ਹੁਸ਼ਿਆਰਪੁਰ, 28 ਫਰਵਰੀ (ਸਤਵਿੰਦਰ ਸਿੰਘ) – ਹੁਸ਼ਿਆਰਪੁਰ ਫਗਵਾੜਾ ਸੜਕ ਤੇ ਰੇਲਵੇ ਟਰੈਕ ਤੇ ਵੱਖ ਵੱਖ ਜਥੇਬੰਦੀਆ ਤੇ ਟਰੈਡ ਯੂਨੀਅਨਾਂ ਦੇ ਸੱਦੇ ਤੇ ਆਗਣਵਾੜੀ ਵਰਕਰਾਂ, ਮਨਰੇਗਾ ਵਰਕਰਾਂ, ਮਜ਼ਦੂਰਾਂ,ਭੱਠਾ ਮਜ਼ਦੂਰਾਂ, ਮੁਲਾਜ਼ਮਾ, ਚੌਕੀਦਾਰਾਂ ਤੇ ਹੋਰ ਅਦਾਰਿਆ ਦੇ ਵੱਖ ਵੱਖ ਆਗੂਆਂ ਨੇ ਸ਼ਹੀਦ ਊਧਮ ਸਿੰਘ ਪਾਰਕ ਤੋ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਰੇਲ ਦਾ ਚੱਕਾ ਜਾਮ ਕੀਤਾ ਗਿਆ ਅਤੇ ਆਪਣੀ ਗ੍ਰਿਫਤਾਰੀ ਲਈ ਪੇਸ਼ ਕੀਤਾ।ਇਸ ਮੌਕੇ ਕਮਲਜੀਤ ਸਿੰਘ, ਮਹਿੰਦਰ ਕੁਮਾਰ ਬੋਢੇਆਣ, ਕੁਲਦੀਪ ਸਿੰਘ,ਅਮਰਜੀਤ ਸਿੰਘ ਤੇ ਦਿਲਬਾਗ ਸਿੰਘ ਸੇਵਾ ਨੇ ਬੋਲਦਿਆ ਕਿਹਾ ਕਿ ਜਨਤਕ ਖੇਤਰ ਵਿੱਚ ਅਨੰੇਵਾਹ ਨਿੱਜੀਕਰਨ ਬੰਦ ਕੀਤਾ ਜਾਵੇ, ਠੇਕੇਦਾਰੀ ਮਜ਼ਦੂਰ ਪ੍ਰਬੰਧ ਖਤਮ ਕਰਕੇ ਠੇਕੇ ਤੇ ਭਰਤੀ ਕਾਤੇ ਸਾਰੇ ਕਾਮੇ ਪੱਕੇ ਕਾਤੇ ਜਾਣ।ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦਿੱਤੀ ਜਾਵੇ 44ਵੀਂ ਇੰਡੀਅਨ ਕਿਰਤ ਕਾਨਟਰੇਸ ਦੀਆਂ ਮਿਟਾਰਨਟਾ ਲਾਗੂ ਕਰਕੇ ਆਂਗਣਵਾੜੀ ਆਸ਼ਾ, ਮਿਡ ਡੇ ਮੀਲ ਵਰਕਰਾਂ, ਚੌਕੀਦਾਰਾਂ ਸਮੇਤ ਸਾਰੀਆਂ ਸਕੀਮ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਸ਼ਾਸਨ ਕੀਤਾ ਜਾਵੇ।ਕਿਰਤ ਕਾਨੂੰਨ ਵਿੱਚ ਮਜ਼ਦੂਰ ਵਿਰਬੋਧੀ ਸੋਧਾ ਵਾਪਸ ਲਿਆ ਜਾਵੇ,ਸਾਰੇ ਕਿਰਤੀਆ ਨੂੰ ਮਹੀਨਾਵਾਰ ਪੈਨਸ਼ਨ 3000ਰੁਪਏ ਅਤੇ ਦਿਹਾੜੀ 500 ਰੁਪਏ ਕੀਤੀ ਜਾਵੇ,ਈ ਪੀ ਐਫ, ਈ ਐਮ ਆਈ ਅਤੇ ਹੋਰ ਸਾਰੀਆ ਸਮਾਜਿਕ ਸੁਰਖਿਆ ਸਹੂਲਤਾ ਦੀ ਗਰੰਟੀ ਦਿੱਤੀ ਜਾਵੇ।ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਕਾਨੂੰਨ ਰੱਦ ਕੀਤਾ ਜਾਵੇ।ਮਜ਼ਦੂਰ ਸੰਘਰਸ਼ ਨੂੰ ਕੁਚਲਣ ਲਈ ਦਫਾ 144 ਅਤੇ ਪੁਲਿਸ ਦੁਰਵਰਤੋ ਬੰਦ ਕੀਤੀ ਜਾਵੇ।5 ਲੱਖ ਸਲਾਨਾ ਆਮਦਨ ਤੱਕ ਛੋਟ ਦਿੱਤੀ ਜਾਵੇ।ਕੇਦਰ ਅਤੇ ਰਾਜ ਸਰਕਾਰਾਂ ਦੇ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆ ਜਾਣ, ਮਨਰੇਗਾ ਸਕੀਮ ਨੂੰ ਪਾਰਦਰਸ਼ਤਾ ਨਾਲ ਲਾਗੂ ਕੀਤਾ ਜਾਵੇ ਤੇ ਸਾਰਾ ਸਾਲ ਕੰਮ ਦਿੱਤਾ ਜਾਵੇ।ਪੰਜਾਬ ਦੇ ਮਨਰੇਗਾ ਮਜ਼ਦੂਰਾਂ ਨੇ ਪਿਛਲੇ ਸਮੇ ਅੰਦਰ ਜੋ ਕੰਮ ਕੀਤਾ ਹੈ ਜਿਸ ਦੇ ਕਰੋੜਾ ਰੁਪਏ ਮਜ਼ਦੂਰੀ ਦੇ ਰਹਿੰਦੇ ਹਨ।ਉਨ੍ਹਾਂ ਦੇ ਪੈਸੇ ਤੁਰੰਤ ਦਿੱਤੇ ਜਾਣ।ਇਨ੍ਹਾਂ ਆਗੂਆ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆ ਤਾ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …