Saturday, July 5, 2025
Breaking News

ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਦੇ ਗੂੰਜੇ ਨਾਅਰੇ

ਜਿਲ੍ਹੇ ਦੇ ਵੱਖ-ਵੱਖ ਕਰੀਬ ਅੱਧਾ ਦਰਜ਼ਨ ਪਿੰਡਾਂ ਵਿਚ ਕੱਢੀਆਂ ਗਈ ਜਾਗਰੂਕਤਾਂ ਰੈਲੀਆਂ

PPN2002201506

ਫਾਜਿਲਕਾ, 20 ਫਰਵਰੀ (ਵਿਨੀਤ ਅਰੋੜਾ) – ਨਵੇ ਸੈਸ਼ਨ 2015-16 ਵਿਚ ਸਰਕਾਰੀ ਸਕੂਲਾਂ ਵਿਚ ਬਚਿਆ ਦੇ ਦਾਖਲੇ ਦੀ ਗਿਣਤੀ ਵਧਾਉਣ ਲਈ ਪੰਜਾਬ ਸਰਕਾਰ ਅਤੇ ਸਿੱਖਿਆਂ ਵਿਭਾਗ ਦੀਆਂ ਹਦਾਇਤਾ ਅਨੁਸਾਰ ਜਿਲਾ ਸਿੱਖਿਆ ਅਧਿਕਾਰੀ ਹਰੀ ਚੰਦ ਕੰਬੋਜ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਾਮ ਸੁੰਦਰ ਸ਼ਰਮਾ ਅਤੇ ਪ੍ਰਵੇਸ਼ ਬਲਾਕ ਕੁਆਰਡੀਨੇਟਰ ਗਰਦਿਆਲ ਸਿੰਘ ਦੀ ਅਗਵਾਈ ਵਿਚ ਅੱਜ ਜਿਲੇ ਭਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਦਾਖਲਾ ਰੈਲੀ ਨੰਨੇ ਮੁੰਨੇ ਬੱਚਿਆ ਵੱਲੋ ਬੜੇ ਜੋਰ ਸ਼ੋਰ ਨਾਲ ਕੱਢੀ ਗਈ। ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਮਾਪਿਆ ਨੂੰ ਬੱਚਿਆ ਦੇ ਦਾਖਲੇ ਪ੍ਰਤੀ ਉਤਸ਼ਾਹਤ ਕਰਨ ਲਈ ਸਰਕਾਰੀ ਸਕੂਲਾਂ ਵਿਚ ਮਿਲ ਰਹੀਆਂ ਸਹੂਲਤਾਂ ਬਾਰੇ ਸਕੂਲ ਮੈਨੇਜਮੈਂਟ ਕਮੇਟੀਆਂ, ਅਧਿਆਪਕਾਂ ਅਤੇ ਬੱਚਿਆਂ ਵਲੋਂ ਲੋਕਾਂ ਨੂੰ ਦੱਸਿਆ ਗਿਆ ਤਾਂ ਕਿ ਜਿਆਦਾ ਤੋ ਜਿਆਦਾ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਨ ਅਤੇ ਇਥੇ ਯੋਗ ਅਧਿਆਪਕ ਅਤੇ ਸਾਫ ਸੁਥਰਾ ਦੁਪਹਿਰ ਦਾ ਖਾਣਾ, ਮੁਫਤ ਵਰਦੀਆ, ਵਜੀਫਾ ਅਤੇ ਵਿਕਲਾਂਗ ਬੱਚਿਆਂ ਨੂੰ ਸਿੱਖਿਆ ਵਲੋ ਦਿੱਤੀਆ ਜਾ ਰਹੀਆ ਸਹੂਲਤਾ ਦਾ ਲਾਹਾ ਮਾਪਿਆ ਅਤੇ ਬੱਚਿਆ ਨੂੰ ਮਿਲ ਸਕੇ। ਇਸ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਕਰਨੀਖੇੜਾ, ਸਰਕਾਰੀ ਪ੍ਰਾਇਮਰੀ ਸਕੂਲ ਨੰ. 2, ਸਰਕਾਰੀ ਪ੍ਰਾਇਮਰੀ ਸਕੂਲ ਨੰ. 1, ਸਰਕਾਰੀ ਪ੍ਰਾਇਮਰੀ, ਸਰਕਾਰੀ ਪ੍ਰਾਇਮਰੀ ਸਕੂਲ ਡੱਬਵਾਲਾ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਸੈਦੋ ਕੇ ਉਤਾੜ ਵਿਚ ਰੈਲੀ ਕੱਢੀ ਗਈ। ਇਸ ਅਧੀਨ ਸਰਕਾਰੀ ਪ੍ਰਾਈਮਰੀ ਸਕੂਲ ਟਾਹਲੀਵਾਲਾ ਬੋਦਲਾ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੈਅਰਮੇਨ ਬਲਵਿੰਦਰ ਸਿੰਘ, ਪ੍ਰਵੇਸ਼ ਬਲਾਕ ਕੁਆਰਡੀਨੇਟਰ ਤਰਨਜੀਤ ਸਿੰਘ, ਮੈਡਮ ਸੱਤਿਆ ਰਾਣੀ ਅਤ ਰਾਜ ਕੁਮਾਰ ਦੀ ਅਗਵਾਈ ਹੇਠ ਬੱਚਿਆ ਨੇ ਪੂਰੇ ਪਿੰਡ ਵਿਚ ਰੈਲੀ ਕੱਢੀ ਅਤੇ ਸਕੂਲਾਂ ਦੀ ਸਹੂਲਤਾ ਪ੍ਰਤੀ ਨਾਰੇ ਲਗਾ ਕੇ ਲੋਕਾਂ ਨੂੰ ਦਾਖਲੇ ਪ੍ਰਤੀ ਜਾਗਰੂਕ ਕੀਤਾ। ਇਸੇ ਤਰ੍ਹਾਂ ਜਿਲ੍ਹੇ ਦੇ ਪਿੰਡ ਸ਼ਮਸ਼ਾਬਾਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਵੀ ਦਾਖਲਿਆਂ ਸੰਬੰਧੀ ਰੈਲੀ ਕੱਢੀ ਗਈ। ਸਕੂਲ ਅਧਿਆਪਕਾਂ ਵੱਲੋਂ ਰੈਲੀ ਵਿਚ ਪਿੰਡ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਦਾਖਲ ਕਰਵਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸਕੂਲ ਮੁੱਖੀ ਰਵਿੰਦਰਪਾਲ ਸਿੰਘ, ਮੈਡਮ ਤਰਨਜੀਤ ਕੌਰ, ਸੀਮਾ ਰਾਣੀ, ਜਸਵਿੰਦਰ ਕੌਰ, ਗੁਰਦੀਪ ਕੁਮਾਰ, ਬਲਜੀਤ ਸਿੰਘ, ਮੈਡਮ ਮਾਇਆ ਅਤੇ ਭਗਵਾਨੋ ਬਾਈ ਹਾਜ਼ਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply