ਵਾਰਡ 8 ਅੱਠ ਦੀ ਸੀਟ ਜਿੱਤ ਕੇ ਮੰਤਰੀ ਜਿਆਣੀ ਦੀ ਝੋਲੀ ਪਾਈ ਜਾਵੇਗੀ
ਫਾਜਿਲਕਾ, 20 ਫਰਵਰੀ (ਵਿਨੀਤ ਅਰੋੜਾ) – ਅਕਾਲੀ ਭਾਜਪਾ ਸਰਕਾਰ ਨੇ ਫਾਜ਼ਿਲਕਾ ਨੂੰ ਜਿਲ੍ਹੇ ਦਾ ਮਾਣ ਦਿਵਾਇਆ ਹੈ ਤੇ ਹੁਣ ਇਸ ਮਾਣ ਨੂੰ ਦਿਵਾੳਣ ਵਾਲੇ ਇਲਾਕ ਵਿਧਾਇਕ ਵਿਕਾਸ ਗੁਰੂ ਸੁਰਜੀਤ ਜਿਆਣੀ ਦੀ ਅਗਵਾਈ ਵਿਚ ਫਾਜ਼ਿਲਕਾ ਹੋਰ ਵੀ ਤਰੱਕੀ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਾਰਡ ਨੰਬਰ 8 ਤੋਂ ਭਾਜਪਾ ਉਮੀਦਵਾਰ ਰਾਮ ਚੰਦ ਨੇ ਵਾਰਡ ਵਾਸੀਆਂ ਨੂੰ ਸੰਬੋਧਨ ਵਿਚ ਕੀਤਾ। ਬੀਤੀ ਸ਼ਾਮ ਰਾਮ ਚੰਦ ਨੇ ਵਾਰਡ ਨੰਬਰ 8 ਦੀਆਂ ਵੱਖ ਵੱਖ ਗਲੀਆਂ ਵਿਚ ਚੋਣ ਪ੍ਰਚਾਰ ਕੀਤਾ।ਉਨ੍ਹਾਂ ਕਿਹਾ ਕਿ ਜੋ ਸਹਿਯੋਗ ਲੋਕਾਂ ਤੋਂ ਮਿਲ ਰਿਹਾ ਹੈ, ਉਸ ਨੂੰ ਹਮੇਸ਼ਾ ਬਰਕਰਾਰ ਰੱਖਿਆ ਜਾਵੇਗਾ ਤੇ ਜਿੱਤਣ ਤੇ ਉਸ ਸਹਿਯੋਗ ਦਾ ਕਰਜ਼ਾ ਵਾਰਡ ਦਾ ਵਿਕਾਸ ਕਰਵਾ ਕੇ ਉਤਾਰਿਆ ਜਾਵੇਗਾ।ਇਸ ਮੌਕੇ ਉਨ੍ਹਾਂ ਨਾਲ ਮੁੱਖ ਸਹਿਯੋਗੀ ਦੇ ਤੌਰ ਤੇ ਕੰਮ ਕਰ ਹਰੇ ਨਰੇਸ਼ ਜੁਨੇਜਾ ਨੇ ਕਿਹਾ ਕਿ ਵਾਰਡ ਵਾਸੀਆਂ ਦੇ ਆਸ਼ੀਰਵਾਦ ਦੇ ਸਹਿਯੋਗ ਨਾਲ ਉਹ ਇਸ ਸੀਟ ਨੂੰ ਜਿੱਤ ਤੇ ਸਿਹਤ ਮੰਤਰੀ ਸੁਰਜੀਤ ਜਿਆਣੀ ਦੀ ਝੋਲੀ ਪਾਉਣਗੇ ਤੇ ਫਾਜ਼ਿਲਕਾ ਵਿਚ ਭਾਜਪਾ ਦਾ ਬੋਰਡ ਬਣਾਉਣ ਵਿਚ ਸਹਿਯੋਗ ਕਰਨਗੇ।