ਅੰਮ੍ਰਿਤਸਰ, 5 ਅਪ੍ਰੈਲ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਸਪੁਤਰੀ ਪ੍ਰੋ. ਸਲੀਮਾ ਹਾਸ਼ਮੀ ਨੇ ਅੱਜ ਵਿਰਸਾ ਵਿਹਾਰ ਫੇਰੀ ਸਮੇਂ ਪਿਛਲੇ ਦਿਨ ਵਿਛੋੜਾ ਦੇ ਗਏ ਸ਼੍ਰੋਮਣੀ ਸ਼ਾਇਰ ਸ੍ਰੀ ਪ੍ਰਮਿੰਦਰਜੀਤ ਨੂੰ ਸ਼ਰਧਾਜਲੀ ਭੇਂਟ ਕੀਤੀ।ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਫੈਜ਼ ਅਹਿਮਦ ਫੈਜ਼ ਦੀ ਅੰਮ੍ਰਿਤਸਰ ਸ਼ਹਿਰ ਨਾਲ ਨੇੜਤਾ ਬਾਰੇ ਗੱਲ ਕੀਤੀ।ਸਥਾਨਕ ਡੀ. ਏ. ਵੀ ਕਾਲਜ ਦੇ ਚੇਅਰਮੈਨ ਸ੍ਰੀ ਸੁਦਰਸ਼ਨ ਕਪੂਰ ਨੇ ਸਲੀਮਾ ਹਾਸ਼ਮੀ ਨੂੰ ਡੀ. ਏ. ਵੀ ਕਾਲਜ ਪਹੁੰਚਣ ਲਈ ਉਚੇਚਾ ਸੱਦਾ ਦਿੱਤਾ ਕਿਉਂਕਿ ਫੈਜ਼ ਸਾਹਿਬ ਡੀ. ਏ. ਵੀ ਕਾਲਜ ਵਿੱਚ ਪੜਾਉਂਦੇ ਰਹੇ ਸਨ।ਮੁੰਬਈ ਤੋਂ ਪੱਤਰਕਾਰ ਸ੍ਰੀ ਜਤਿਨ ਦੇਸਾਈ ਵੀ ਮੈਡਮ ਸਲੀਮਾ ਹਾਸ਼ਮੀ ਦੇ ਨਾਲ ਸਨ।ਇਸ ਮੌਕੇ ਸ੍ਰੀ ਰਮੇਸ਼ ਯਾਦਵ ਨੇ ਦੋਵਾਂ ਮੁਲਕਾਂ ਵਿੱਚ ਅਮਨ ਤੇ ਦੋਸਤੀ ਲਈ ਕੀਤੇ ਜਾ ਰਹੇ ਯਤਨਾਂ ਦੀ ਗੱਲ ਵੀ ਕੀਤੀ। ਹੋਰਨਾਂ ਤੋਂ ਇਲਾਵਾਂ ਸ੍ਰੀ ਟੀ. ਐਸ. ਰਾਜਾ, ਗੁਰਿੰਦਰ ਮਕਨਾ, ਹਰਿੰਦਰ ਸੋਹਲ ਤੇ ਤੇਜਿੰਦਰ ਬਾਵਾ ਵੀ ਹਾਜ਼ਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …