Wednesday, July 3, 2024

ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਵਲੋਂ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਨੂੰ ਵਜੀਫੇ ਤਕਸੀਮ

PPN1203201517ਚਵਿੰਡਾ, 12 ਮਾਰਚ (ਪੱਤਰ ਪ੍ਰੇਰਕ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਐਡੀਸ਼ਨਲ ਸੈਕਟਰੀ ਸ. ਸਵਿੰਦਰ ਸਿੰਘ ਕੱਥੂਨੰਗਲ ਦੀ ਰਹਿਨੁਮਾਈ ਹੇਠ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵੱਖ-ਵੱਖ ਵਜੀਫੇ ਤਕਸੀਮ ਕੀਤੇ ਗਏ।ਇਸ ਵਿਸ਼ੇਸ਼ ਵਜੀਫਾ ਵੰਡ ਸਮਾਗਮ ਵਿਚ ਵੱਖ-ਵੱਖ 25 ਲੋੜਵੰਦ ਵਿਦਿਆਰਥੀਆਂ ਨੂੰ ਇਸ ਸਕੀਮ ਦੇ ਪਹਿਲੇ ਪੜਾਅ ਦੇ ਅੰਤਰਗਤ 3.50 ਲੱਖ ਰੁਪਏ ਦੀ ਰਾਸ਼ੀ ਦੇ ਵਜੀਫੇ ਵਿਤਰਣ ਕੀਤੇ ਗਏ। ਇਸ ਵਿਸ਼ੇਸ਼ ਪ੍ਰੋਗਰਾਮ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਾਲਜ ਪ੍ਰਿੰਸੀਪਲ ਡਾ. ਐਚ.ਬੀ. ਸਿੰਘ ਨੇ ਦੱਸਿਆ ਕਿ ਇਲਾਕੇ ਦੇ ਵਿਦਿਆਰਥੀਆਂ ਨੂੰ ਸ਼ਾਖਰਤਾ ਮੁੰਹਿਮ ਨਾਲ ਜੋੜਨ ਲਈ ਇਹ ਸਾਡਾ ਪਹਿਲਾ ਉਪਰਾਲਾ ਹੈ ਅਤੇ ਇਸ ਹੀ ਸਕੀਮ ਦੇ ਅਧੀਨ 60 ਹੋਰ ਵਿਦਿਆਰਥੀਆਂ ਨੂੰ ਲਗਭਗ 8 ਲੱਖ ਰੁਪਏ ਦੀ ਰਾਸ਼ੀ ਦੇ ਹੋਰ ਵਜੀਫੇ ਵੀ ਮੁਹੱਈਆਂ ਕਰਵਾਏ ਜਾਣਗੇ। ਇਲਾਕੇ ਦੇ ਘਰ-ਘਰ ਵਿਚ ਵਿਦਿਆ ਰੂਪੀ ਸ਼ਮਾਂ ਰੌਸ਼ਨ ਕਰਨਾ ਕਾਲਜ ਦਾ ਮਿਸ਼ਨ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਹੁਣ ਨਵੇਂ ਅਕਾਦਮਿਕ ਸਾਲ ਲਈ 10+1 ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ ਦਾ ਦਾਖਲਾ ਸ਼ੁਰੂ ਹੈ।ਇਸ ਤੋਂ ਇਲਾਵਾ ਇਸ ਸਮੇਂ ਕਾਲਜ ਵਿਚ ਬੀ.ਏ, ਬੀ.ਸੀ.ਏ., ਬੀ.ਕਾਮ, ਡੀ.ਸੀ.ਏ. ਅਤੇ ਡੀ. ਐਸ.ਟੀ. ਵਿਸ਼ੇਸ਼ ਕੋਰਸ ਸਫਲਤਾ ਪੂਰਵਕ ਚੱਲ ਰਹੇ ਹਨ। ਇਸ ਤੋਂ ਇਲਾਵਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਈਲੈਟ, ਇੰਗ਼ਗਲਿਸ਼ ਸਪੀਕਿੰਗ, ਅਤੇ ਬੇਸਿਕ ਕੰਪਿਊਟਰ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਇਸ ਸਮਾਗਮ ਵਿਚ ਚੇਅਰਮੈਨ ਪ੍ਰਗਟ ਸਿੰਘ ਚੋਗਾਵਾਂ, ਸਰਪੰਚ ਸ. ਬਲਵਿੰਦਰ ਸਿੰਘ ਕੈਰੋਂਨੰਗਲ, ਸ. ਕਰਨੈਲ ਸਿੰਘ ਪਾਖਰਪੁਰਾ, ਸ. ਸੇਵਾ ਸਿੰਘ ਸੂਬੇਦਾਰ, ਸ. ਬਲਦੇਵ ਸਿੰਘ ਸਰਪੰਚ ਡੱਡੀਆਂ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply