ਬਾਰਿਸ਼ ਵੀ ਨਹੀ ਰੋਕ ਪਾਈ ਦੇਸ਼ ਭਰ ਤੋਂ ਆਏ ਵਾਲਮੀਕਿ ਸ਼ਰਧਾਲੂਆਂ ਨੂੰ – ਗੱਬਰ
ਅੰਮ੍ਰਤਸਰ, 2 ਮਾਰਚ (ਪੰਜਾਬ ਪੋਸਟ ਬਿਊਰੋ) – ਭਗਵਾਨ ਵਾਲਮੀਕਿ ਤੀਰਥ (ਰਾਮ ਤੀਰਥ) ਦੇ ਪਾਵਨ ਸਰੋਵਰ ਵਿੱਚ ਬਣ ਰਹੇ ਮੰਦਿਰ ਤੇ ਸਰੋਵਰ ਦੀ ਕਾਰ ਸੁੇਵਾ ਵਾਲਮੀਕਿ ਸਮਾਜ ਦੇ ਸੰਤ ਮਹਾਂਪੁਰਸ਼ਾਂ ਦੀ ਅਗਵਾਈ ਹੇਠ ਹਵਨਯੱਗ ਕਰਕੇ ਸ਼ੁਰੂ ਕੀਤੀ ਗਈ, ਜਿਸ ਵਿੱਚ ਪੁਰੇ ਦੇਸ਼ ਤੋ ਵਾਲਮੀਕਿ ਸ਼ਰਧਾਲੂ ਵੱਡੀ ਗਿਣਤੀ ‘ਚ ਭਾਰੀ ਬਰਸਾਤ ਦੇ ਬਾਵਜੂਦ ਵੀ ਪਹੁੰਚੇ । ਇਸ ਦੀ ਜਾਣਕਾਰੀ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ (ਰਜਿ.) ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਨੇ ਦਿੰਦਿਆਂ ਕਿਹਾ ਕਿ ਕਾਰ ਸੇਵਾ ਤੋ ਪਹਿਲਾਂ ਧੂਣਾ ਸਾਹਿਬ ਦੇ ਗੱਦੀਨਸ਼ੀਨ ਮਹੰਤ ਮਲਕੀਤ ਨਾਥ ਮਹਾਰਾਜ ਦੀ ਅਗਵਾਈੌ ਹੇਠ ਯੱਗ ਕੀਤਾ ਕੀਤਾ ਗਿਆ ਤੇ ਪਾਵਨ ਸਰੋਵਰ ਦੀ ਪੂਜਾ ਪਾਠ ਕੀਤਾ ਵੀ ਕੀਤੀ ਗਈ।ਉਪਰੰਤ ਵਾਲਮੀਕਿ ਭਗਤਾਂ ਨੇ ਸਾਰਾ ਦਿਨ ਭਗਵਾਨ ਵਾਲਮੀਕਿ ਜੀ ਦੇ ਜੈਕਾਰਿਆ ਨਾਲ ਸਰੋਵਰ ਦੀ ਕਾਰ ਸੇਵਾ ਕੀਤੀ ।ਉਨਾਂ ਕਿਹਾ ਕਿ ਸ਼ੰਘਰਸ਼ ਦੋਰਾਨ ਵਾਲਮੀਕਿ ਕੋਮ ਦੇ ਜੂਜਾਰੂ ਵੀਰ ਜਿਨਾਂ ਜੇਲ ਯਾਤਰਾ ਕੀਤੀ ਉਨਾਂ ਨੂੰ ਧੂਣਾ ਸਾਹਿਬ ਵੱਲੋ ਸਨਮਾਨਿਤ ਵੀ ਕੀਤਾ ਗਿਆ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਇਸ ਪਾਵਨ ਤੀਰਥ ਲ਼ਈ 250 ਕਰੋੜ੍ਹ ਰੁਪਏ ਦੀ ਲਾਗਤ ਨਾਲ ਭਗਵਾਨ ਵਾਲਮੀਕਿ ਮੰਦਿਰ, ਪਨੋਰਮਾ, ਸਤਸੰਗ ਹਾਲ, ਲੰਗਰ ਹਾਲ, ਬੱਸ ਸਟੈਂਡ, ਪ੍ਰਬੰਧਕੀ ਢਾਂਚਾ, ਪਰਿਕਰਮਾ ਆਦਿ ਬਣਾਈ ਜਾ ਰਹੀ ਹੈ ਤੇ ਇਹ ਕੰਮ ਲੱਗਭਗ 50 ਪ੍ਰਤੀਸ਼ਤ ਕੰਮ ਹੋ ਗਿਆ ਹੈ।ਉਨਾਂ ਕਿਹਾ ਕਿ ਇਸ ਕਾਰ ਸੇਵਾ ਵਿੱਚ ਦਲਿਤ ਵਿਕਾਸ ਬੋਰਡ ਪੰਜਾਬ ਸਰਕਾਰ ਦੇ ਚੇਅਰਮੈਨ ਵੀਰੇਸ਼ ਵਿਜੇ ਦਾਨਵ ਨੇ ਵੀ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ਸੀ ।ਉਨਾਂ ਕਿਹਾ ਕਿ 5 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਤੇ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਵੀ ਕਾਰ ਸੇਵਾ ਵਿੱਚ ਆ ਰਹੇ ਹਨ।ਇਸ ਮੋਕੇ ਹੋਰਨਾਂ ਤੋ ਇਲਾਵਾ ਨਰਿੰਦਰ ਕੁਮਾਰ ਬਾਉ ਲਾਲ, ਵਿਨੋਦ ਬਿੱਟਾ, ਜਗਦੀਸ਼ ਕੁਮਾਰ ਜੱਗੂ, ਉਪ ਚੇਅਰਮੈਨ ਵਿਕਾਸ਼ ਗਿੱਲ, ਰਮੇਸ਼ ਬੋਬੀ, ਰਕੇਸ਼ ਭੀਮ, ਗੋਪ ਚੰਦ, ਬੂਆ ਦਾਸ ਬੰਟੀ, ਚੰਦਨ ਪੀ.ਏ ਆਦਿ ਮੋਜੂਦ ਸਨ।