ਅੰਮ੍ਰਿਤਸਰ, 27 ਅਪ੍ਰੈਲ ( ਪੰਜਾਬ ਪੋਸਟ ਬਿਊਰੋ)- ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕਿਸੇ ਵੀ ਕਾਰਵਾਈ ਦਾ ਸੰਦੇਸ਼ ਵੱਟਸ ਐਪ ਤੇ ਨਹੀਂ ਭੇਜਿਆ । ਜਿਕਰਯੋਗ ਹੈ ਕਿ ਜੇਤਲੀ ਦੇ ਹੱਕ ਵਿੱਚ ਚੋਣ ਪ੍ਰਚਾਰ ਸਮੇਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਗੁਰਬਾਣੀ ਉਚਾਰਣ ਦੀ ਗਲਤੀ ਦੀ ਸ੍ਰ. ਮਜੀਠੀਆ ਨੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਜਥੇਦਾਰ ਗਿਆਨੀ ਗੁਰਬਚਨ ਸਿਂਘ ਪਾਸੋਂ ਲਿਖਤੀ ਖਿਮਾ ਯਾਚਨਾ ਕਰ ਲਈ ਸੀ। ਲੇਕਿਨ ਅੱਜ ਵੱਟਸ ਐਪ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਜਾਰੀ ਕੀਤੇ ਗਏ ਇੱਕ ਸੰਦੇਸ਼ ਵਿੱਚ ਇਹ ਲਿਖਿਆ ਗਿਆ ਸੀ ਕਿ ਜਥੇਦਾਰ ਨੇ ਸ੍ਰ. ਪਰਕਾਸ਼ ਸਿੰਘ ਬਾਦਲ ਨੂੰ ਹੁਕਮ ਕੀਤਾ ਹੈ ਕਿ ਉਹ ਸ੍ਰ. ਮਜੀਠੀਆ ਨੂੰ ਅਕਾਲੀ ਦਲ ‘ਤੋਂ ਹਮੇਸ਼ਾਂ ਲਈ ਬਾਹਰ ਕੱਢ ਦੇਣ । ਇਸ ਸੰਦੇਸ਼ ਦਾ ਪਤਾ ਲੱਗਣ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਅਜਿਹੇ ਕਿਸੇ ਵੀ ਸੰਦੇਸ਼ ਦਾ ਖੰਡਣ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਲੈਟਰ ਪੈਡ ‘ਤੇ ਇੱਕ ਸਪੈਸ਼ਲ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਸੰਗਤਾਂ ਵੱਟਸ ਐਪ ਅਤੇ ਫੇਸ ਬੁੱਕ ‘ਤੇ ਪਏ ਫਰਜ਼ੀ ਸੰਦੇਸ਼ ਤੋਂ ਸੁਚੇਤ ਰਹਿਣ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …