Friday, November 22, 2024

ਗੁਰ ਨਗਰੀ ‘ਚ ਵੀ ਕਾਂਗਰਸ ਹੋ ਜਾਵੇਗੀ ਚਿੱਤ – ਜੇਤਲੀ

100 ਰਿਟਾਇਰਡ ਫੋਜ਼ੀ, 30  ਪਹਿਲਵਾਨ ਸਿਰੋਪਾ ਪਾ ਕੇ ਬੋਲੇ ਅਰੁਣ ਜੇਤਲੀ ਜ਼ਿੰਦਾਬਾਦ

PPN170427
ਅੰਮ੍ਰਿਤਸਰ, 17 ਅਪ੍ਰੈਲ  (ਪੰਜਾਬ ਪੋਸਟ ਬਿਊਰੂ)-  ਅੰਮ੍ਰਿਤਸਰ ਸੰਸਦੀ ਖੇਤਰ ਤੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਵੀਰਵਾਰ ਨੂੰ  ਅੰਨਗੜ੍ਹ ਖੇਤਰ ਦੀ ਫਤੇਹ ਸਿੰਘ ਕਾਲੋਨੀ ਵਿੱਚ ਇਕ ਭਾਰੀ ਜਨਸਭਾ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਅੱਧੇ  ਤੋ ਜ਼ਿਆਦਾ ਭਾਰਤ ਵਿੱਚ ਚੋਣਾਂ ਸੰਪਨ ਹੋ ਚੁੱਕੀਆਂ ਹਨ ਅਤੇ ਹੁਣ ਤੱਕ ਦੇ ਰੁਝਾਨਾਂ ਵਿੱਚ ਕਾਂਗਰੇਸ ਧੂਲ ਚੱਟਦੀ ਨਜ਼ਰ ਆ ਰਹੀ ਹੈ ਅਤੇ ਅੰਮ੍ਰਿਤਸਰ ਵਿੱਚ ਵੀ ਇੱਥੋ ਦੀ ਬਹਾਦੁਰ ਜਨਤਾ ਕਾਂਗਰੇਸ ਅਤੇ ਉਸਦੇ ਹੰਕਾਰੀ ਉਮੀਦਵਾਰ ਨੂੰ ਇਸੇ ਤਰ੍ਹਾਂ ਦੀ ਧੂਲ ਚਟਾਵੇਗੀ। ਇਸ ਮੌਕੇ ਜਨਸਭਾ ਵਿੱਚ ਭਾਰੀ ਸੰਖਿਆਂ ਵਿੱਚ ਰਿਟਾਇਡ ਫੋਜ਼ੀ ਅਤੇ ਮਹਿਲਾਵਾਂ ਮੌਜੂਦ ਸਨ ਅਤੇ ਇਸੀ ਜਨਸਭਾ ਵਿੱਚ 100 ਦੇ ਕਰੀਬ ਰਿਟਾਇਡ ਫੋਜ਼ੀ ਅਤੇ 30 ਦੇ ਕਰੀਬ ਪਹਿਲਵਾਨ ਵੀ ਸ਼੍ਰੀ ਜੇਤਲੀ ਦੇ ਹੱਥੋ ਸਿਰੋਪਾ ਪਹਿਣ ਕੇ ਭਾਜਪਾ ਵਿੱਚ ਸ਼ਾਮਿਲ ਹੋਏ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾਂ ਵੀ ਇਸ ਮੌਕੇ ਮੌਜੂਦ ਸੀ। ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਜੇਤਲੀ ਨੇ ਕਿਹਾ ਕਿ ਅੰਮ੍ਰਿਤਸਰ ਦੀ ਜਨਤਾ ਕੋਲੋ ਉਨ੍ਹਾਂ ਨੂੰ ਬਹੁਤ ਸਤਿਕਾਰ ਅਤੇ ਭਾਰੀ ਸਮਰਥਨ ਮਿਲ ਰਿਹਾ ਹੈ ਅਤੇ ਇਸਦੇ ਚੱਲਦੇ ਇਹ ਸਾਫ ਹੋ ਚੱਲਾ ਹੈ ਕਿ ਅੰਮ੍ਰਿਤਸਰ ਤੋ ਕਾਂਗਰੇਸ ਦਾ ਪੂਰੇ ਦੇਸ਼ ਦੀ ਤਰ੍ਹਾਂ ਸੁਫੜਾ ਸਾਫ਼ ਹੋ ਜਾਵੇਗਾ। ਸ਼੍ਰੀ ਜੇਤਲੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੇ ਦੇਸ਼ ਭਰ ਵਿੱਚ ਲੱਖਾ ਕਰੋੜਾਂ ਦੇ ਸਕੈਂਡਲ ਕੀਤੇ। ਪ੍ਰਧਾਨ ਮੰਤਰੀ ਦੀ ਕੁਰਸੀ ਦਾ ਸਨਮਾਨ ਖ਼ਤਮ ਕਰ ਦਿੱਤਾ, ਦੇਸ਼ ਦੀ ਸੁਰਖਿਆਂ ਦਾ ਇਹ ਹਾਲ ਕਰ ਦਿੱਤਾ ਕੀ ਬਹਾਦੁਰ ਫੋਜਿਆਂ ਦੇ ਸਿਰ ਕੱਟਦੇ ਰਹੇ, ਚੀਨ ਫਿਰ ਅੱਖਾਂ ਦਿਖਾਂਦਾ ਰਿਹਾ। ਇਸ ਵਿੱਚ ਕਾਂਗਰੇਸ ਵਿੱਚ ਇਹੀ ਨਾਕਾਰਗੁਜਾਰੀ ਦੇਸ਼ ਵਿੱਚ ਗੁੱਸੇ ਦਾ ਕਾਰਨ ਬਣ ਰਹੀ ਹੈ। ਪੰਜਾਬ ਸਹਿਤ ਦੇਸ਼ ਦੇ ਕਈ ਹੋਰ ਰਾਜਾਂ ਵਿੱਚ ਨੋਜਵਾਨਾਂ ਵਿੱਚ ਜੋ ਨਸ਼ੇ ਦੀ ਆਦਤ ਫੈਲ ਰਹੀ ਹੈ ਉਸਦੀ ਜਿੰਮੇਦਾਰ ਵੀ ਕਾਂਗਰੇਸ ਹੈ। ਅਗਰ ਕਾਂਗਰੇਸ ਦੇਸ਼ ਦੇ ਨੋਜਵਾਨਾਂ ਨੂੰ ਰੋਜ਼ਗਾਰ ਦੇ ਦਿੰਦੀ ਤਾਂ ਉਹ ਨਸ਼ੇ ਦਾ ਸੇਵਨ ਕਰ ਲਈ ਬਚ ਜਾਂਦੇ। ਉਨ੍ਹਾਂ ਨੇ ਕਿਹਾ ਕਿ ਹੁਣ ਸੁਨਹਿਰਾ ਮੌਕਾ ਅੰਮ੍ਰਿਤਸਰ ਦੀ ਜਨਤਾ ਦੇ ਹੱਥ ਵਿੱਚ ਆਇਆ ਹੈ ਕਿ ਇੱਥੋ ਵੀ ਭਾਜਪਾ ਦਾ ਸਹਿਯੋਗ ਕਰੇ ਤਾਂਕਿ ਕੇਂਦਰ ਅਤੇ ਪੰਜਾਬ ਵਿੱਚ ਸਹਿਯੋਗੀ ਸਰਕਾਰਾਂ ਬਣਨ ਅਤੇ ਅੰਮ੍ਰਿਤਸਰ ਵਿੱਚ ਸਾਰੇ ਰੁਕੇ ਵਿਕਾਸ ਪ੍ਰਾਜੈਕਟਾਂ ਲਈ ਕੋਈ ਕਮੀਂ ਨਾ ਰਹੇ। ਇਸ ਮੌਕੇ ਤੇ ਪੂਰਵ ਮੰਤਰੀ ਡਾ. ਬਲਦੇਵ ਰਾਜ ਚਾਵਲਾ, ਦਿਲਬਾਗ ਸਿੰਘ ਕੌਂਸਲਰ, ਸਾਬਕਾ ਕੌਂਸਲਰ ਜਗਚਾਨਣ ਸਿੰਘ, ਬਾਵਾ ਸਾਹਿਬ ਗੁਮਾਨਪੁਰਾ ਸਾਬਕਾ ਪ੍ਰਧਾਨ, ਹੀਰਾ ਲਾਲ ਦਿਗਪਾਲ, ਸ਼ਕਤੀ ਪਹਿਲਵਾਨ ਤੇ ਉਹਨਾਂ ਦੀ ਟੀਮ, ਕੈਪਟਨ ਤਾਰਾ ਸਿੰਘ, ਕੈਪਟਨ ਜੋਗਿੰਦਰ ਸਿੰਘ, ਮਹਿਲਾ ਮੋਰਚਾ ਪ੍ਰਦਾਨ ਬੀਬੀ ਇੰਦਰਜੀਤ ਕੌਰ, ਹਰਪਾਲ ਸਿੰਘ ਪੰਨੂ ਹੋਰ ਮੌਜੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply