Friday, October 18, 2024

ਅਟਾਰੀ ਵਾਹਗਾ ਸਰਹੱਦ ‘ਤੇ ਹਰ ਸਾਲ ਦੀ ਤਰਾਂ ਜਗਾਈਆਂ ਮੋਮਬੱਤੀਆ

ਦੋਵੇਂ ਮੁਲਕਾਂ ਦੇ ਲੋਕ ਵੱਡੀ ਗਿਣਤੀ ਵਿੱਚ ਰਾਤ 12 ਵਜ਼ੇ ਸਰਹੱਦ ‘ਤੇ ਪਹੁੰਚੇ

PPN1608201516

ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ ਬਿਊਰੋ) – 69 ਵਰੇਂ ਪਹਿਲਾਂ ‘ਅਜ਼ਾਦੀ’ ਮਿਲਣ ਉਪਰੰਤ ਵੱਖ ਹੋਏ ਹਿੰਦ-ਪਾਕਿ ਮੁਲਕਾ ਦੇ ਲੋਕਾ ਨੂੰ ਸਦੀਆਂ ਪੁਰਾਣੀਆਂ ਭਾਈਚਾਰਕ ਸਾਝਾਂ ਮੁੜ ਸੁਰਜੀਤ ਕਰਨ ਅਤੇ ਅਮਨ ‘ਤੇ ਦੋਸਤੀ ਨਾਲ ਮਿਲ ਜੁੱਲ ਕੇ ਰਹਿੰਣ ਦਾ ਸੁਨੇਹਾਂ ਦੇਦਾਂ 20 ਵਾਂ ਹਿੰਦ-ਪਾਕਿ ਪੰਜਾਬੀ ਮਿੱਤਰਤਾਂ ਮੇਲਾ ਅੱਜ ਸ਼ਾਮ ਅਟਾਰੀ ਵਾਹਗਾ ਸਰਹੱਦ ਦੇ ਇਸ ਪਾਰ ਹਿੰਦ ਪਾਕਿ ਦੋਸਤੀ ਮੰਚ ਵਲੋਂ ਫੋਕਲੋਰ ਰੀਸਰਚ ਅਕਾਦਮੀ ਅਤੇ ਪੰਜਾਬ ਜਾਗ੍ਰਤੀ ਮੰਚ ਹੋਰ ਹਮ ਖਿਆਲ ਜਥੇਬੰਦੀਆਂ ਦੇ ਸਹਿਯੋਗ ਨਾਲ ਉਤਸ਼ਾਹ ਨਾਲ ਮਨਾਉਣਸਬੰਧੀ 14 ਅਗਸਤ ਦੀ ਰਾਤ 12 ਵਜ਼ੇ ਭਾਰਤੀ ਸਰਹੱਦ ਦੀ ਜ਼ੀਰੋ ਲਾਈਨ ਤੇ ਦੋਵਾਂ ਦੇਸ਼ਾ ਦੀ ਦੋਸਤੀ ਦੇ ਹਮਾਇਤੀਆਂ ਨੇ ਮੋਮਬੱਤੀਆਂ ਬਾਲ ਕੇ ਹਿੰਦ ਪਾਕਿ ਦੋਸਤੀ ਦੇ ਨਾਅਰੇ ਲਗਾਉਦਿਆਂ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। PPN1608201517
14-15 ਅਗਸਤ ਦੀ ਦਰਮਿਆਨੀ ਰਾਤ ਨੂੰ ਹਰ ਸਾਲ ਦੀ ਤਰਾਂ ਇਸ ਵਾਰ ਵੀ ਪਾਕਿਸਤਾਨ ਵਾਲੇ ਪਾਸਿਓ ਇਮਤਿਆਜ਼ ਆਲਮ, ਸਈਦਾ ਦੀਪ, ਸਰਮਤ ਮਨਜੂਰ ਆਦਿ ਦੀ ਅਗਵਾਈ ਅਤੇ ਭਾਰਤ ਵਾਲੇ ਪਾਸਿਓ ਕੌਮਾਂਤਰੀ ਅਟਾਰੀ ਸਰਹੱਦ ਵਿਖੇ ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸ੍ਰੀ ਸਤਨਾਮ ਸਿੰਘ ਮਾਣਕ, ਫੋਕਲੋਰ ਦੇ ਪ੍ਰਧਾਨ ਸ੍ਰੀ ਰਾਮੇਸ਼ ਯਾਦਵ, ਦੀਪਕ ਬਾਲੀ ਦੀ ਅਗਵਾਈ ਹੇਠ ਪੱਛਮੀਂ ਬੰਗਾਲ ਤੋਂ ਸਾਂਸਦ ਮੁਹੰਮਦ ਸਲੀਮ, ਮੰਬਈ ਤੋਂ ਉਘੇ ਪੱਤਰਕਾਰ ਜਤਿਨ ਦੇਸਾਈ, ਦਿੱਲੀ ਤੋਂ ਪੱਤਰਕਾਰ ਹਰੀਸ਼ ਕਿਦਵਾਈ, ਦਿੱਲੀ ਤੋਂ ਪੁਸ਼ਪਿੰਦਰ ਕੁਲਸ਼ੇਸ਼ਤਰਾ, ਜਨਾਬ ਕਮਰ ਆਗਾ ਸਮੇਂਤ ਭਾਰਤ-ਪਾਕਿਸਤਾਨ ਦੇਸ਼ਾਂ ਦੇ ਸਾਫ਼ਮਾਂ ਮੈਬਰਾਂ ਊਘੇ ਸਿਆਸਦਾਨਾਂ, ਬੁੱਧੀਜੀਵੀਆ, ਨਾਮਵਰ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਹਰ ਸਾਲ ਦੀ ਤਰਾਂ ਮੋਮਬੱਤੀਆ ਜਗ੍ਹਾਂ ਕੇ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੱਤਾ ਭਾਰਤ ਪਾਕਿਸਤਾਨ ਦੇਸ਼ਾਂ ਦੇ 69 ਵੇਂ ਅਜ਼ਾਦੀ ਦਿਵਸ ਮੌਕੇ 20 ਵੇਂ ਹਿੰਦ-ਪਾਕਿ ਦੋਸਤੀ ਮੇਲੇ ਮੋਕੇ ਅਟਾਰੀ-ਵਾਹਗਾ ਸਰਹੱਦ ‘ਤੇ ਮੋਮਬੱਤੀਆਂ ਜਗਾਓ ਮੋਕੇ ਭਾਰਤ-ਪਾਕਿਸਤਾਨ ਦੇਸ਼ਾਂ ਦੀ ਕੋਮਾਂਤਰੀ ਅਟਾਰੀ-ਵਾਹਗਾ ਸਰਹੱਦ ਵਿਖੇ ਪੁੱਜੇ ਦੋਵੇ ਦੇਸ਼ਾਂ ਦੇ ਹਮ ਖਿਆਲੀ ਲੋਕਾਂ ਨੂੰ ਭਾਰਤ ਵਾਲੇ ਪਾਸਿਓ ਸ੍ਰੀ ਸਤਨਾਮ ਸਿੰਘ ਮਾਣਕ ਅਤੇ ਪਾਕਿਸਤਾਨ ਵਾਲੇ ਪਾਸਿਓ ਜਨਾਬ ਇਮਤਿਆਜ ਆਲਮ ਨੇ ਇੱਕ ਦੂਸਰੇ ਨੂੰ ਅਵਾਜ਼ ਦੇ ਕੇ ਦੋਵੇ ਦੇਸ਼ਾਂ ਦੇ ਅਜ਼ਾਦੀ ਦਿਵਸ ਦੀ ਮੁਬਾਰਕਬਾਦ ਕਹੀ। ਇਸ ਮੋਕੇ ਦੋਵੇ ਦੇਸ਼ਾਂ ਦੇ ਲੋਕ ਜੋ ਦੋਵੇ ਦੇਸ਼ਾਂ ਦੀ ਕੌਮਾਂਤਰੀ ਸਰਹੱਦ ‘ਤੇ ਗੇਟਾਂ ‘ਤੇ ਪਹੁੰਚੇ ਸਨ ਨੇ ਜੋਰ-ਸ਼ੋਰ ਨਾਲ ਹਿੰਦ-ਪਾਕਿ ਦੋਸਤੀ, ਅੱਤਵਾਦ ਖ਼ਿਲਾਫ ਦੋਵੇ ਸਰਕਾਰਾਂ ਨੂੰ ਮੂੰਹ ਤੋੜਵਾ ਜਵਾਬ ਦੇਣ, ਦੋਵੇ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਮਿਲਾਉਣ ਲਈ ਖੁੱਲੇਆਮ ਵੀਜ਼ੇ ਦੇਣ ਲਈ ਨਾਅਰੇ ਲਗਾਕੇ ਅਪੀਲ ਕੀਤੀ ਇਸ ਦੋਰਾਨ ਖਾਸ ਗੱਲ ਇਹ ਰਹੀ ਕਿ ਭਾਰਤ ਵਲੋਂ ਪੁੱਜੇ ਲੋਕਾਂ ਨੇ ਸਰਹੱਦ ਵਿਖੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ‘ਤੇ ਇਸ ਦਾ ਜਵਾਬ ਪਾਕਿਸਤਾਨੀ ਲੋਕਾਂ ਸਤਿ ਸ੍ਰੀ ਅਕਾਲ ਬੋਲ ਕੇ ਦਿੱਤਾ। ਇਸ ਮੋਕੇ ਹੋਰਨਾਂ ਤੋ ਇਲਾਵਾ ਰਸ਼ਮੀ ਤਲਵਾਰ, ਗਿਆਨ ਸਿੰਘ ਜਰਮਨ, ਜੇਤਿੰਦਰ ਸਿੰਘ ਬਰਾੜ, ਸੁਨੀਲ ਸ਼ਰਮਾਂ ਆਗਰਾ, ਦੀਪਕ ਬਾਲੀ, ਹਰਪ੍ਰੀਤ ਸਿੰਘ ਗਿੱਲ, ਅਸੀਮ ਬਸੀ, ਰਾਜਿੰਦਰ ਸਿੰਘ ਰੂਬੀ ਅਟਾਰੀ, ਸਰਵਨ ਸਿੰਘ ਟਹਿਣਾ, ਮਨਿੰਦਰ ਸਿੰਘ ਮੋਂਗਾ, ਰਣਜੀਵ ਸ਼ਰਮਾ, ਗੁਰਦੇਵ ਸਿੰਘ, ਸਤੀਸ਼ ਝੀਗਣ, ਪ੍ਰਿੰਸੀਪਲ ਅਵਤਾਰ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਰਾਜਿੰਦਰ ਸਿੰਘ ਰੂਬੀ ਅਟਾਰੀ, ਜਸਵੰਤ ਸਿੰਘ ਰੰਧਾਵਾ, ਹਰਜੀਤ ਸਿੰਘ ਲਾਡੀ, ਹਰੀਸ਼ ਸਾਬਰੀ, ਓਕਾਰ ਸਿੰਘ ਗੱਲੂਵਾਲ, ਰਸਾਲ ਸਿੰਘ, ਹਰਪ੍ਰੀਤ ਸਿੰਘ ਰਾਜਾਤਾਲ, ਮਾਸਟਰ ਗੁਰਿੰਦਰ ਸਿੰਘ ਢੋਡੀਵਿੰਡ, ਸੁਤੀਸ਼ ਕੁਮਾਰ ਝੀਗੜ, ਰਣਜੀਵ ਸ਼ਰਮਾਂ, ਗੁਰਮੀਤ ਸਿੰਘ, ਓਕਾਰ ਸਿੰਘ ਰਾਜਾਤਾਲ, ਹਰਪ੍ਰੀਤ ਸਿੰਘ ਰਾਜਾਤਾਲ, ਰਸਾਲ ਸਿੰਘ ਰਾਜਾਤਾਲ ਹਾਜ਼ਰ ਸਨ।

Check Also

ਖਾਲਸਾ ਕਾਲਜ ਵਲੋਂ ਲੋਗੋ ਡਿਜ਼ਾਈਨਿੰਗ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਦੀ …

Leave a Reply