ਬਤੌਰ ਐਸ. ਐਸ. ਪੀ ਫਾਜ਼ਿਲਕਾ ਵਿਖੇ ਸੰਭਾਲਿਆ ਪਹਿਲਾ ਚਾਰਜ
ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ) – ਜਿਲੇ ਦੀ ਪਹਿਲੀ ਮਹਿਲਾ ਆਈ ਪੀ ਐਸ ਅਧਿਕਾਰੀ ਦੇ ਤੌਰ ਨਿਲਾਂਬਰੀ ਜਗਾਦਲੇ ਨੇ ਅੱਜ ਆਪਣਾ ਚਾਰਜ ਸੰਭਾਲ ਲਿਆ ਹੈ । ਅੱਜ ਪਹਿਲੇ ਦਿਨ ਉਂਨਾਂਨੇ ਪੁਲਿਸ ਆਲਾ ਅਧਿਕਾਰਿਆ ਨਾਲ ਬੇਠਕ ਕੀਤੀ ਅਤੇ ਆਮ ਲੋਕਾ ਦੀਆ ਸਮੱਸਿਆਵਾ ਨੂੰ ਸੁਣਿਆ। ਇਥੇ ਇਹ ਗੱਲ ਦੱਸਨ ਯੋਗ ਹੈ ਕਿ ਨਿਲਾਂਬਰੀ ਜਗਾਦਲੇ ਨੇ ਬਤੌਰ ਐਸ. ਐਸ. ਪੀ. ਪਹਿਲੀ ਵਾਰ ਫਾਜ਼ਿਲਕਾ ਵਿਖੇ ਹੀ ਚਾਰਜ ਸੰਭਾਲਿਆ ਹੈ ।
ਇਸ ਤੋ ਪਹਿਲਾ ਓੁਹ ਚੰਡੀਗੜ ਵਿਖੇ ਬਤੋਰ ਏ. ਆਈ. ਜੀ. ਪ੍ਰਬੰਧਕ ਦੇ ਤੋਰ ਤੇ ਆਪਣੀਆ ਸੇਵਾਂਵਾ ਦੇ ਰਹੇ ਸਨ ਅਤੇ ਹੁਣ ਚੋਣ ਆਯੋਗ ਨੇ ਓੁਨਾ ਦਾ ਤਬਾਦਲਾ ਬਤੌਰ ਐਸ. ਐਸ. ਪੀ. ਫਾਜ਼ਿਲਕਾ ਵਿਖੇ ਕੀਤਾ ਹੈ।ਨਿਲਾਂਬਰੀ ਜਗਾਦਲੇ ਇਕ ਬੜੀ ਉੱਚੀ ਸੋਚ ਵਾਲੀ ਅਧਿਕਾਰੀ ਹਨ ਅਤੇ ਮਹਿਲਾ ਸੁਰੱਖਿਆ ਨੂੰ ਲੈਕੇ ਖ਼ਾਸ ਤੋਰ ਤੇ ਯੱਤਂਸ਼ੀਲ ਹਣ । ਇਸ ਤੌ ਪਹਿਲਾ ਲੁਧਿਆਣਾ ਵਿਖੇ ਬਤੋਰ ਏ. ਡੀ. ਸੀ. ਪੀ. ਆਪਣੀਆ ਸੇਵਾਂਵਾ ਦੇਂਦੇ ਓੁਨਾਂ ਨੇ ਪੰਜਾਬਵਿਚ ਪਹਿਲੀ ਵਾਰੀ ਵੋਮੇਨ ਹੇਲਪਲਾਇਨ ਦੀ ਸ਼ੁਰੂਆਤ ਕੀਤੀ ਸੀ, ਜੋ ਸਿੱਧਾ ਓੁਨਾਂ ਦੇ ਸੰਪਰਕ ਵਿਚ ਕੰਮਕਰਦੀ ਸੀ । ਇਸ ਤੋ ਅਲਾਵਾ ਓੁਨਾਂ ਨੇ ਬਤੋਰ ਏ. ਸੀ. ਪੀ ਅਤੇ ਐਸ. ਪੀ. ਡੀ ਜਾਲੰਧਰ ਅਤੇ ਖੰਨਾ ਵਿਖੇ ਵੀ ਆਪਣੀਆ ਸੇਵਾਂਵਾ ਦਿਤੀਆ ਹਨ ।
ਨਿਲਾਂਬਰੀ ਜਗਾਦਲੇ ਮੁਲ ਰੂਪ ਤੋ ਨਾਗਪੁਰ ਮਹਾਰਾਸ਼ਟਰਾ ਦੀ ਰਹਿਣ ਵਾਲੀ ਹਨ ਅਤੇ ਓਨਾਂ ਨੇ ਮਕੈਨਿਕਲ ਇੰਜੀਨੀਅਰਿੰਗ ਦੀ ਪੜਾਈ ਕੀਤੀ ਹੌਈ ਹੈ । ਪੰਜਾਬ ਪੋਸਟ ਨਾਲ ਗੱਲਬਾਤ ਕਰਦੇ ਓਨਾਂ ਕਿਹਾ ਕਿ ਚੋਣ ਆਯੋਗ ਨੇ ਓਨਾਂ ਦੀ ਨਿਉਕਤੀ ਫਾਜ਼ਿਲਕਾ ਜਿਲੇ ਵਿੱਚ ਅਮਨ ਚੈਨ ਅਤੇ ਨਿਰਪਖ ਰੂਪ ਵਿਚ ਚੌਣਾ ਕਰਵਾਓੁਣ ਅਤੇ ਨਸ਼ੇ ਦੇ ਕਾਰੌਬਾਰ ਤੇ ਨੱਥ ਪਾਉਣ ਲਈ ਕੀਤੀ ਹੈ । ਉਨਾਂ ਸੱੜਕ ਛਾਪ ਮੱਜਨੁਆ ਨੂੰ ਵੀ ਚੇਤਾਂਵਨੀ ਦੇਂਦੇ ਹੋਏ ਕਿਹਾ ਕੇ ਓਹ ਹੁਣ ਸੁਧਰ ਜਾਨ ਨਹੀ ਤੇ ਓਨਾਂ ਨਾਲ ਸਖਤੀ ਨਾਲ ਨਿਠੇਆ ਜਾਵੇਗਾ । ਓਨਾਂ ਨੇ ਔਰਤਾ ਅਤੇ ਕੁੜਿਆਂ ਨੂੰ ਬੇਖੋਫ ਰਹਿਣ ਲਈ ਕਿਹਾ ਤੇ ਅਪੀਲ ਕੀਤੀ ਕੇ ਜੇਕਰ ਕਿਸੇ ਵੀ ਔਰਤ, ਕੁੜੀ ਜਾਂ ਹੌਰ ਨਾਗਰੀਕ ਨੂੰ ਕਿਸੇ ਤਰਾਂ ਦੀ ਕੋਈ ਪਰੇਸ਼ਾਨੀ ਹੈ ਤਾਂ ਉਹ ਸਿੱਧਾ aਨਾ ਦੇ ਨਿੱਜੀ ਮੋਬਾਇਲ ਨੰਬਰ 9501101800 ਤੇ ਬੇਝਿਜਕ ਫੋਨ ਕਰਕੇ ਉਂਨਾ ਨਾਲ ਸੰਪਰਕ ਕਰ ਸਕਦੇ ਹਨ ।