Friday, October 31, 2025
Breaking News

ਸਬਸਿਡਰੀ ਸੈਂਟਰ, ਸਿਵਲ ਹਸਪਤਾਲ ਗੁਰਦਾਸਪੁਰ ਦਾ ਸੇਵਾਦਾਰ ਰਿਸ਼ਵਤ ਲੈਂਦਾ ਕਾਬੂ

Corruptionਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਗੁਰਦਾਸਪੁਰ ਨੇ ਸਬਸਿਡਰੀ ਸੈਂਟਰ, ਸਿਵਲ ਹਸਪਤਾਲ ਗੁਰਦਾਸਪੁਰ ਦਾ ਸੇਵਾਦਾਰ ਹਰਵੰਤ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਮਨਜੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਪਿੰਡ ਫੱਤੇਵਾਲੀ ਡਾਕਖਾਨਾ ਸਮਰਾਏ ਤਹਿਸੀਲ ਬਟਾਲਾ ਜਿਲ੍ਹਾ ਗੁਰਦਾਸਪੁਰ ਨੇ ਜਨਮ ਸਰਟੀਫਿਕੇਟ ਲੈਣ ਲਈ ਸਾਲ 2014 ਵਿੱਚ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਰਖਾਸਤ ਕੀਤੀ।ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮਨਜੀਤ ਸਿੰਘ, ਸੇਵਾਦਾਰ ਹਰਵੰਤ ਸਿੰਘ ਮਿਲਿਆ ਅਤੇ ਤਿੰਨ ਸਾਲ ਦਾ ਅਸੁਭਲਤਾ ਸਰਟੀਫਿਕੇਟ ਅਤੇ ਲੇਟ ਇੰਦਰਾਜ ਡੀਲਿੰਗ ਹੈਡ ਰਾਹੀ ਕਰਵਾ ਕਰ ਦੇਣ ਬਦਲੇ 10,000 ਰੁਪਏ ਰਿਸ਼ਵਤ ਮਨਜੀਤ ਸਿੰਘ ਪਾਸੋਂ ਮੰਗੀ।ਮਨਜੀਤ ਸਿੰਘ ਦੀ ਮਿੰਨਤ ਕਰਨ ਤੇ 2000 ਰੁਪਏ ਮੌਕੇ ਤੇ ਹਰਵੰਤ ਸਿੰਘ ਨੇ ਲੈ ਕਰ, ਤਿੰਨ ਸਾਲ ਦਾ ਅਸੁਲਭਤਾ ਸਰਟੀਫਿਕੇਟ ਤਿਆਰ ਕਰਵਾ ਕਰ ਦੇ ਦਿੱਤਾ ਅਤੇ ਮਿਤੀ 10-3-15 ਨੂੰ ਲੇਟ ਐਟਂਰੀ ਦਾ ਇੰਦਰਾਜ ਕਰਵਾਉਣ ਲਈ 5000 ਰੁਪਏ ਬਤੌਰ ਰਿਸ਼ਵਤ ਦੇਣ ਸਬੰਧੀ ਮਨਜੀਤ ਸਿੰਘ ਨੂੰ ਕਿਹਾ।ਮਨਜੀਤ ਸਿੰਘ ਰਿਸ਼ਵਤ ਦੇ ਕਰ ਲੇਟ ਐਂਟਰੀ ਇੰਦਰਾਜ ਨਹੀ ਕਰਵਾਉਣਾ ਚਾਹੁੰਦਾ ਸੀ ਅਤੇ ਰਿਸ਼ਵਤ ਦੇਣ ਦਾ ਝੂਠਾ ਵਾਅਦਾ ਕਰਕੇ ਆ ਗਿਆ।ਮਨਜੀਤ ਸਿੰਘ ਨੇ ਇੰਸਪੈਕਟਰ ਪੁਲਿਸ ਬਲਬੀਰ ਸਿੰਘ, ਵਿਜੀਲੈਸ ਬਿਉਰੋ, ਯੂਨਿਟ, ਗੁਰਦਾਸਪੁਰ ਪਾਸ ਸੇਵਾਦਾਰ ਹਰਵੰਤ ਸਿੰਘ ਵਲੋ ਰਿਸ਼ਵਤ ਦੀ ਮੰਗ ਸਬੰਧੀ ਸ਼ਿਕਾਇਤ ਕੀਤੀ।ਇੰਸਪੈਕਟਰ ਬਲਬੀਰ ਸਿੰਘ ਵਿਜੀਲੈਸ ਬਿਉਰੋ ਯੂਨਿਟ, ਗੁਰਦਾਸਪੁਰ ਨੇ ਮਨਜੀਤ ਸਿੰਘ ਦੇ ਬਿਆਨ ਤੇ ਮੁੱਕਦਮਾ ਨੰ: 5 ਮਿਤੀ 10-3-2015 ਅ/ਧ 7, 13 (2) ਪੀਸੀ ਐਕਟ 1988 ਥਾਣਾ ਵਿਜੀਲੈਸ ਬਿਉਰੋ, ਰੇਜ਼ ਅਮ੍ਰਿਤਸਰ ਦਰਜ਼ ਕਰਵਾਇਆ ।

ਇੰਸਪੈਕਟਰ ਬਲਬੀਰ ਸਿੰਘ ਵਿਜੀਲੈਸ ਬਿਉਰੋ ਯੂਨਿਟ, ਗੁਰਦਾਸਪੁਰ ਨੇ ਸਮੇਤ ਪੁਲਿਸ ਪਾਰਟੀ ਏਐਸਆਈ ਖੁਸ਼ਪਾਲ ਸਿੰਘ, ਏ ਬਲਵਿੰਦਰ ਸਿੰਘ, ਮੁੱਖ ਸਿ: ਰਵਿੰਦਰ ਕੁਮਾਰ, ਸੀ-2 ਭੁਪਿੰਦਰ ਸਿੰਘ ਨੂੰ ਨਾਲ ਲੈ ਕੇ ਸੇਵਾਦਾਰ ਹਰਵੰਤ ਸਿੰਘ ਨੂੰ 5000/- ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਰੰਗੇ ਹੱਥੀ ਸਰਕਾਰੀ ਗਵਾਹ ਸ੍ਰੀ ਦਲਜੀਤ ਸਿੰਘ ਖੇਤੀਬਾੜ੍ਹੀ ਵਿਸਥਾਰ ਅਫਸਰ, ਬਲਾਕ ਧਾਰੀਵਾਲ ਜਿਲ੍ਹਾ ਗੁਰਦਾਸਪੁਰ ਅਤੇ ਸ੍ਰੀ ਅਮਨਦੀਪ ਕੁਮਾਰ ਖੇਤੀਬਾੜ੍ਹੀ ਉਪ ਨਿਰੀਖਕ ਬਲਾਕ ਧਾਰੀਵਾਲ ਜਿਲ੍ਹਾ ਗੁਰਦਾਸਪੁਰ ਦੀ ਹਾਜਰੀ ਵਿੱਚ ਗ੍ਰਿਫਤਾਰ ਕੀਤਾ।ਸੇਵਾਦਾਰ ਹਰਵੰਤ ਸਿੰਘ ਪਾਸੋੋ ਹੋਰ ਵੀ ਲੇਟ ਇੰਦਰਾਜ ਜਨਮ ਸਰਟੀਫਿਕੇਟ ਸਬੰਧੀ ਫਾਇਲਾ ਬਰਾਮਦ ਹੋਈਆਂ ਹਨ, ਜਿਸ ਸਬੰਧੀ ਤਫਤੀਸ਼ ਕੀਤੀ ਜਾਵੇਗੀ।ਸ਼੍ਰੀ ਸੁਖਮਿੰਦਰ ਸਿੰਘ ਮਾਨ ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਨੇ ਭ੍ਰਿਸ਼ਟ ਕਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਏ ਜਾਣ ਲਈ ਸੁਚਨਾ ਦਿੱਤੇ ਜਾਣ ਲਈ ਸਹਿਯੋਗ ਮੰਗਿਆ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply