ਛੇਹਰਟਾ, 31 ਜਨਵਰੀ (ਕੁਲਦੀਪ ਸਿੰਘ ਨੋਬਲ) ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਬੀਤੇ ਦਿਨੀ ਅੰਡਰ 19 ਰਾਸ਼ਟਰੀ ਬਾਕਸਿੰਗ ਪ੍ਰਤੀਯੋਗਤਾ ਵਿਚ ਡੀ.ਏ.ਵੀ ਸਕੂਲ ਦੇ ਖਿਡਾਰੀ ਆਕਰਸ਼ਿਤ ਸ਼ਰਮਾ ਨੇ ਤੀਜਾ ਸਥਾਨ ਹਾਸਲ ਕਰਕੇ ਕਾਂਸੇ ਦਾ ਤਮਗਾ ਹਾਸਲ ਕੀਤਾ।ਇਸ ਪ੍ਰਤੀਯੋਗਤਾ ਵਿਚ ਡੀਏਵੀ ਸਕੂਲ ਦੇ ਆਕਰਸ਼ਿਤ ਸ਼ਰਮਾ ਨੇ ਹੋਰਨਾਂ ਖਿਡਾਰੀਆਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ।ਆਕਰਸ਼ਿਤ ਦਾ ਅੰਮ੍ਰਿਤਸਰ ਵਿਖੇ ਪਹੁੰਚਣ ਤੇ ਬਾਕਸਿੰਗ ਕੋਚ ਬ੍ਰਿਜ ਮੋਹਨ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਖਿਡਾਰੀ ਆਕਰਸ਼ਿਤ ਸ਼ਰਮਾ ਦੀ ਕਾਰਗੁਜਾਰੀ ਤੋਂ ਬੇਹੱਦ ਖੁਸ਼ ਬਾਕਸਿੰਗ ਕੌਚ ਬ੍ਰਿਜ ਮੌਹਨ ਨੇ ਕਿਹਾ ਕਿ ਇਸ ਖਿਡਾਰੀ ਨੇ ਬਾਕਸਿੰਗ ਵਿਚ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਦੇ ਨਾਲ-ਨਾਲ ਪੰਜਾਬ, ਅੰਮ੍ਰਿਤਸਰ, ਮਾਪਿਆਂ ਤੇ ਕੌਚ ਦਾ ਨਾਂ ਵੀ ਰੌਸ਼ਨ ਕੀਤਾ ਹੈ। ਉਨਾਂ ਕਿਹਾ ਕਿ ਅੱਜ ਦੀ ਪੀੜੀ ਨਸ਼ਿਆਂ ਦੀ ਦਲਦਲ ਵਿਚ ਧੱਸਦੀ ਜਾ ਰਹੀ ਹੈ, ਜਿੰਨਾਂ ਨੂੰ ਸਹੀ ਰਸਤੇ ਪਾਉਣ ਲਈ ਇੰਨਾਂ ਖੇਡਾਂ ਵੱਲ ਧਿਆਨ ਦੇਣਾ ਬਹੁਤ ਜਰੂਰੀ ਹੈ।ਇਸ ਮੋਕੇ ਜਨਰਲ ਸਕੱਤਰ ਕੇਵਲ ਕ੍ਰਿਸ਼ਨ, ਨੰਬਰਦਾਰ ਰਾਜ ਕੁਮਾਰ, ਕੌਚ ਮਨੂੰ, ਕੌਚ ਜਗਦੀਪ ਸਿੰਘ, ਲਾਲ ਚੰਦ ਆਦਿ ਹਾਜਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …