ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ)- ਆਬਕਾਰੀ ਵਿਭਾਗ ਨੇ ਅੱਜ ਕਾਰਵਾਈ ਕਰਦੇ ਹੋਏ ਸ਼ਹਿਰ ਵਿੱਚ ਵੱਖ-ਵੱਖ ਸਥਾਨਾਂ ਉੱਤੇ ਅੱਧਾ ਦਰਜਨ ਤੋਂ ਜਿਆਦਾ ਨਜਾਇਜ ਢੰਗ ਨਾਲ ਖੁੱਲੇ ਸ਼ਰਾਬ ਦੇਠੇਕਿਆਂ ਨੂੰ ਸੀਲ ਕਰ ਦਿੱਤਾ ।ਜਾਣਕਾਰੀ ਦਿੰਦੇ ਹੋਏ ਏਟੀਸੀ ਰੰਧਾਵਾ ਨੇ ਦੱਸਿਆ ਕਿਆਬਕਾਰੀ ਵਿਭਾਗ ਦੇ ਨਿਯਮਾਂ ਮੁਤਾਬਕ 31 ਮਾਰਚ ਨੂੰ ਸਾਰੇ ਸ਼ਰਾਬ ਦੇ ਠੇਕਿਆਂ ਦੀ ਮਿਆਦਪੂਰੀ ਹੋ ਚੁੱਕੀ ਹੈ । ਨਿਯਮਾਂ ਮੁਤਾਬਕ ਅੱਜ ਕੋਈ ਵੀ ਪੁਰਾਣਾ ਠੇਕਿਆ ਖੁੱਲਿਆ ਨਹੀਂਹੋਣਾ ਚਾਹੀਦਾ ਸੀ । ਉਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਪੁਰਾਣੇ ਠੇਕੇਦਾਰ ਦੁਕਾਨਾਂਖੋਲਕੇ ਸ਼ਰਾਬ ਵੇਚ ਰਹੇ ਹਨ ।ਉਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇਅਚਾਨਕ ਜਾਂਚ ਦੇ ਦੌਰਾਨ ਵਿਭਾਗ ਦੀ ਟੀਮ ਨੇ ਸਾਰੇ ਪੁਰਾਣੇ ਠੇਕਿਆਂ ਨੂੰ ਸੀਲ ਕਰ ਦਿੱਤਾ।ਸਬੰਧਤ ਅਧਿਕਾਰੀਆਂ ਵੱਲੋਂ ਹੁਣ ਪੁਰਾਣੇ ਠੇਕਿਆਂ ਵਿੱਚ ਪਏ ਸਟਾਕ ਦੀ ਗਿਣਤੀ ਕੀਤੀਜਾਵੇਗੀ । ਉਨਾਂ ਨੇ ਕਿਹਾ ਕਿ ਨਿਯਮਾਂ ਮੁਤਾਬਕ ਨੈਸ਼ਨਲ ਹਾਇਵੇ ਉੱਤੇ ਕੋਈ ਵੀ ਸ਼ਰਾਬ ਦੀਦੁਕਾਨ ਨਹੀਂ ਖੁਲੇਗੀ । ਅੱਜ ਜਿਨਾਂ ਠੇਕਿਆਂਂ ਨੂੰ ਸੀਲ ਕੀਤਾ ਗਿਆ ਹੈ ਉਨਾਂ ਵਿੱਚ ਸ਼ਾਹਪੈਲੇਸ ਦੇ ਸਾਹਮਣੇ, ਪਿੰਡ ਵਣ ਵਾਲਾ ਵਿੱਚ, ਲਾਧੂਕਾ, ਥੇਹਕਲੰਦਰ ਅਤੇ ਸਥਾਨਕਟੈਕਸੀ ਸਟੇਂਡ ਉੱਤੇ ਸਥਿਤ ਠੇਕਿਆਂ ਨੂੰ ਸੀਲ ਕੀਤਾ ਗਿਆ ਹੈ ।