ਨਵੀਂ ਦਿੱਲੀ, 4 ਮਾਰਚ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਨੇ ਅਨੰਦਪੁਰ ਸਾਹਿਬ ਦੇ 350ਵੇਂ ਸਾਲ ਦੇ ਜਸ਼ਨਾਂ ਮੌਕੇ ਸ਼ਹੀਦ ਭਗਤ ਸਿੰਘ ਅੰਤਰ-ਰਾਸ਼ਟਰੀ ਹਵਾਈ ਅੱਡਾ ਮੁਹਾਲੀ ਤੋਂ ਇੰਟਰਨੈਸ਼ਨਲ ਹਵਾਈ ਉਡਾਣਾਂ, ਚੰਡੀਗੜ੍ਹ ਤੋਂ ਹਜ਼ੂਰ ਸਾਹਿਬ ਦਰਮਿਆਨ ਰੋਜ਼ਾਨਾ ਸਿੱਧੀ ਉਡਾਣ ਸ਼ੁਰੂ ਕਰਨ ਅਤੇ ਬੇਮੌਸਮੀ ਬਾਰਸ਼ ਦੁਆਰਾ ਫਸਲਾਂ ਦੀ ਹੋਈ ਤਬਾਹੀ ਕਾਰਨ ਮੁਆਵਜ਼ੇ ਦੀ ਮੰਗ ਕੀਤੀ ਹੈ।
ਕੱਲ੍ਹ ਦੇਰ ਸ਼ਾਮ ਲੋਕ ਸਭਾ ਅੰਦਰ ਜ਼ੀਰੋ ਆਵਰ ਦੌਰਾਨ ਜ਼ੋਰ-ਸ਼ੋਰ ਨਾਲ ਮੁੱਦਾ ਉਠਾਉਂਦਿਆਂ ਪ੍ਰੋ. ਚੰਦੂ ਮਾਜਰਾ ਨੇ ਕਿਹਾ ਕਿ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਲਈ ਸਿੱਖ ਸ਼ਰਧਾਲੂਆਂ ਨੂੰ ਬੜਾ ਲੰਮਾ ਪੈਂਡਾ ਤੈਅ ਕਰ ਕੇ ਰੇਲਗੱਡੀ ਰਾਹੀਂ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਸਫ਼ਰ ਵਿੱਚ ਹਫ਼ਤਾ ਲੱਗ ਜਾਂਦਾ ਹੈ ਜਿਸ ਕਾਰਨ
ਸਮੇਂ ਦੀ ਬਚਤ ਨੂੰ ਧਿਆਨ ਵਿਚ ਰੱਖਦਿਆਂ ਇਹ ਸਿੱਧੀ ਉਡਾਣ ਬਹੁਤ ਜ਼ਰੂਰੀ ਹੈ।
ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜ਼ਾਪਤੀ ਰਾਜੂ ਵਲੋਂ ਇਸ ਰੂਟ ਦੇ ਇਕਨਾਮੀਕਲੀ ਨਾ ਹੋਣ ‘ਤੇ ਪ੍ਰੋ. ਚੰਦੂ ਮਾਜਰਾ ਨੇ ਕਿਹਾ ਕਿ ਹਜ਼ੂਰ ਸਾਹਿਬ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇਕ ਹੋਣ ਕਾਰਨ ਭਾਈਚਾਰੇ ਦੀ ਬੜੀ ਆਸਥਾ ਹੈ ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਸਿੱਖ ਸੰਸਥਾਵਾਂ ਦੁਆਰਾ ਅਡਵਾਂਸ ਬੁਕਿੰਗ ਕਰਵਾਉਣ ਦਾ ਅਹਿਦ ਲੈ ਕੇ ਇਸ ਤੌਖ਼ਲੇ ਨੂੰ ਮਿਟਾਇਆ ਜਾ ਸਕਦਾ ਹੈ। ਇਸ ਹਵਾਈ ਸੇਵਾ ਨਾਲ ਨਾ ਕੇਵਲ ਸਮੇਂ ਦੀ ਬਚਤ ਹੋਵੇਗੀ ਸਗੋਂ ਸਿੱਖ ਭਾਈਚਾਰੇ ਵਿਚ ਇਸ ਤਖ਼ਤ ‘ਤੇ ਵੀ ਪਹੁੰਚ ਕੇ ਨਤਮਸਤਕ ਹੋਣ ਨਾਲ ਮਨ ਨੂੰ ਸਕੂਨ ਮਿਲੇਗਾ।
ਪ੍ਰੋ. ਚੰਦੂ ਮਾਜਰਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ ਤੋਂ ਹਵਾਈ ਉਡਾਣਾਂ ਤੁਰਤ ਚਾਲੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਹ ਹਵਾਈ ਅੱਡਾ ਕਦ ਦਾ ਮੁਕੰਮਲ ਹੋ ਚੁੱਕਾ ਹੈ ਪਰ ਯੂ.ਪੀ.ਏ. ਦੀ ਪਿਛਲੀ ਸਰਕਾਰ ਦੁਆਰਾ ਰੱਖਿਆ ਮੰਤਰਾਲੇ ਵਲੋਂ ਐ-ਨ.ਓ.ਸੀ. ਨਾ ਦੇਣ ਕਰ ਕੇ ਇਥੋਂ ਹਵਾਈ ਉਡਾਣਾ ਸ਼ੁਰੂ ਨਹੀਂ ਸਨ ਹੋ ਸਕੀਆਂ ਜਦੋਂ ਕਿ ਮੋਦੀ ਹਕੂਮਤ ਨੇ ਸੱਤਾ ਸੰਭਾਲਦਿਆਂ ਹੀ ਇਕ ਮਹੀਨੇ ਦੇ ਅੰਦਰ-ਅੰਦਰ ਐ-ਨ.ਓ.ਸੀ. ਦੇ ਦਿੱਤੀ।
ਉਨ੍ਹਾਂ ਮੰਗ ਕੀਤੀ ਕਿ ਏਅਰਲਾਈਨ ਦੇ ਨਾਲ ਸਮਝੌਤੇ ਕਰ ਕੇ ਤੁਰਤ ਅੰਤਰ-ਰਾਸ਼ਟਰੀ ਉਡਾਣਾਂ ਚਾਲੂ ਕੀਤੀਆਂ ਜਾਣ ਜਿਸ ਨਾਲ ਵਪਾਰ, ਰੁਜ਼ਗਾਰ ਵਧੇਗਾ ਤੇ ਪੰਜਾਬ, ਹਿਮਾਚਲ ਤੇ ਜੰਮੂ ਕਸ਼ਮੀਰ ਦੇ ਖਿੱਤੇ ਦੇ ਲੋਕਾਂ ਨੂੰ ਨਾ ਕੇਵਲ ਆਉਣ-ਜਾਣ ਦੀਆਂ ਸਹੂਲਤਾਂ ਮਿਲਣਗੀਆਂ ਸਗੋਂ ਉਨ੍ਹਾਂ ਦੀ ਅਰਥ ਵਿਵਸਥਾ ਸੁਧਰੇਗੀ।
ਹਾਲ ਹੀ ਵਿਚ ਬੇਮੌਸਮੀ ਬਾਰਸ਼ ਨਾਲ ਪੰਜਾਬ ਸਮੇਤ ਉ-ਤਰੀ ਰਾਜਾਂ ਵਿੱਚ ਫਸਲਾਂ ਦੇ ਹੋਏ ਭਾਰੀ ਨੁਕਸਾਨ ‘ਤੇ ਚਿੰਤਾ ਪ੍ਰਗਟਾਉਂਦਿਆਂ ਪ੍ਰੋ. ਚੰਦੂ ਮਾਜਰਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਰਾਜ ਸਰਕਾਰਾਂ ਨੂੰ ਮਾਲੀ ਸਹਾਇਤਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਕੋਲ ਪੈਸੇ ਦੀ ਪਹਿਲਾਂ ਹੀ ਘਾਟ ਹੈ ਤੇ ਕਿਸਾਨ ਦੀ ਮਦਦ ਕਰਨੀ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਕਿਸਾਨ ਤਾਂ ਸਾਰਾ ਖਰਚ ਕਰ ਕੇ ਫਸਲ ਤਿਆਰ ਕਰ ਚੁੱਕਾ ਹੈ।
ਕਿਸਾਨਾਂ ਲਈ ਮੁਆਵਜ਼ੇ ਦੀ ਰਾਸ਼ੀ 15 ਸੌ ਰੁਪਏ ਤੋਂ ਵਧਾ ਕੇ 10 ਹਜ਼ਾਰ ਰੁਪਏ ਪ੍ਰਤੀ ਏਕੜ ਕਰਨ ਦੀ ਮੰਗ ਕਰਦਿਆਂ ਪ੍ਰੋ. ਚੰਦੂ ਮਾਜਰਾ ਨੇ ਦਲੀਲ ਦਿੱਤੀ ਕਿ 15 ਸੌ ਰੁਪਏ ਦਾ ਤਾਂ ਡੀ.ਏ.ਪੀ. ਦਾ ਇਕ ਥੈਲਾ ਹੀ ਆਉਂਦਾ ਹੈ, ਘਟੋ-ਘਟ ਪ੍ਰਤੀ ਏਕੜ 10 ਹਜ਼ਾਰ ਰੁਪਏ ਦਾ ਹੋਣ ਵਾਲਾ ਖਰਚਾ ਤਾਂ ਮੋੜਿਆ ਜਾਵੇ।
Check Also
ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵਲੋਂ ਖ਼ਾਲਸਾ ਕਾਲਜ ਵੂਮੈਨ ਅਤੇ ਗਰਲਜ਼ ਸੀ: ਸੈਕੰ: ਸਕੂਲ ਨੂੰ ਸਹਾਇਤਾ ਦਾ ਚੈਕ ਭੇਟ
ਫ਼ਾਊਂਡੇਸ਼ਨ ਦਾ ਹੋਣਹਾਰ ਤੇ ਜ਼ਰੂਰਤਮੰਦ ਬੱਚੀਆਂ ਦੀ ਭਲਾਈ ਲਈ ਕਾਰਜ਼ ਸ਼ਲਾਘਾਯੋਗ – ਛੀਨਾ ਅੰਮ੍ਰਿਤਸਰ, 9 …