Friday, January 10, 2025

ਡਾਕ ਕਰਮਚਾਰੀਆਂ ਨੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ

PPN1003201507

ਬਠਿੰਡਾ 10 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ)- ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਪੇਂਡੂ ਡਾਕ ਕਰਮਚਾਰੀਆਂ ਨੇ ਸੈਂਟਰਲ ਕਮੇਟੀ ਦੇ ਸੱਦੇ ਦੇ ਕੇਂਦਰ ਸਰਕਾਰ ਖਿਲਾਫ਼ ਨਾਰੇਬਾਜ਼ੀ ਕਰਦਿਆਂ ਹੋਇਆ ਮੁੱਖ ਡਾਕ ਘਰ ਬਠਿੰਡਾ ਵਿਖੇ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਮੰਗਲਵਾਰ ਨੂੰ ਪਹਿਲੇ ਦਿਨ ਧਰਨਾ ਦਿੱਤਾ।ਯੂਨੀਅਨ ਦੀ ਡਿਵੀਜਨ ਸੈਕਟਰੀ ਬਲਵਿੰਦਰ ਕੌਰ ਖਾਰਾ ਨੇ ਦੱਸਿਆ ਕਿ ਫਰਵਰੀ 2014 ਨੂੰ ਸਰਕਾਰ ਨੇ ਪੇਂਡੂ ਡਾਕ ਕਰਮਚਾਰੀ ਯੂਨੀਅਨ ਨਾਲ ਲਿਖਤੀ ਸਮਝੋਤਾ ਕੀਤਾ ਸੀ ਕਿ ਕਰਮਚਾਰੀਆਂ ਲਈ ਸੁਪਰੀਮ ਕੋਰਟ ਦੇ ਕਿਸੇ ਵੀਂ ਰਿਟਾਇਰ ਜੱਜ ਦੀ ਕਮੇਟੀ ਬਿਠਾਕੇ ਉਸ ਵਲੋਂ ਕੀਤੀਆਂ ਸਿਫਾਰਿਸ਼ਾਂ ਜੀ.ਡੀ.ਐਸ ਕਰਮਚਾਰੀਆਂ ਤੇ ਲਾਗੂ ਕੀਤੀਆਂ ਜਾਣਗੀਆਂ, ਪਰ ਸਰਕਾਰ ਨੇ ਇਨ੍ਹਾਂ ਸਮਾਂ ਬੀਤ ਜਾਣ ਦੇ ਬਾਵਜੂਦ ਕਮੇਟੀ ਨਹੀਂ ਬਿਠਾਈ। ਡਵੀਜਨ ਪ੍ਰਧਾਨ ਨਛੱਤਰ ਸਿੰਘ ਖੇਮੁਆਣਾ ਨੇ ਕਿਹਾ ਕਿ ਬਹੁਤ ਸਾਰੇ ਕੰਮ ਜੋ ਪੇਂਡੂ ਡਾਕ ਕਰਮਚਾਰੀਆਂ ਦੇ ਕੰਮ ਵਿੱਚ ਨਹੀਂ ਗਿਣੇ ਜਾਂਦੇ। ਉਹ ਗਿਣੇ ਜਾਣ ਅਤੇ ਪੇਂਡੂ ਕਰਮਚਾਰੀਆਂ ਦੀ ਡਿਊਟੀ ਦਾ ਸਮਾਂ ਅੱਠ ਘੰਟੇ ਕਰਕੇ ਰੈਗੂਲਰ ਕੀਤਾ ਜਾਵੇ।ਪੇਂਡੂ ਡਾਕ ਕਰਮਚਾਰੀਆਂ ਦਾ ਵਿਭਾਗੀਕਰਨ ਕੀਤਾ ਜਾਵੇ।ਸਰਕਾਰ ਵਲੋਂ ਲਿਖਤੀ ਸਮਝੌਤਾ ਕਰਨ ਦੇ ਬਾਵਜੂਦ ਵੀਂ ਸਾਡੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਤੱਕ ਹੜਤਾਲ ਜਾਰੀ ਰਹੇਗੀ।ਉਨ੍ਹਾਂ ਬਠਿੰਡਾ, ਮਾਨਸਾ ਦੇ ਪੇਂਡੂ ਡਾਕ ਕਰਮਚਾਰੀਆਂ ਨੂੰ ਆਉਣ ਵਾਲੇ ਦਿਨ੍ਹਾਂ ਵਿੱਚ ਇਸ ਹੜਤਾਲ ਵਿੱਚ ਸਾਮਿਲ ਹੋਣ ਲਈ ਸੱਦਾ ਦਿੱਤਾ।ਹੜਤਾਲ ਦੇ ਪਹਿਲੇ ਦਿਨ ਨੂੰ ਡਵੀਜਨ ਖ਼ਜਾਨਚੀ ਮਲਕੀਤ ਸਿੰਘ ਪ੍ਰੈਸ ਸਕੱਤਰ ਰਵਿੰਦਰ ਖੁਰਮੀ ਹੋਡਲਾਂਕਲਾਂ, ਭੋਲਾ ਰਾਮ ਬੱਛੋਅਣਾ, ਨਰਿੰਦਰ ਸਿੰਘ ਬੋੜਾਵਾਲਾ, ਅਵਤਾਰ ਸਿੰਘ ਮੀਤ ਪ੍ਰਧਾਨ, ਸੁਖਜੀਤ ਸਿੰਘ ਲਖਮੀਰ ਵਾਲਾ, ਸੁਖਵਿੰਦਰ ਸਿੰਘ ਜੰਗੀਆਣਾ, ਤਰਸੇਮ ਸਿੰਘ ਅਹਿਮਦਪੁਰ, ਦਰਸ਼ਨ ਸਿੰਘ ਕੋਟਸ਼ਮੀਰ, ਬਲਦੇਵ ਸਿੰਘ ਕੋਟਲੀ ਸਾਬੋ, ਸੀਤਾ ਰਾਮ ਕੁਸ਼ਲਾ, ਗੁਰਵਿੰਦਰ ਸਿੰਘ ਜਟਾਣਾ, ਤੇਜਿੰਦਰ ਪਾਲ ਬੀਬੀ ਵਾਲਾ ਅਤੇ ਮੇਲਾ ਸਿੰਘ ਗਹਿਰੀ ਨੇ ਵੀਂ ਸੰਬੋਧਨ ਕੀਤਾ।

Check Also

ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਵਲੋਂ ਖ਼ਾਲਸਾ ਕਾਲਜ ਵੂਮੈਨ ਅਤੇ ਗਰਲਜ਼ ਸੀ: ਸੈਕੰ: ਸਕੂਲ ਨੂੰ ਸਹਾਇਤਾ ਦਾ ਚੈਕ ਭੇਟ

ਫ਼ਾਊਂਡੇਸ਼ਨ ਦਾ ਹੋਣਹਾਰ ਤੇ ਜ਼ਰੂਰਤਮੰਦ ਬੱਚੀਆਂ ਦੀ ਭਲਾਈ ਲਈ ਕਾਰਜ਼ ਸ਼ਲਾਘਾਯੋਗ – ਛੀਨਾ ਅੰਮ੍ਰਿਤਸਰ, 9 …

Leave a Reply