ਅੰਮ੍ਰਿਤਸਰ, 2 ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸੰਗੀਤ ਵਿਭਾਗ ਵੱਲੋਂ ਉਸੁਰ ਸੰਧਿਆ ਸੰਗੀਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸੰਗੀਤ ਵਿਬਾਗ ਦੇ ਸ਼੍ਰੀ ਪ੍ਰਭਾਕਰ ਕਸ਼ਯਪ ਜੋ ਕਿ ਪੰਡਿਤ ਰਾਜਨ-ਸਾਜਨ ਮਿਸ਼ਰਾ (ਬਨਾਰਸ ਘਰਾਣਾ) ਦੇ ਸ਼ਗਿਰਦ ਅਤੇ ਏ.ਆਈ.ਆਰ ਦੇ ਉਏ ਗਰੇਡ ਆਰਟਿਰਸਟ ਹਨ ਅਤੇ ਪੰਜਾਬ ਘਰਾਨੇ ਦੇ ਤਬਲਾ ਵਾਦਕ ਡਾ. ਮੁਰਲੀ ਮਨੋਹਰ ਨੇ ਰਾਗ ਬਸੰਤ ਵਿਚ ਪੇਸ਼ਕਾਰੀ ਕੀਤੀ।
ਵਿਭਾਗ ਦੇ ਵਿਦਿਆਰਥੀ ਕਲਾਕਾਰਾਂ ਜਗਰੂਪ ਸਿੰਘ, ਗੁਰਬਾਜ ਸਿੰਘ ਅਤੇ ਮਨਮੋਹਨ ਸਿੰਘ ਨੇ ਰਾਗ ਬਸੰਤ ਆਧਾਰਿਤ ਗੁਰਬਾਣੀ ਕੀਰਤਨ ਕੀਤਾ ਅਤੇ ਜਸਪ੍ਰੀਤ ਸਿੰਘ ਨੇ ਤਬਲੇ ਤੇ ਸੰਗਤ ਕੀਤੀ।ਪਵਿੱਤਰ ਸਿੰਘ ਨੇ ਤਾਰ ਸ਼ਹਿਨਾਈ ਦਾ ਵਾਦਨ ਕੀਤਾ।ਦਿੱਲੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਸਾਬਕਾ ਮੁਖੀ ਅਤੇ ਡੀਨ ਫੈਕਲਟੀ ਆਫ ਮਿਊਜਿਕ ਐਂਡ ਫਾਈਨ ਆਰਟਸ ਡਾ. ਅਨੁਪਮਾ ਮਹਾਜਨ ਜੀ ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ ਅਤੇ ਡਾ. ਗੁਰਪ੍ਰੀਤ ਕੌਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।ਇਸ ਮੌਕੇ ਡਾ. ਤੇਜਿੰਦਰ ਗੁਲਾਟੀ, ਡਾ. ਰਾਜੇਸ਼ ਸ਼ਰਮਾ ਵਿਬਾਗ ਦੀ ਟੀਚਿੰਗ ਫੈਕਲਟੀ ਰਿਸਰਚ ਫੈਲੋ ਅਤੇ ਵਿਦਿਆਰਥੀ ਹਾਜਰ ਸਨ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …