ਬਠਿੰਡਾ, 24 ਅਪ੍ਰੈਲ ( ਜਸਵਿੰਦਰ ਸਿੰਘ ਜੱਸੀ)- ਸਟੇਟ ਬੈਂਕ ਆਫ ਇੰਡੀਆ, ਕਿੱੱਕਰ ਬਜ਼ਾਰ ਬਰਾਂਚ ਵੱਲੋਂ ਸਥਾਨਕ ਦੇਸ ਰਾਜ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਖੇਪ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੱਚਿਆਂ ਦੀ ਵਰਤੋਂ ਲਈ ਇੱਕ ਕੰਪਿਊਟਰ ਭੇਂਟ ਕੀਤਾ ਗਿਆ। ਇਸ ਮੌਕੇ ਚੀਫ ਮੈਨੇਜਰ ਸੁਨੀਲ ਕੁਮਾਰ ਮਲਹੋਤਰਾ ਨੇ ਬੱਚਿਆਂ ਨੂੰ ਬੈਂਕ ਵੱਲੋਂ ਨਿਭਾਈਆਂ ਜਾ ਰਹੀਆਂ ਸਮਾਜਿਕ ਜਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨਾਂ ਆਖਿਆ ਕਿ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਨਾਲ ਸਿੱਖਿਆ ਹਾਸਲ ਕਰਨ ਵਾਸਤੇ ਸਮੁੱਚੇ ਦੇਸ਼ ਵਿੱਚ ਹਰੇਕ ਬਰਾਂਚ ਵੱਲੋਂ ਇੱਕ-ਇੱਕ ਸਕੂਲ ਨੂੰ ਕੰਪਿਊਟਰ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਹੁਣ ਤੱਕ ਲਗਭਗ 15000 ਤੋਂ ਜ਼ਿਆਦਾ ਕੰਪਿਊਟਰ ਦਿੱਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਬੈਂਕ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਪਛਾਣਦਾ ਹੈ ਤੇ ਇਸਨੂੰ ਜਾਰੀ ਰੱਖਿਆ ਜਾਵੇਗਾ।
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਭੁਪਿੰਦਰ ਕੌਰ ਨੇ ਇਸ ਉਪਰਾਲੇ ਲਈ ਬੈਂਕ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਇਸ ਕੰਪਿਊਟਰ ਦੀ ਵੱਧ ਤੋਂ ਵੱਧ ਵਰਤੋਂ ਕਰ ਕੇ ਇਸ ਦਾ ਲਾਹਾ ਲੈਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਬੱਚਿਆਂ ਨੂੰ ਮਿਠਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਐਸ. ਕੇ ਝਾਂਬ ਮੈਨੇਜਰ ਪਰਸਨਲ ਬੈਂਕਿੰਗ, ਐਮ. ਆਰ. ਜਿੰਦਲ ਮੈਨੇਜਰ ਅਕਾਊਂਟਸ ਐਂਡ ਐਡਮਿਨ, ਡਿਪਟੀ ਮੈਨੇਜਰ ਗਗਨਦੇਵ ਸਾਹ, ਮੋਹਿਤ ਵਰਮਾ ਅਸਿਸਟੈਂਟ, ਰਤਨ ਸਿੰਘ ਅਧਿਆਪਕ, ਪੂਜਾ ਅਧਿਆਪਕਾ, ਪੀ. ਟੀ. ਏ. ਚੇਅਰਮੈਨ ਬਖਤੌਰ ਸਿੰਘ, ਪੀ. ਟੀ. ਏ. ਮੈਂਬਰ ਜਸਵੰਤ ਸਿੰਘ, ਕ੍ਰਿਸ਼ਨ ਗੋਪਾਲ, ਸਤਪਾਲ ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …