
ਪੱਟੀ, 24 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਛੜੀਆਂ ਸ੍ਰੇਣੀਆਂ ਦੇ ਹਲਕਾ ਪੱਟੀ ਦੇ ਪ੍ਰਧਾਨ ਨਿਯੁਕਤ ਹੋਣ ‘ਤੇ ਸਾਹਿਬ ਸਿੰਘ ਮਠਾੜੂ ਨੂੰ ਰਾਮਗੜੀਆ ਸਭਾ ਪੱਟੀ ਵੱਲੋਂ ਪ੍ਰਧਾਨ ਹਰਪਾਲ ਸਿੰਘ ਪੱਟੀ ਦੀ ਅਗਵਾਈ ਵਿੱਚ ਸਮੂਹ ਰਾਮਗੜੀਆ ਬਰਾਦਰੀ ਪੱਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬੋਲਦਿਆਂ ਹਰਪਾਲ ਸਿੰਘ ਪੱਟੀ ਨੇ ਕਿਹਾ ਕਿ ਸ੍ਰ.ਆਦੇਸ਼ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ, ਬੀਬਾ ਪ੍ਰਨੀਤ ਕੌਰ ਕੈਰੋਂ, ਸਾਬਕਾ ਜੇਲ ਮੰਤਰੀ ਹੀਰਾ ਸਿੰਘ ਗਾਬੜੀਆ ਪੰਜਾਬ ਪ੍ਰਧਾਨ ਪੱਛੜੀਆਂ ਸ਼ੇਣੀਆਂ ਸ੍ਰੋਮਣੀ ਅਕਾਲੀ ਦਲ ਅਤੇ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐਸ.ਜੀ.ਪੀ.ਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਸਾਹਿਬ ਸਿੰਘ ਮਠਾੜੂ ਦੀ ਨਿਯੁਕਤੀ ਕਰਕੇ ਰਾਮਗੜੀਆ ਬਰਾਦਰੀ ਨੂੰ ਮਾਣ ਬਖਸ਼ਿਆ ਹੈ।
ਇਸ ਮੌਕੇ ‘ਤੇ ਸਾਹਿਬ ਸਿੰਘ ਮਠਾੜੂ ਨੇ ਕਿਹਾ ਕਿ ਉਨਾਂ ਨੂੰ ਜੋ ਜਿੰਮੇਵਾਰੀ ਸੌਪੀ ਗਈ ਹੈ ਉਹ ਉਸਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ‘ਤੇ ਸਰਪ੍ਰਸਤ ਸੂਰਤ ਸਿੰਘ ਆਰੇ ਵਾਲੇ, ਕੌਂਸਲਰ ਰਾਜਨਪ੍ਰੀਤ ਸਿੰਘ, ਜਸਵੰਤ ਸਿੰਘ ਜੱਸ ਮੀਤ ਪ੍ਰਧਾਨ, ਮੁਖਤਿਆਰ ਸਿੰਘ ਕੋਟਲੀ ਵਾਲੇ, ਜੰਗ ਸਿੰਘ, ਕੁਲਦੀਪ ਸਿੰਘ ਆਈ.ਟੀ.ਆਈ, ਹਰਦੀਪ ਸਿੰਘ ਸੱਗੂ, ਸਰਦੂਲ ਸਿੰਘ, ਅਜੀਤ ਸਿੰਘ ਰਾਜੋਕੇ ਵਾਲੇ, ਟਹਿਲ ਸਿੰਘ, ਗਿਆਨ ਸਿੰਘ ਮਠਾੜੂ, ਅਜੀਤ ਸਿੰਘ ਰਾਜੋਕੇ ਵਾਲੇ, ਬਲਵੰਤ ਸਿੰਘ ਬੰਤਾ, ਭਾਈ ਸਰਬਜੀਤ ਸਿੰਘ ਪੱਟੀ, ਅਮਰਜੀਤ ਸਿੰਘ ਐੱਚ.ਕੇ, ਦੀਦਾਰ ਸਿੰਘ ਠੇਕੇਦਾਰ, ਦਿਲਬਾਗ ਸਿੰਘ ਸੱਗੂ, ਗੁਰਬਾਜ ਸਿੰਘ ਠੇਕੇਦਾਰ, ਸੰਤੋਖ ਸਿੰਘ ਚੀਮਾ, ਸੰਤੋਖ ਸਿੰਘ ਚੀਮਾਂ, ਸਤਬੀਰ ਸਿੰਘ ਨੋਬੀ, ਜਸਵਿੰਦਰ ਸਿੰਘ ਸਰਪੰਚ, ਗੁਰਜੀਤ ਸਿੰਘ ਮੈਂਬਰ ਪੰਚਾਇਤ, ਹਰਜਿੰਦਰ ਸਿੰਘ ਮਠਾੜੂ, ਸੁੱਖ ਮੰਡ, ਗੁਰਲਾਲ ਸਿੰਘ, ਮਲਕੀਤ ਸਿੰਘ, ਸੁਖਜਿੰਦਰ ਸਿੰਘ ਬੱਬਾ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।