Saturday, September 12, 2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਿੱਚ ਮਨਾਇਆ ਚੋਣ ਦਿਵਸ

PPN1002201506

ਅੰਮ੍ਰਿਤਸਰ, 10 ਫਰਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਿੱਚ ਚੋਣ ਦਿਵਸ ਮਨਾਇਆ ਗਿਆ ਤਾਂ ਜੋ ਚੋਣਕਾਰਾਂ ਨੂੰ ਚੋਣਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ, ਲੈਕਚਰਾਰਾਂ ਅਤੇ ਕਾਲਜ ਦੇ ਕਰਮਚਾਰੀਆਂ ਨੇ ਆਪਣੇ ਲੋਕਤੰਤਰ ਅਧਿਕਾਰਾਂ ਨੂੰ ਬਚਾਉਣ ਅਤੇ ਬਿਨਾਂ ਕਿਸੀ ਡਰ ਤੇ ਭੇਦਭਾਵ ਦੇ ਵੋਟ ਪਾਉਣ ਦੀ ਸਹੁੰ ਚੁੱਕੀ।
ਕਾਲਜ ਦੇ ਚਾਰ ਵਿਦਿਆਰਥੀਆਂ ਨੇ ਇੰਟਰ ਕਾਲਜ ਪ੍ਰਤੀਯੋਗਤਾ ਵਿੱਚ ਚਾਰ ਪੁਜ਼ੀਸ਼ਨਾਂ ਹਾਸਲ ਕੀਤੀਆਂ ਜੋ ਕਿ ਜਿਲ੍ਹਾ ਪ੍ਰਬੰਧਕ ਦੁਆਰਾ ਸਵੀਪ (ਸਿਸਟੇਮੈਟਿਕ ਵੋਟਰਸ ਐਜੂਕੇਸ਼ਨ ਐਂਡ ਇਲੈਕਟੋਰਰਲ ਪਰਾਟੀਸਪੇਸ਼ਨ) ਅਧੀਨ ਕਰਵਾਈ ਗਈ। ਮਿਸ ਨੈਨਾ ਨੇ ਪਹਿਲਾ ਇਨਾਮ ਅਤੇ ਦੀਸ਼ਾ ਅਗਰਵਾਲ ਨੇ ਦੂਸਰਾ ਇਨਾਮ ਨਾਅਰਾ ਲਿਖਤੀ ਪ੍ਰਤੀਯੋਗਤਾ ਵਿੱਚ ਪ੍ਰਾਪਤ ਕੀਤਾ। ਮਿਸ ਸਿਮਰਨ (ਬੀ. ਕਾਮ. ਪ੍ਰੋਫੈਸਨਲ ਸਮੈਸਟਰ ਦੂਜਾ ਨੇ ਦੂਸਰਾ ਇਨਾਮ ਭਾਸ਼ਣ ਪ੍ਰਤੀਯੋਗਤਾ ਵਿੱਚ ਹਾਸਲ ਕੀਤਾ। ਪੂਰਨਿਮਾ (ਬੀ. ਏ ਸਮੈਸਟਰ ਚੌਥਾ) ਨੇ ਦੂਸਰਾ ਇਨਾਮ ਲੇਖ ਪ੍ਰਤੀਯੋਗਤਾ ਵਿੱਚ ਹਾਸਲ ਕੀਤਾ। ਸਾਰੇ ਜੇਤੂਆਂ ਨੂੰ ਚੁਨਾਵੀ ਦਿਵਸ ਤੇ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤਾ ਗਿਆ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply