ਆਪਣੇ ਹੀ ਘਰੋਂ ਚੋਰੀ ਕੀਤਾ, ਟੀ. ਵੀ, ਸਿਲੰਡਰ ਤੇ ਸੋਨੇ ਦਾ ਕੜਾ
ਛੇਹਰਟਾ, 2 ਮਾਰਚ (ਕੁਲਦੀਪ ਸਿੰਘ ਨੋਬਲ) – ਨਸ਼ਾ ਤਸਕਰਾਂ ਤੇ ਲੁੱਟਾਂ ਖੌਹਾਂ ਕਰਨ ਵਾਲਿਆਂ ਖਿਲ਼ਾਫ ਪੁਲਿਸ ਕਮਿਸ਼ਨਰ ਵਲੋਂ ਛੇੜੀ ਗਈ ਮੁਹਿੰਮ ਤਹਿਤ ਥਾਣਾ ਛੇਹਰਟਾ ਪੁਲਸ ਨੇ 7 ਚੋਰੀ ਦੇ ਮੋਟਰਸਾਈਕਲਾਂ ਤੇ 120 ਨਜਾਇਜ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁੱਖੀ ਹਰੀਸ਼ ਬਹਿਲ ਨੇ ਦੱਸਿਆ ਕਿ ਸੰਨ ਸਾਹਿਬ ਰੌਡ ਵਿਖੇ ਏ.ਐਸ.ਆਈ ਬਲਵਿੰਦਰ ਸਿੰਘ ਵਲੋਂ ਨਾਕੇ ਦੌਰਾਨ ਇਕ ਅਪਾਚੀ ਮੋਟਰਸਾਈਕਲ ਤੇ ਆ ਰਹੇ ਦੋ ਵਿਅਕਤੀਆਂ ਨੂੰ 120 ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਹੈ, ਜੋ ਕਿ ਇਕ ਟਾਇਰ ਦੀ ਟਿਊਬ ਵਿਚ ਪਾ ਕੇ ਵੇਚਣ ਜਾ ਰਹੇ ਸਨ। ਨਾਕੇ ਦੌਰਾਨ ਸੂਚਨਾ ਮਿਲਣ ‘ਤੇ ਏ.ਐਸ.ਆਈ ਬਲਵਿੰਦਰ ਸਿੰਘ ਨੇ ਇਨਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਥਿਤ ਦੌਸ਼ੀਆਂ ਦੀ ਪਛਾਣ ਗੁਰਮੀਤ ਸਿੰਘ ਡਿਪਟੀ ਵਾਸੀ ਗੁਰੁ ਕੀ ਵਡਾਲੀ ਤੇ ਵਿੱਕੀ ਵਾਸੀ ਵਡਾਲੀ ਵਜੋਂ ਹੋਈ ਹੈ। ਇਸੇ ਤਰਾਂ ਗੁਰੁ ਕੀ ਵਡਾਲੀ ਸਥਿਤ ਨੀਲਮ ਗੈਸ ਗੋਦਾਮ ਕੋਲ ਨਾਕੇ ਦੌਰਾਨ ਇਕ ਵਿਅਕਤੀ ਕੋਲੋਂ ਚੌਰੀ ਦਾ ਮੋਟਰ ਸਾਈਕਲ ਬਰਾਮਦ ਕੀਤਾ ਗਿਆ, ਜਿਸ ਕੋਲੋਂ ਜਾਂਚ ਦੌਰਾਨ 6 ਹੌਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।ਦੋਸ਼ੀ ਦੀ ਪਛਾਣ ਕਰਨਬੀਰ ਸਿੰਘ ਮੁੰਨਾ ਵਾਸੀ ਗੁਰੁ ਕੀ ਵਡਾਲੀ ਵਜੋਂ ਹੋਈ ਹੈ। ਥਾਣਾ ਮੁੱਖੀ ਹਰੀਸ਼ ਬਹਿਲ ਨੇ ਦੱਸਿਆ ਇਸ ਦੋਸ਼ੀ ਪਾਸੋਂ 5-6 ਮਹੀਨੇ ਪਹਿਲਾਂ ਵੀ ਚੌਰੀ ਦੇ 13 ਮੋਟਰਸਾਈਕਲ ਬਰਾਮਦ ਕੀਤੇੇ ਗਏ ਸਨ।ਉਨਾਂ ਦੱਸਿਆ ਕਿ ਮੁੰਨਾਂ ਨਸ਼ਾ ਕਰਨ ਦਾ ਆਦੀ ਹੈ, ਜਿਸ ਕਰਕੇ ਉਹ ਆਏ ਦਿਨ ਆਪਣੇ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦਾ ਹੈ।ਮੁੰਨਾਂ ਨੇ ਆਪਣੇ ਨਸ਼ੇ ਦੀ ਪੂਰਤੀ ਲਈ ਕੁੱਝ ਦਿਨ ਪਹਿਲਾਂ ਆਪਣੇ ਹੀ ਘਰੋਂ ਇਕ ਸਿਲੰਡਰ, ਇਕ ਟੀ.ਵੀ ਤੇ ਇਕ ਅੱਧਾ ਤੌਲਾ ਸੋਨੇ ਦਾ ਕੜਾ ਚੌਰੀ ਕੀਤਾ ਸੀ, ਜੋ ਪੁਲਸ ਥਾਣਾ ਛੇਹਰਟਾ ਨੇ ਬਰਾਮਦ ਕਰਕੇ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਹੈ।