ਬਠਿੰਡਾ, 26 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬੀਤੇ ਦਿਨੀਂ ਸਥਾਨਕ ਸ਼ਹਿਰ ਦੇ ਪਪੀਹਾ ਪੈਲਸ ਵਿਖੇ ਇਕ ਸੱਭਿਆਚਾਰਕ ਪ੍ਰੋਗਰਾਮ ‘ਇੱਕ ਮਾਂ ਬੋਹੜ ਦੀ ਛਾਂ’ ਵਾਲੇ ਚਰਚਿੱਤ ਗਾਇਕ ਬਲਵੀ ਚੋਟੀਆਂ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਨਾਰੀਅਲ ਤੋੜਣ ਦੀ ਰਵਾਇਤੀ ਰਸਮ ਅਦਾ ਕਰਨ ਉਪਰੰਤ ਕੀਤੀ ਗਈ। ਇਸ ਸਭਿਆਚਾਰਕ ਪ੍ਰੋਗਰਾਮ ਵਿਚ ਗਾਇਕ ਜੋੜੀ ਲਾਭ ਰਾਜਸਥਾਨੀ-ਮਿਸ ਸੋਨਮ, ਮਨਜੀਤ ਪਾਰਸ, ਗੁਰਨੂ ਧਰਮਪੁਰਾ-ਰਾਜਿੰਦਰ ਰੂਬੀ, ਜਸਪਾਲ ਜੱਸੀ, ਸੁਸ਼ਿਆਰ ਔਲਖ-ਮਿਸ ਹੁਸਨਦੀਪ ਤੋਂ ਇਲਾਵਾ ਪਰਿਵਾਰਿਕ ਗੀਤਾਂ ਦੀ ਗਾਇਕ ਜੋੜੀ ਬਲਵੀਰ ਚੋਟੀਆਂ-ਜਸਮੀਨ ਚੋਅੀਆਂ ਨੇ ਆਪਣੇ ਆਪਣੀ ਕਲਾ ਦਾ ਮੁਜਾਹਰਾ ਕੀਤਾ। ਪ੍ਰੋਗਰਾਮ ਦੇ ਨਿਰਮਾਤਾ ਤੇਜਿੰਦਰ ਕਿਸ਼ਨਗੜ੍ਹ, ਗੁਰਨੂਰ ਧਰਮਪੁਰਾ ਅਤੇ ਨਿਰਦੇਸ਼ਕ ਸੱਤਪਾਲ ਮਾਨ ਨੇ ਦੱਸਿਆ ਕਿ ਇਹ ਪ੍ਰੋਗਰਾਮ ਡੀ.ਡੀ. ਪੰਜਾਬੀ ਲਈ ਪਾਇਲਟ ਤਿਆਰ ਕੀਤਾ ਗਿਆ ਹੈ।ਜਿਸ ਦਾ ਨਾਂ ‘ਸਾਂਝ ਦਿਲਾਂ ਦੀ’ ਜੋ ਕਿ ਜਲਦੀ ਹੀ ਦਰਸ਼ਕਾਂ ਦੇ ਰੁਬਰੂ ਹੋਵੇਗਾ।ਇਸ ਮੌਕੇ ਸਾਹਿਤਕਾਰ ਅੰਗਰੇਜ਼ ਸਿੰਘ ਵਿੱਕੀ ਕੋਟਗੁਰੂ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …