Thursday, December 26, 2024

ਯੂਨੀਵਰਸਿਟੀ ਤੋਂ ਖ੍ਰੀਦਿਆ ਬੀਜ਼ “ਦੋਗਲਾ” ਨਿਕਲਿਆ

PPN2209201501 ਪੱਟੀ, 22 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਨਿੱਤ ਦਿਨ ਨਰਮੇ, ਝੌਨੇ ਅਤੇ ਹੋਰ ਫਸਲਾਂ ਦੇ ਆਉਣ ਵਾਲੇ ਕੀੜੇ ਮਕੌੜਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਵਿਭਾਗ ਵੱਲੋਂ ਕਿਸਾਨ ਵੀਰਾਂ ਨੂੰ ਯੂਨੀਵਰਸਿਟੀ ਵੱਲੋਂ ਤਸਦੀਕਸ਼ੁੱਦਾ ਬੀਜ਼ ਅਤੇ ਦਵਾਈਆਂ ਵਰਤੋਂ ਕਰਨ ਦੀ ਸ਼ਿਫਾਰਸ਼ ਕੀਤੀ ਜਾਂਦੀ ਹੈ ਤਾਂ ਕਿ ਘੱਟ ਖਰਚੇ ਕਰਕੇ ਵੱਧ ਮੁਨਾਫਾ ਕਮਾਇਆ ਜਾ ਸਕੇ।ਪਰ ਜੇਕਰ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸ਼ਿਫਾਰਸ਼ ਕੀਤਾ ਗਿਆ ਬੀਜ਼ ਯੂਨੀਵਰਸਿਟੀ ਤੋਂ ਹੀ ਖ੍ਰੀਦਿਆ ਜਾਵੇ ਅਤੇ ਉਹ ਬੀਜ਼ ਵੀ ਦੋਗਲੀ ਕਿਸਮ ਦਾ ਨਿਕਲ ਆਵੇ ਤਾਂ ਉਸ ਕਿਸਾਨ ਦਾ ਤਾਂ ਰੱਬ ਹੀ ਰਾਖਾ ਹੈ।ਸ਼ਿਕਾਇਤ ਦੀ ਕਾਪੀ ਅਤੇ ਯੂਨੀਵਰਸਿਟੀ ਤੋਂ ਖ੍ਰੀਦੇ ਬੀਜ ਦੀ ਰਸੀਦ ਦੀ ਦਿਖਾਉਦੇ ਹੋਏ ਕਿਸਾਨ ਅਮਰਜੀਤ ਸਿੰਘ ਵਾਸੀ ਪੱਟੀ ਨੇ ਦੱਸਿਆ ਕਿ ਉਸ ਨੇ 5 ਮਈ ਨੂੰ ਯੂਨੀਵਰਸਿਟੀ ਦੀ ਸ਼ਿਫਾਰਸ਼ ‘ਤੇ ਡਾਇਰੈਕਟਰ ਪੰਜਾਬ ਐਗਰੀਕਲਚਰ ਦੀ ਦੁਕਾਨ ਨੰਬਰ 4 ਤੋਂ ਬੁੱਕ ਨੰਬਰ 2249 ਅਤੇ ਲੜੀ ਨੰਬਰ 000051 ਰਾਹੀਂ 100 ਕਿੱਲੋ ਬਾਸਮਤੀ ਕਿਸਮ 1509 ਦਾ ਬੀਜ਼ ਖ੍ਰੀਦ ਕੇ 22 ਏਕੜ ਵਿਚ ਫਸਲ ਦੀ ਬਿਜਾਈ ਕੀਤੀ ਗਈ। ਜਿਸ ਵਿਚ ਯੂਨੀਵਰਸਿਟੀ ਦੀਆਂ ਸ਼ਿਫਾਰਸ਼ਾਂ ਅਨੁਸਾਰ ਹੀ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਗਈ।ਇਨਾਂ ਕੁੱਝ ਕਰਨ ਦੇ ਬਾਵਜੂਦ ਵੀ ਬੀਜੀ ਹੋਈ ਫਸਲ ਵਿਚ ਦੋਗਲੀ ਕਿਸਮ ਨਿਕਲਣ ਕਾਰਨ ਮੇਰੀ 22 ਏਕੜ ਦੀ ਬੀਜੀ ਹੋਈ ਫਸਲ ਖਰਾਬ ਹੋ ਗਈ ਹੈ, ਜਿਸ ਨਾਲ ਉਸ ਨੂੰ ਬਹੁਤ ਜਿਆਦਾ ਘਾਟਾ ਪਿਆ ਹੈ ਇਸ ਦੀ ਜਿੰਮੇਵਾਰੀ ਖੇਤੀਬਾੜੀ ਵਿਭਾਗ ਅਤੇ ਯੂਨੀਵਰਸਿਟੀ ਦੀ ਬਣਦੀ ਹੈ ਉਹਨਾਂ ਨੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਉਸ ਨੂੰ ਖਰਾਬ ਹੋਈ ਫਸਲ ਦਾ ੳੁਿਚਤ ਮੁਆਵਜਾ ਦਿੱਤਾ ਜਾਵੇ।
ਕੀ ਕਹਿੰਦੇ ਹਨ ਉੱਚ ਅਧਿਕਾਰੀ:-
ਇਸ ਸਬੰਧੀ ਖੇਤੀਬਾੜੀ ਅਫਸਰ ਪੱਟੀ ਡਾ. ਸੁਖਵਿੰਦਰ ਸਿੰਘ ਬੇਦੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ੳਹਨਾਂ ਨੂੰ ਲਿਖਤੀ ਸ਼ਿਕਾਇਤ ਮਿਲ ਚੁੱਕੀ ਹੈ ਜਿਸ ਤੇ ਖਰਾਬ ਹੋਈ ਫਸਲ ਦੀ ਜਾਂਚ ਕਰਕੇ ਉਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਪ ਦਿੱਤੀ ਗਈ ਹੈ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply