਦਾ ਸਬਬ ਬਣਿਆ ਹੋਇਆ ਹੈ।ਉਨਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ, ਪਰ ਵਿਭਾਗ ਵਲੋਂ ਕੋਈ ਕਾਰਵਾਈ ਨਹੀ ਕੀਤੀ ਗਈ। ਉਨਾਂ ਕਿਹਾ ਕਿ ਪਿਛਲੇ ਕਰੀਬ ਅੱਠ ਦਿਨਾਂ ਤੋਂ ਉਨਾਂ ਦੇ ਇਲਾਕੇ ਵਿਚ ਦੋ ਸੂਰ ਮਰੇ ਪਏ ਹਨ, ਜਿਸ ਕਾਰਨ ਇਲਾਕੇ ਵਿਚ ਬਹੁਤ ਬਦਬੂ ਫੈਲ ਗਈ ਹੈ ਤੇ ਲੋਕਾਂ ਤੇ ਬੱਚਿਆਂ ਨੂੰ ਕਈ ਭਿਆਂਨਕ ਬਿਮਾਰੀਆਂ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਦੋ ਦਿਨ ਪਹਿਲਾਂ ਇਸ ਮਾਮਲੇ ਨੂੰ ਵੇਖਦੇ ਹੋਏ ਡਾਕਟਰਾਂ ਦਾ ਇਕ ਵਫਦ ਉਨਾਂ ਦੇ ਇਲਾਕੇ ਵਿਚ ਆਇਆ ਸੀ, ਜਿਸ ਨੇ ਇਹ ਸਾਰਾ ਵਾਕਿਆ ਵੇਖਿਆ ਤੇ ਭਰੋਸਾ ਦਿਵਾਇਆਂ ਸੀ ਕਿ ਇਸ ਮਾਮਲੇ ਦਾ ਹੱਲ ਜਲਦ ਕਰ ਦਿੱਤਾ ਜਾਵੇਗਾ, ਪਰ ਉਨਾਂ ਦੇ ਜਾਣ ਤੋਂ ਬਾਅਦ ਵੀ ਇੰਨਾਂ ਮਰੇ ਹੋਏ ਸੂਰਾਂ ਨੂੰ ਚੁੱਕਣ ਲਈ ਕੋਈ ਸੇਵਾਦਾਰ ਨਹੀ ਆਇਆ ਨਾ ਹੀ ਨਗਰ ਨਿਗਮ ਵਿਭਾਗ ਤੇ ਇਲਾਕਾ ਕੌਂਸਲਰ ਵਲੋਂ ਇਸ ਮਾਮਲੇ ਵਿਚ ਕੋਈ ਦਿਲਚਸਪੀ ਵਿਖਾਈ ਗਈ। ਉਨਾਂ ਕਿਹਾ ਕਿ ਇੰਨਾਂ ਮਰੇ ਹੋਏ ਸੂਰਾਂ ਦੀ ਬਦਬੂ ਇੰਨੀ ਗੰਦੀ ਹੈ ਕਿ ਇਸ ਨਾਲ ਇਲਾਕਾ ਨਿਵਾਸੀਆਂ ਦਾ ਉੱਥੇ ਜਿਉਣਾ ਦੁਸ਼ਵਾਰ ਹੋਇਆ ਪਿਆ ਹੈ ਤੇ ਸਵਾਈਨ ਫਲੂ ਹੋਣ ਦਾ ਡਰ ਹੈ। ਇਲਾਕਾ ਨਿਵਾਸੀਆਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨਾਂ ਦੀ ਇਸ ਸੱਮਸਿਆਂ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਉਨਾਂ ਨੂੰ ਸੜਕਾਂ ਤੇ ਉਤਰਣ ਲਈ ਮਜਬੂਰ ਹੋਣਾ ਪਵੇਗਾ।
ਕੀ ਕਹਿੰਦੇ ਹਨ ਸੈਨਟਰੀ ਇੰਸਪੈਕਟਰ ਜਦ ਸੈਨਟਰੀ ਇੰਸਪੈਕਟਰ ਪਵਨ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਉਨਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀ ਹੈ, ਜੇਕਰ ਇਲਾਕੇ ਵਿਚ ਇਸ ਤਰਾਂ ਦੀ ਕੋਈ ਸਮੱਸਿਆ ਹੈ ਤਾਂ ਕੱਲ ਤੱਕ ਹੱਲ ਕਰਵਾ ਦੇਣਗੇ ।