ਕਲਾਸ ਰੂਮਾਂ ਵਿਚ ਵੀ ਪਹੁੰਚ ਜਾਂਦਾ ਹੈ ਬਰਸਾਤ ਦੇ ਦਿਨਾ ਵਿਚ ਪਾਣੀ
ਬਟਾਲਾ, 23 (ਨਰਿੰਦਰ ਬਰਨਾਲ) – ਬਟਾਲਾ ਸ਼ਹਿਰ ਵਿੱਚ ਸੜਕਾਂ ਤੇ ਸੀਵਰੇਜ ਦੀ ਵਿਵਸਥਾ ਸਹੀ ਨਾ ਹੋਣ ਕਾਰਨ ਸੜਕਾਂ ਤੇ ਗਲੀ ਮੁਹੱਲਿਆ ਵਿਚ ਪਾਣੀ ਥੋੜੀ ਜਿੰਨੀ ਬਾਰਸ਼ ਨਾਲ ਹੀ ਇਕੱਤਰ ਹੋ ਜਾਦਾ ਹੈ।ਖਾਸ ਕਰਕੇ ਧਰਮਪੁਰਾ ਕਲੌਨੀ ਵਿੱਚ ਜਾਣ ਦਾ ਤਾ ਕੋਈ ਰਸਤਾ ਹੀ ਨਹੀ ਬਚਿਆਂ, ਸਰਕਾਰ ਹਸਪਤਾਲ, ਸ਼ਨੀ ਮੰਦਰ ਵਾਲੇ ਪਾਸਿਓ ਪਾਣੀ ਹੀ ਪਾਣੀ ਹੀ ਨਜਰ ਆਓੁਦਾ ਹੈ, ਧਰਮਪੁਰਾ ਕਲੌਨੀ ਦੇ ਐਨ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਆਲੇ ਦੁਆਲੇ ਦੀਆਂ ਗਲੀਆਂ ਨੀਵੀਆਂ ਰਹਿਣ ਕਾਰਨ ਪਾਣੀ ਭਰਿਆ ਰਹਿੰਦਾ ਹੈ, ਖਾਸ ਕਰਕੇ ਇਸ ਸਕੂਲ ਦੇ ਅੰਦਰ ਪਾਣੀ ਥੋੜੀ ਜਿੰਨੀ ਬਾਰਸ਼ ਨਾਲ ਏਨਾ ਕੁ ਭਰ ਜਾਦਾ ਹੈ ਕਿ ਮੁਖ ਗੇਟ ਤੋ ਅੱਗੇ ਤੋ ਅੱਗੇ ਨਹੀ ਜਾਇਆ ਜਾ ਸਕਦਾ, ਇਸ ਤੋ ਇਲਾਵਾ ਪਾਣੀ ਕਮਰਿਆ ਦੇ ਵਿਚ ਵੀ ਭਰ ਜਾਂਦਾ ਹੈ।ਇਸ ਵਾਸਤੇ ਕਮੇਟੀ ਘਰ ਤੇ ਖਾਸ ਕਰਕੇ ਸਿਖਿਆ ਵਿਭਾਗ ਦਾ ਫਰਜ ਬਣਦਾ ਹੈ, ਪਾਣੀ ਦੀ ਨਿਕਾਸੀ ਦਾ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ।