ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਸਿੱਖ ਕੌਮ ਦੇ ਅਹਿਮ ਮਸਲੇ ਦਸਤਾਰ ਸਬੰਧੀ ਸਮੇਂ- ਸਮੇਂ ‘ਤੇ ਉੱਠੇ ਮਸਲਿਆਂ ‘ਤੇ ਦ੍ਰਿੜਤਾ ਨਾਲ ਪਹਿਰਾ ਅਤੇ ਹੱਕ ਵਿਚ ਆਵਾਜ਼ ਵਿਚੋਂ ਆਵਾਜ਼ ਉਠਾਉਣ ਲਈ ਬੀਬੀ ਹਰਸਿਮਰਤ ਕੌਰ ਬਾਦਲ ਸਬੰਧੀ ਧੰਨਵਾਦੀ ਮਤਾ ਪਾਉਣ ਲਈ ਦਸਤਾਰ ਫੈਡਰੇਸ਼ਨ ਭੋਡੀਪੁਰਾ ਦੀ ਅਹਿਮ ਮੀਟਿੰਗ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਤੇ ਮਾਲਵਾ ਜੋਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਭੋਡੀਪੁਰਾ ਦੀ ਅਗਵਾਈ ਵਿਚ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਹੋਣ ਉਪਰੰਤ ਉਨਾਂ ਦੱਸਿਆ ਕਿ ਦਸਤਾਰ ਸੰਬੰਧੀ ਕੌਮੀ ਮੁੱਦੇ ਚਾਹੇ ਉਹ ਫਰਾਂਸ ਵਿਚ ਹੋਣ ਜਾਂ ਭਾਰਤ ਵਿਚ ਹੋਣ ਦੇ ਸੰਬੰਧ ਵਿਚ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਸਮੇਂ ਸਮੇਂ ਤੇ ਨਿਭਾਏ ਰੋਲ ਦੀ ਫੈਡਰੇਸ਼ਨ ਪ੍ਰਸੰਸਾ ਕਰਦੀ ਹੈ। ਬੀਬੀ ਬਾਦਲ ਵਲੋਂ ਭਾਰਤ ਦੀ ਪਾਰਲੀਮੈਂਟ ਵਿਚ ਫਰਾਂਸ ਦੇ ਦਸਤਾਰ ਮਾਮਲੇ ਨੂੰ ਬੜੀ ਸੰਜੀਦਗੀ ਨਾਲ ਪੇਸ਼ ਕੀਤਾ ਗਿਆ। ਫੈਡਰੇਸ਼ਨ ਵਲੋਂ ਬੀਬੀ ਹਰਸਿਮਰਤ ਕੌਰ ਬਾਦਲ ਦੀ ਬਠਿੰਡਾ ਸੀਟ ਤੋਂ ਸਾਰੇ ਆਗੂਆਂ ਨੇ ਭੋਡੀਪੁਰਾ ਦੀ ਅਗਵਾਈ ਵਿਚ ਪੁਰਜੋਰ ਹਮਾਇਤ ਦਾ ਐਲਾਨ ਕਰਕੇ ਬਕਾਇਦਾ ਡਿਊਟੀਆਂ ਲਗਾ ਦਿੱਤੀਆਂ ਹਨ। ਫੈਡਰੇਸ਼ਨ ਭੋਡੀਪੁਰਾ ਵਲੋਂ ਅਕਾਲੀ-ਭਾਜਪਾ ਦੀ ਉਮੀਦਵਾਰ ਬੀਬਾ ਬਾਦਲ ਲਈ ਘਰ-ਘਰ ਪ੍ਰਚਾਰ ਤੁਫ਼ਾਨੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਮੇਂ ਫੈਡਰੇਸ਼ਨ ਦੇ ਮੁੱਖ ਬੁਲਾਰੇ ਹਰਜਿੰਦਰ ਸਿੰਘ ਕਿਲੀ, ਮੰਗਲ ਸਿੰਘ, ਭਾਈ ਅਰਬਿੰਦਰ ਸਿੰਘ ਤਲਵੰਡੀ ਸਾਬੋ, ਸਿਕੰਦਰ ਸਿੰਘ ਪਥਰਾਲਾ, ਭਾਈ ਇਕਬਾਲ ਸਿੰਘ ਗੁੰਮਟੀ, ਪਰਵਿੰਦਰ ਸਿੰਘ ਰੰਧਾਵਾ ਆਦਿ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …