ਅੰਤਰਰਾਸ਼ਟਰੀ ਕ੍ਰਿਕੇਟਰ ਰਾਹੁਲ ਦਰਾਵਿੜ ਨੇ ਭੇਟ ਕੀਤਾ ਵਜੀਫਾ
ਅੰਮ੍ਰਿਤਸਰ, 10 ਅਪ੍ਰੈਲ (ਜਗਦੀਪ ਸਿੰਘ ਸੱਗੂ) – ਆਪਣੇ ਵਧੀਆ ਸਿੱਖਿਆ ਰਿਕਾਰਡ ਅਤੇ ਉਪਲੱਬਧੀਆਂ ਵਿਚ ਹਮੇਸ਼ਾਂ ਅੱਗੇ ਰਹਿਣ ਵਾਲਾ ਸਥਾਨਕ ਦਿੱਲੀ ਪਬਲਿਕ ਸਕੂਲ ਦੀ 12ਵੀਂ ਕਲਾਸ ਦੇ ਵਿਦਿਆਰਥੀ ਸ਼ਾਹਬਾਜ਼ ਵਰੈਚ ਨੇ ਆਸਟ੍ਰੇਲੀਆ ਯੂਨੀਵਰਸਿਟੀ ਤੋ ਵਜੀਫਾ ਜਿੱਤ ਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੰਗੀਤਾ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ ਦੀ ਡੀਕਿਨ ਯੂਨੀਵਰਸਿਟੀ ਵੱਲੋ ਵਾਇਸ ਚਾਂਸਲਰਜ਼ ਮੈਰੀਟੋਰੀਅਸ ਸਕਾਲਰਸ਼ਿਪ ਪ੍ਰੋਗਰਾਮ ਤਹਿਤ ਸ਼ਾਹਬਾਜ਼ ਵਰੈਚ ਨੂੰ 34065 ਆਸਟ੍ਰੇਲੀਆ ਡਾਲਰ ਦਾ ਇਨਾਮ ਮਿਲਿਆ।
ਡੀਕਿਨ ਯੂਨੀਵਰਸਿਟੀ ਇੰਡੀਅਨ ਪਰੀਮੀਅਰ ਲੀਗ (ਆਈ.ਪੀ.ਐਲ.) ਦੀ ਰਾਜਸਥਾਨ ਰਾਇਲਜ਼ ਦੇ ਨਾਲ ਅਧਿਕਾਰਿਕ ਖੇਡ ਸਿੱਖਿਆ ਸਾਥੀ ਹੈ।ਇਹ ਵਿਲੱਖਣ ਐਸੋਸੀਏਸ਼ਨ ਨਿਸ਼ਾਨ ਕਰਨ ਲਈ ਡੀਕਿਨ ਯੂਨੀਵਰਸਿਟੀ ਦੇ ਪ੍ਰੋਫੈਸਰ ਜੇਨ ਡੇਨ ਹੋਲਡਰ ਦੀ ਹਾਜ਼ਰੀ ਵਿਚ ਅੰਤਰਰਾਸ਼ਟਰੀ ਕ੍ਰਿਕੇਟਰ ਰਾਹੁਲ ਦਰਾਵਿੜ ਨੇ ਪੂਨੇ ਵਿਖੇ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਵਿਚ ਸ਼ਾਹਬਾਜ਼ ਵਰੈਚ ਨੂੰ ਵਜੀਫਾ ਪੇਸ਼ ਕੀਤਾ।ਇਸ ਸਮਾਰੋਹ ਵਿਚ ਹੋਰ ਹੋਣਹਾਰ ਖਿਡਾਰੀਆਂ ਅਤੇ ਟੀਮ ਪ੍ਰਬੰਧਕਾਂ ਨੇ ਵੀ ਹਿੱਸਾ ਲਿਆ।
ਇਹ ਵੱਕਾਰੀ ਵਜੀਫਾ ਵਿਦਿਆਰਥੀ ਦੀ ਸਿੱਖਿਆ ਅਤੇ ਹੋਰ ਖੇਤਰਾਂ ਵਿਚ ਚੰਗੀ ਕਾਰਗੁਜਾਰੀ ਕਰਨ ਵਾਲੇ ਯੋਗ ਉਮੀਦਵਾਰ ਨੂੰ ਦਿੱਤਾ ਜਾਂਦਾ ਹੈ।ਸ਼ਾਹਬਾਜ ਯੂਨੀਵਰਸਿਟੀ ਵਿਖੇ ਬਿਜਨੇਸ ਮੈਨੇਜਮੈਂਟ ਖੇਡ ਦੀ ‘ਬੈਚਲਰ’ ਡਿਗਰੀ ਲਈ ਚੋਣ ਹੋਈ ਹੈ।