ਪ੍ਰਭੂ ਯਿਸੂ ਮਸੀਹ ਲੋਕ ਭਲਾਈ ਕਰਦੇ ਰਹੇ – ਬਲਵਿੰਦਰ ਜੌਨ
ਛੇਹਰਟਾ, 5 ਅਪ੍ਰੈਲ (ਨੋਬਲ) – ਬਲਾਈਵਰਸ ਚਰਚ ਵਿਖੇ ਪਾਸਟਰ ਲਾਲ ਸਿੰਘ ਦੀ ਅਗਵਾਈ ਹੇਠ ਮਸੀਹ ਸੰੰਮੇਲਨ ਕਰਵਾਇਆ ਗਿਆ। ਪ੍ਰਾਰਥਨਾ ਰਾਹੀਂ ਕੀਤੀ ਗਈ ਸ਼ੁਰੂਆਤ ਤੋਂ ਬਾਅਦ ਸੰਮੇਲਨ ਵਿਚ ਗੁੱਡ ਫਰਾਈਡੇ ਤੇ ਈਸਟਰ ਸਬੰਧੀ ਪਵਿੱਤਰ ਬਾਈਬਲ ਦੀ ਸਿੱਖਿਆ ਤੋਂ ਸਭ ਨੂੰ ਜਾਣੂ ਕਰਵਾਇਆ ਗਿਆ। ਇਸ ਮੋਕੇ ਹੈਵ: ਬਲਵਿੰਦਰ ਜੌਨ ਚੇਅਰਮੈਨ ਕ੍ਰਿਸ਼ਚੀਅਨ ਐਂਡ ਆਂੱਲ ਪੀਪਲ ਵੈਲਫੇਅਰ ਨੇ ਉੱਚੇਚੇ ਤੌਰ ਤੇ ਹਾਜਰੀ ਭਰੀ ਅਤੇ ਪਾਸਟਰ ਤੇ ਸੰਗਤ ਨੇ ਪ੍ਰਭੂ ਦੀ ਮਹਿਮਾ ਦੇ ਭਜਨ ਗਾ ਕੇ ਦੇਸ਼ ਵਿੱਚ ਅਮਨ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਇਸ ਮੋਕੇ ਬਲਵਿੰਦਰ ਜੌਨ ਨੇ ਸਮੂਹ ਸੰਗਤ ਨੂੰ ਪ੍ਰਭੂ ਯਿਸੂ ਮਸੀਹ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਪ੍ਰਭੂ ਯਿਸੂ ਮਸੀਹ ਹਮੇਸ਼ਾਂ ਹੀ ਲੋਕ ਭਲਾਈ ਦੀ ਸੇਵਾ ਕਰਦੇ ਰਹੇ ਅਤੇ ਮਸੀਹ ਭਾਈਚਾਰੇ ਨੂੰ ਉਨਾਂ ਦੇ ਇਤਿਹਾਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ।ਚਰਚ ਵਲੋਂ ਬਲਵਿੰਦਰ ਜੌਨ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਪਾਸਟਰ ਰੋਕੀ ਜੌਨ, ਰਾਕੇਸ਼ ਮਸੀਹ, ਪਾ. ਵਿਜੇ, ਪਾ. ਜਸਬੀਰ ਸਿੰਘ, ਪਾ. ਮੁਖਥਾਰ ਸਿੰਘ, ਪਾ. ਘੋਰਾ ਮਸੀਹ, ਦਾਨੀਏਲ ਜੌਨ, ਇਮਾਨੂੰਏਲ ਜੌਨ, ਸਲਾਸ ਮਸੀਹ, ਮੁਕੰਦ ਮਸੀਹ, ਹਰੀ ਚੰਦ ਫੋਜੀ ਆਦਿ ਮੌਜੂਦ ਸਨ।