Tuesday, December 24, 2024

ਪਿੰਡ ਇਮਾਮਗੜ ਵਿੱਚ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਆਯੋਜਿਤ

PPN1810201505

ਮਾਲੇਰਕੋਟਲਾ (ਸੰਦੌੜ) – 18 ਅਕਤੂਬਰ (ਹਰਮਿੰਦਰ ਸਿੰਘ ਭੱਟ) – ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਪਸ਼ੂ ਹਸਪਤਾਲ, ਮਤੋਈ ਵਲੋਂ ਡਾ.ਅਬਦੁਲ ਮਜੀਦ ਅਜਾਦ ਦੀ ਅਗਵਾਈ ਹੇਠ ਇੱਕ ਕੈਂਪ ਪਿੰਡ ਇਮਾਮਗੜ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਾ.ਸੁਖਚਰਨ ਸਿੰਘ ਗੋਸਲ, ਡਿਪਟੀ ਡਾਇਰੈਕਰਟਰ ਜਿਲ੍ਹਾ ਸੰਗਰੂਰ ਵਲੋਂ ਰਿਬਨ ਕੱਟਕੇ ਕੀਤਾ ਗਿਆ ਤੇ ਸਥਾਨਕ ਨਗਰ ਕੋਂਸਲ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਆਪਣੇ ਉਦਘਾਟਨੀ ਭਾਸ਼ਨ ਵਿੱਚ ਡਾ.ਸੁਖਚਰਨ ਸਿੰਘ ਗੋਸਲ, ਡਿਪਟੀ ਡਾਇਰੈਕਰਟਰ ਜਿਲਾ ਸੰਗਰੂਰ ਨੇ ਕਿਹਾ ਕਿ ਅਜਿਹੇ ਕੈਂਪ ਕਿਸਾਨਾਂ ਅਤੇ ਸਰਕਾਰ ਵਿਚਕਾਰ ਰੀਡ ਦੀ ਹੱਡੀ ਦਾ ਕੰਮ ਕਰਦੇ ਹਨ। ਨਗਰ ਕੋਂਸਲ ਮਾਲੇਰਕੋਟਲਾ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਗਰੀਬ ਡੇਅਰੀ ਪਾਲਕਾਂ ਦਾ ਪੱਧਰ ਉੱਪਰ ਚੁੱਕਣ ਲਈ ਪੂਰੀ ਤਰਾਂ ਪ੍ਰਤੀਬੱਧ ਹੈ, ਇਸੇ ਕਰਕੇ ਵੱਖ-ਵੱਖ ਮੌਕੇ ਡੇਅਰੀ ਕਿਸਾਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਕੇ ਵੱਖ-ਵੱਖ ਸਕੀਮਾਂ ਸਰਕਾਰ ਦੁਆਰਾ ਉਲੀਕੀਆਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਆਪਣੇ ਭਾਸ਼ਨ ਵਿੱਚ ਦਾਅਵਾ ਕੀਤਾ ਕਿ ਕਿਸਾਨਾਂ ਦਾ ਸੱਭ ਤੋਂ ਵੱਧ ਵਿਕਾਸ ਅਕਾਲੀ ਸਰਕਾਰ ਮੌਕੇ ਹੀ ਹੋਇਆ ਹੈ। ਇਸ ਮੌਕੇ ਡਾ.ਕੇ.ਜੀ.ਗੋਇਲ, ਸੀਨੀਅਰ ਵੈਟਰਨਰੀ ਅਫਸਰ, ਮਾਲੇਕੋਟਲਾ ਵਲੋਂ ਪਸ਼ੂ ਪਾਲਣ ਵਿਭਾਗ, ਪੰਜਾਬ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ। ਕੈਂਪ ਵਿੱਚ ਪਸ਼ੂਆਂ ਦੇ ਮਾਹਿਰਾਂ ਡਾ.ਮੁਹੰਮਦ ਸਲੀਮ, ਡਾ.ਤਾਜ ਮੁਹੰਮਦ, ਡਾ.ਵਿਕਰਮ ਕਪੂਰ (ਸਾਰੇ ਵੈਟਰਨਰੀ ਅਫਸਰ) ਵਲੋਂ ਪਸ਼ੂਆਂ ਦੀ ਸਾਂਭ ਸੰਭਾਲ, ਮਸਨੂਈ ਗਰਭਧਾਰਨ, ਵੈਕਸੀਨੇਸ਼ਨ, ਬਾਂਝਪਨ ਦੀ ਸਮੱਸਿਆ ਆਦਿ ਪਸ਼ੂਆਂ ਨਾਲ ਸਬੰਧੀ ਗਿਆਨ ਡੇਅਰੀ ਕਿਸਾਨਾਂ ਨਾਲ ਸਾਂਝਾ ਕੀਤਾ ਗਿਆ। ਅੰਤ ਵਿੱਚ ਆਏ ਮਹਿਮਾਨਾਂ ਦਾ ਅਜਾਦ ਫਾਉਂਡੇਸ਼ਨ ਟਰੱਸਟ (ਰਜਿ), ਮਾਲੇਰਕੋਟਲਾ ਦੇ ਸਹਿਯੋਗ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਾ.ਮਜੀਦ ਅਜਾਦ ਵਲੋਂ ਬਾਖੂਬੀ ਨਿਭਾਈ ਗਈ। ਇਸ ਕੈਂਪ ਮੌਕੇ 335 ਪਸ਼ੂਆਂ ਦੇ ਵੱਖ-ਵੱਖ ਲੈਬ ਟੈਸਟ , ਚੈਕ-ਅੱਪ, ਇਲਾਜ ਆਦਿ ਵੀ ਮੁਫਤ ਕੀਤਾ ਗਿਆ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਬੱਕਰੀਆਂ ਦੇ ਲੋਨ ਲੈਣ ਦੇ ਚਾਹਵਾਨ ਕਿਸਾਨਾਂ ਦੇ ਫਾਰਮ ਵੀ ਭਰੇ ਗਏ। ਇਸ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਹਰਮੇਸ਼ ਕੁਮਾਰ ਭੂਦਨ, ਅਮਰੀਕ ਸਿੰਘ, (ਦੋਵੇਂ ਵੈਟਰਨਰੀ ਫਾਰਮਾਸਿਸਟ), ਬਲਵਿੰਦਰ ਸਿੰਘ (ਵੈਟਰਨਰੀ ਇੰਸਪੈਕਟਰ) ਤਾਰਿਕ ਅਲੀ, ਜਸਵੀਰ ਮਾਨਕਹੇੜੀ, ਗੁਲਜਾਰ ਖਾਨ (ਦੋਵੇਂ ਦਰਜਾਚਾਰ ਕਰਮਚਾਰੀ) ਆਦਿ ਨੇ ਵਿਸ਼ੇਸ਼ ਡਿਉਟੀ ਨਿਭਾਈ। ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਮਤੋਈ, ਪਿੰਡ ਇਮਾਮਗੜ, ਸੰਘੈਣ, ਬੀੜ, ਮਾਨਾ, ਧੰਨੋ, ਮਤੋਈ, ਰੋਡੀਵਾਲ ਆਦਿ ਤੋਂ ਪਸ਼ੂ ਪਾਲਕ ਕਿਸਾਨ ਸ਼ਾਮਲ ਹੋਏ। ਕੈਂਪ ਨੂੰ ਸਫਲ ਬਣਾਉਣ ਵਿੱਚ ਕੁਲਵਿੰਦਰ ਸਿੰਘ, ਸਰਪੰਚ ਅਮਾਮਗੜ, ਸਲੀਮ ਹਾਂਡਾ, ਦਿਲਸ਼ਾਦ ਮੈਡੀਕਲ ਸਟੋਰ, ਮਾਲੇਰਕੋਟਲਾ, ਸੁਦਾਗਰ ਦੈਂਵਾਲ, ਜਗਦੀਸ਼ ਇਮਾਮਗੜ, ਕੇਸਰ ਖਾਂ, ਸਰਪੰਚ, ਸੰਘੈਣ, ਰੁਸਮਦੀਨ ਰੋਡੀਵਾਲ, ਦਰਬਾਰਾ ਮਤੋਈ, ਜਗਰੂਪ ਮਤੋਈ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਆਸਿਫ, ਵਿਰਬੈਕ ਵੈਟ ਹੈਲ਼ਥ ਕੰਪਨੀ, ਖੁਰਨਾ, ਉਕਟੈਕ ਵੈਟ ਹੈਲਥ ਕੰਪਨੀ, ਅਲੀ, ਹੈਸਟਰ ਵੈਟ ਕੰਪਨੀ, ਵਿਕਾਸ, ਇਨਟਾਸ ਫਾਰਮਾਂ, ਵੈਟ ਸਟਾਰ, ਵੈਟ ਕੇਅਰ ਫਾਰਮਾਂ ਆਦਿ ਵਲੋਂ ਸਟਾਲ ਲਗਾਈ ਗਈ ਅਤੇ ਕਿਸਾਨਾਂ ਨੂੰ ਸਸਤੇ ਮੁੱਲ ਤੇ ਦਵਾਈਆਂ ਸਪਲਾਈ ਕਰਵਾਈਆਂ ਗਈਆਂ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply