Saturday, October 19, 2024

ਪ੍ਰਧਾਨ ਮੰਤਰੀ ਵੱਲੋਂ 69ਵੇਂ ਆਜ਼ਾਦੀ ਦਿਵਸ ਮੌਕੇ ਵੱਖ-ਵੱਖ ਖੇਤਰਾਂ ‘ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ‘ਤੇ ਜ਼ੋਰ

ਕਿਸਾਨਾਂ ਦੀ ਭਲਾਈ ਅਤੇ ਖੇਤੀ ਉਤਪਾਦਿਕਤਾ ਵਧਾਉਣ ਉਤੇ ਜ਼ੋਰ

ਨਵੀਂ ਦਿੱਲੀ, 15 ਅਗਸਤ (ਅੰਮ੍ਰਿਤ ਲਾਲ ਮੰਨਣ) – ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਦੇ 69ਵੇਂ ਆਜ਼ਾਦੀ ਦਿਵਸ ਦੇ ਮੌਕੇ ਉਤੇ ਲਾਲ ਕਿਲ੍ਹੇ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ 2022 ਤੱਕ ਵਿਕਸਿਤ ਦੇਸ਼ ਬਣਾਇਆ ਜਾਵੇਗਾ। ਭ੍ਰਿਸ਼ਟਾਚਾਰ ਨੂੰ ਜੜ੍ਹੋ ਖਤਮ ਕੀਤਾ ਜਾਵੇਗਾ। ਇਸ ਲਈ ਕਈ ਯਤਨ ਕੀਤੇ ਜਾ ਰਹੇ ਹਨ। ਉਨਾਂ੍ਹ ਨੇ ਕਿਹਾ ਕਿ 15ਅਗਸਤ ਦਾ ਇਹ ਸਵੇਰਾ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਸੁਪਨਿਆਂ ਅਤੇ ਸੰਕਲਪਾਂ ਦਾ ਸਵੇਰਾ ਹੈ। ਅਜਿਹੇ ਪਵਿੱਤਰ ਤਿਉਹਾਰ ਉਤੇ ਜਿਨਾਂ੍ਹ ਮਹਾਪੁਰਸ਼ਾਂ ਦੇ ਬਲੀਦਾਨ ਦੇ ਕਾਰਨ ਤਿਆਗ ਅਤੇ ਤਪੱਸਿਆ ਦੇ ਕਾਰਨ ਭਾਰਤ ਪਛਾਣ ਦੇ ਸੰਘਰਸ਼ ਲਈ ਜੂਝਦੇ ਰਹੇ। ਆਪਣੇ ਸਿਰ ਕੱਟਵਾਉਂਦੇ ਰਹੇ ।ਆਜ਼ਾਦੀ ਦੇ ਆਜ਼ਾਦੀ ਘੁਲਾਟੀਆਂ ਨੂੰ ਪ੍ਰਣਾਮ ਕੀਤਾ। ਉਨਾਂ੍ਹ ਨੇ ਕਿਹਾ ਕਿ ਭਾਰਤ ਦੀ ਜਨ ਜਨ ਦੀ ਸਰਲਤਾ ਅਤੇ ਏਕਤਾ ਦੇਸ਼ ਦੀ ਭਗਤੀ ਹੈ। ਉਨਾਂ੍ਹ ਨੇ ਜਾਤੀਵਾਦ ਦੇ ਜਹਿਰ ਫਿਰਕਾਪ੍ਰਸਤੀ ਦੇ ਜਨੂੰਨ ਨੂੰ ਫੈਲਾਉਣ ਤੋਂ ਰੋਕਣ ਦੀ ਬੇਨਤੀ ਕੀਤੀ।
ਉਨਾਂ੍ਹ ਨੇ ਸਵਾ ਸੌ ਕਰੋੜ ਲੋਕਾਂ ਦੀ ਟੀਮ ਇੰਡੀਆ ਦੱਸਦੇ ਹੋਏ ਟੀਮ ਇੰਡੀਆ ਵਿੱੱਚ ਜਨ ਭਾਗੀਦਾਰੀ ਦੀ ਮੁੱਖ ਭੂਮਿਕਾ ਉਤੇ ਜ਼ੋਰ ਦਿੱਤਾ। ਉਨਾਂ ਨੇ ਜਨ ਧਨ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੈਂਕ ਖਾਤਾ ਖੋਲ੍ਹਣਾ ਇੱਕ ਸ਼ੁਰੂਆਤੀ ਬਿੰਦੂ ਹੈ, ਜਿਸ ਨਾਲ ਦੇਸ਼ ਦੇ ਗਰੀਬ ਤੋਂ ਗਰੀਬ ਵਿਅਕਤੀ ਨੂੰ ਆਰਥਿਕ ਗਤੀਵਿਧੀ ਦੀ ਮੁੱਖ ਧਾਰਾ ਨਾਲ ਜੋੜਨਾ ਹੋਵੇਗਾ। ਉਨਾਂ੍ਹ ਨੇ ਕਿਸਾਨਾਂ ਦੀ ਭਲਾਈ ਉਤੇ ਜੋਰ ਦਿੰਦਿਆਂ ਕਿਹਾ ਕਿ ਸਰਕਾਰ ਖੇਤੀ ਉਤਪਾਦਕਾਂ, ਬਿਜਲੀ ਪ੍ਰਦਾਨ ਅਤੇ ਕਿਸਾਨਾਂ ਦੀ ਸਿੰਜਾਈ ਲਈ ਧਿਆਨ ਦੇ ਰਹੀ ਹੈ। ਇਸ ਲਈ 50 ਹਜ਼ਾਰ ਕਰੋੜ ਰੁਪਏ ਦੇ ਬਜਟ ਵਾਲੀ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਜਾਈ ਯੋਜਨਾ ਸ਼ੁਰੂ ਕੀਤੀ ਗਈ ਹੈ। ਉਨਾਂ੍ਹ ਦੇ ਦੇਸ਼ ਦੇ ਵੱਖ-ਵੱਖ ਵਰਗਾਂ ਅਤੇ ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਵੱਲੋਂ ਸਵੱਛਤਾ ਲਈ ਆਮ ਲੋਕਾਂ ਨੂੰ ਸਿੱਖਿਅਤ ਕਰਨ ਦਾ ਬੀੜਾ ਉਠਾਉਣ ਵਾਲਿਆਂ ਦੀ ਸ਼ਲਾਘਾ ਕੀਤੀ । ਉਨਾਂ੍ਹ ਨੇ ਕਿਹਾ ਕਿ 6 ਹਜ਼ਾਰ ਕਰੋੜ ਰੁਪਏ ਆਦਿਵਾਸੀਆਂ ਖੇਤਰਾਂ ਦੇ ਵਿਕਾਸ ਉਤੇ ਖਰਚ ਕੀਤੇ ਜਾਣਗੇ। ਉਨਾਂ੍ਹ ਨੇ ਕਿਹਾਕਿ ਇਹ ਸਾਲ ਬਾਬਾ ਸਾਹਿਬ ਅੰਬੇਡਕਾਰ ਦੀ 125ਵੀਂ ਜਯੰਤੀ ਦਾ ਸਾਲ ਹੈ। ਦੇਸ਼ ਵਿੱਚ ਬੈਂਕਾਂ ਦੀਆਂ ਸਵਾ ਲੱਖ ਬ੍ਰਾਂਚਾ ਹਨ ਅਤੇ ਬੈਂਕ ਦੀ ਹਰ ਬ੍ਰਾਂਚ ਇੱਕ ਦਲਿਤ ਨੂੰ ਉਦੱਮੀ ਬਣਾਉਣ ਵਿੱਚ ਪ੍ਰੋਤਸਾਹਨ ਕਰੇਗੀ। ਅਸੀਂ ਆਉਣ ਵਾਲੇ ਦਿਨਾਂ ਵਿੱਚ ”ਸਟਾਰਟ ਅਪ ਇੰਡੀਆ” ਦੀ ਸ਼ੁਰੂਆਤ ਕਰਾਂਗੇ।
ਸੈਨਿਕਾਂ ਲਈ ਵਨ ਰੈਂਕ ਵਨ ਪੈਨਸ਼ਨ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਵਨ ਰੈਂਕ ਵਨ ਪੈਨਸ਼ਨ ਨੂੰ ਸਿਧਾਂਤਕ ਤੌਰ ਉਤੇ ਸਵੀਕਾਰ ਕਰ ਲਿਆ ਹੈ ਅਤੇ ਉਤੇ ਸਬੰਧਤ ਸੰਗਠਨਾਂ ਨਾਲ ਗੱਲਬਾਤ ਦਾ ਦੌਰ ਚਲ ਰਿਹਾ ਹੈ। ਕਿਰਤੀਆਂ ਦੀ ਭਲਾਈ ਲਈ ਕੇਂਦਰ ਸਰਕਾਰ ਵੱਲੋਂ 3 ਭਲਾਈ ਸਕੀਮਾਂ-ਅਟਲ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ੍ਹ ਨੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅਸੀਂ 2022 ਤੱਕ ਇੱਕ ਸ਼੍ਰੇਠਠ ਸਭਿਆਚਾਰਕ ਸਵਾਭਿਮਾਨੀ ਭਾਰਤ ਦਾ ਸੁਪਨਾ ਸਾਕਾਰ ਕਰਨਾ ਹੈ। ਸਾਡੀ ਖੇਤੀ ਵਧੀਆ ਹੋਵੇ, ਸੈਨਿਕ ਸੰਤੁਸ਼ਟ ਹੋਣ, ਨੌਜਵਾਨ ਸਵਾਬਲੰਬੀ ਅਤੇ ਬਜੁਰਗ ਸੁਰੱਖਿਅਤ ਹੋਣ ਅਤੇ ਇਸ ਦੇਸ਼ ਦੇ ਹਰੇਕ ਨਾਗਰਿਕ ਦੇ ਅਧਿਕਾਰ ਬਰਾਬਰ ਹੋਣ।

Check Also

ਬ੍ਰਿਟਿਸ਼ ਹਾਈ ਕਮਿਸ਼ਨਰ ਦੇ ਵਫਦ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ

ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਬ੍ਰਿਟਿਸ਼ ਹਾਈ ਕਮਿਸ਼ਨਰ ਮਿਸ ਲਿੰਡੇ ਕੈਮੀਰੋਨ ਦੀ ਅਗਵਾਈ …

Leave a Reply