ਸਾਨੂੰ ਪ੍ਰਭੂ ਯਿਸੂ ਮਸੀਹ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ-ਥਾਮਸ, ਕਸ਼ਮੀਰ ਸਿੰਘ
ਛੇਹਰਟਾ, 5 ਅਪ੍ਰੈਲ (ਨੋਬਲ) – ਹਲਕਾ ਪੱਛਮੀ ਸਥਿਤ ਬਾਬਾ ਦਰਸ਼ਨ ਸਿੰਘ ਡੇਰਾ ਨਜਦੀਕ ਕਰੂਣਾ ਚਰਚ ਵਲੋਂ ਪਾਸਟਰ ਦਾਨੀਅਲ ਦੀ ਅਗਵਾਈ ਹੇਂਠ ਈਸਟਰ ਦਾ ਸ਼ੁੱਭ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਦੌਰਾਨ ਡਾ. ਸੀ.ਪੀ ਥਾਮਸ, ਮੈਡਮ ਸਰਾ ਥਾਮਸ ਤੇ ਪ੍ਰਚਾਰਕ ਸੱਕਤਰ ਦਿਹਾਤੀ ਕਸ਼ਮੀਰ ਸਿੰਘ ਨੇ ਉੱਚੇਚੇ ਤੌਰ ਤੇ ਪਹੁੰਚ ਕੇ ਪ੍ਰਭੂ ਯਿਸੂ ਮਸੀਹ ਜੀ ਦੇ ਭਜਨਾ ਦੀ ਵੰਦਨਾਂ ਕੀਤੀ ਤੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਭੂ ਯਿਸੂ ਮਸੀਹ ਦੇ ਦਰਸ਼ਾਏ ਹੋਏ ਮਾਰਗ ਤੇ ਚੱਲਣ ਲਈ ਅਪੀਲ ਕੀਤੀ।ਚਰਚ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਪਾ. ਰਾਜ ਕੁਮਾਰ, ਸਾਬਕਾ ਸਰਪੰਚ ਬੇਅੰਤ ਸਿੰਘ, ਤਰਸੇਮ ਮਸੀਹ, ਸਰਵਣ ਸਿੰਘ, ਮਨਜੀਤ ਸਿੰਘ, ਜੁਗਿੰਦਰ ਸਿੰਘ ਆਦਿ ਹਾਜਰ ਸਨ।