ਫਾਜਿਲਕਾ, 10 ਅਪ੍ਰੈਲ (ਵਿਨੀਤ ਅਰੋੜਾ) – ਪਾਣੀ ਸਪਲਾਈ ਅਤੇ ਸੇਨੀਟੇਸ਼ਨ ਮਸਟਰੋਲ ਇੰਪਲਾਇਜ ਯੂਨੀਅਨ ਬ੍ਰਾਂਚ ਫਾਜਿਲਕਾ ਦੀ ਮਾਸਿਕ ਬੈਠਕ ਅੱਜ ਪ੍ਰਧਾਨ ਖੁਸ਼ਹਾਲ ਚੰਦ ਕੰਬੋਜ ਦੀ ਪ੍ਰਧਾਨਗੀ ਹੇਠ ਪ੍ਰਤਾਪ ਬਾਗ ਫਾਜਿਲਕਾ ਵਿੱਚ ਹੋਈ । ਮੀਟਿੰਗ ਨੂੰ ਸੰਬੋਧਿਤ ਕਰਦੇ ਰਾਜ ਕੁਮਾਰ, ਸਤਨਾਮ ਰਾਏ, ਪ੍ਰੇਮ ਲਾਲ, ਸੁਖਮੰਦਰ ਸਿੰਘ ਨੇ ਦੋਸ਼ ਲਗਾਇਆ ਕਿ ਸਰਕਾਰ ਵਾਟਰ ਸਪਲਾਈ ਮਹਿਕਮੇ ਵਿੱਚ ਕੱਚੇ ਰਹਿੰਦੇ 204 ਦੇ ਕਰੀਬ ਮੁਲਾਜਿਮਾ ਨੂੰ ਜਾਣਬੂਝ ਕੇ ਰੇਗੁਲਰ ਕਰਣ ਤੋ ਆਨਾਕਾਨੀ ਕਰ ਰਹੀ ਹੈ ਜਦੋਂ ਕਿ ਇਹ ਮੁਲਾਜਮ ਰੇਗੁਲਰ ਮੁਲਾਜਮ ਦੇ ਬਰਾਬਰ ਤਨਖਵਾਹ ਲੈ ਰਹੇ ਹਨ।ਜਿਨ੍ਹਾਂ ਦੀ ਸਰਵਿਸ 18 ਸਾਲ ਦੇ ਕਰੀਬ ਹੋ ਚੁੱਕੀ ਹੈ, ਸਿੱਖਿਅਕ ਯੋਗਤਾ ਪੂਰੀ ਕਰਦੇ ਦਰਜਾ ਚਾਰ ਮੁਲਾਜਿਮਾਂ ਨੂੰ ਦਰਜਾ 3 ਵਿੱਚ ਪ੍ਰਮੋਟ ਕੀਤਾ ਜਾਵੇ, ਮਹਿਕਮੇ ਵਿੱਚ ਚੱਲ ਰਹੀ ਵਾਟਰ ਸਪਲਾਈ ਦੀਆਂ ਸਕੀਮਾਂ ਦਾ ਨਿਜੀਕਰਨ ਬੰਦ ਕੀਤਾ ਜਾਵੇ ਅਤੇ ਰੇਗੁਲਰ ਭਰਤੀ ਕੀਤੀ ਜਾਵੇ। 24-5-11 ਨੂੰ ਰੇਗੁਲਰ ਮੁਲਾਜਿਮੋਂ ਨੂੰ ਮਸਟਰੋਲ ਸੇਵਾ ਜੋਡਕੇ ਪੁਰਾਣੀ ਪੇਂਸ਼ਨ ਬਹਾਲ ਕੀਤੀ ਜਾਵੇ।ਡੀ.ਏ ਦੀ ਬਾਕੀ ਰਹਿੰਦੀ ਕਿਸ਼ਤ ਛੇਤੀ ਦਿੱਤੀ ਜਾਵੇ।ਠੇਕੇ ਤੇ ਲੱਗੇ ਮੁਲਾਜਿਮਾ ਨੂੰ ਘੱਟ ਤੋ ਘੱਟ 15 ਹਜਾਰ ਰੁਪਏ ਤਨਖਵਾਹ ਦਿੱਤੀ ਜਾਵੇ।ਯੂਨੀਅਨ ਨੇਤਾਵਾਂ ਨੇ ਮੰਗਾ ਨਾ ਮੰਨੇ ਜਾਣ ਤੇ ਸਰਕਾਰ ਦੇ ਵਿਰੁੱਧ ਜੋਰਦਾਰ ਨਾਰੇਬਾਜੀ ਕੀਤੀ। ਇਸ ਮੀਟਿੰਗ ਨੂੰ ਸਤਨਾਮ ਰਾਏ ਸ਼ਾਮਾਖਾਨਕਾ, ਥਾਨਾ ਸਿੰਘ, ਅਤਰ ਸਿੰਘ, ਜਗਦੀਸ਼ ਚੰਦਰ, ਲਛਮਣ ਦਾਸ, ਚਾਨਨ ਰਾਮ, ਨਿਰਮਲ ਸਿੰਘ, ਜੋਗਿੰਦਰ ਸਿੰਘ, ਕਰਨੈਲ ਸਿੰਘ ਆਦਿ ਨੇ ਸੰਬੋਧਨ ਕੀਤਾ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …