ਫ਼ਾਜ਼ਿਲਕਾ, 28 ਅਪ੍ਰੈਲ (ਵਿਨੀਤ ਅਰੋੜਾ)- ਅਕਾਲੀ ਭਾਜਪਾ ਸੈਂਕੜੇ ਵਰਕਰਾਂ ਨੇ ਅੱਜ ਚੋਣ ਪ੍ਰਚਾਰ ਦੇ ਅੰਤਮ ਦਿਨ ਪੂਰੇ ਸ਼ਹਿਰ ਵਿੱਚ ਸਿਹਤ ਮੰਤਰੀ ਸੁਰਜੀਤ ਜਿਆਣੀ ਅਤੇ ਅਕਾਲੀ ਭਾਜਪਾ ਉਮੀਦਵਾਰ ਸੰਸਦ ਸ਼ੇਰ ਦੀ ਘੁਬਾਇਆ ਦੀ ਪ੍ਰਧਾਨਗੀ ਵਿੱਚ ਇੱਕ ਰੋਡ ਸ਼ੋ ਦਾ ਆਯੋਜਨ ਕੀਤਾ ਗਿਆ।ਜਾਣਕਾਰੀ ਦਿੰਦੇ ਭਾਜਪਾ ਦੇ ਜਿਲਾ ਮਹਾਮੰਤਰੀ ਰਾਕੇਸ਼ ਧੂੜੀਆ ਨੇ ਦੱਸਿਆ ਕਿ ਉਕਤ ਰੋਡ ਸ਼ੋ ਸਥਾਨਕ ਰਾਮ ਪੈਲੇਸ ਤੋਂ ਸ਼ੁਰੂ ਹੋਕੇ ਗਾਂਧੀ ਚੌਂਕ, ਮੇਹਰੀਆਂ ਬਾਜ਼ਾਰ, ਸਰਾਫਾ ਬਾਜ਼ਾਰ, ਸ਼ਾਸਤਰੀ ਚੌਂਕ, ਸਾਈਕਲ ਬਾਜ਼ਾਰ, ਗਊਸ਼ਾਲਾ ਰੋਡ, ਸੰਜੀਵ ਸਿਨੇਮਾ ਚੌਂਕ ਤੋਂ ਹੁੰਦਾ ਹੋਇਆ ਵਾਪਸ ਰਾਮ ਪੈਲੇਸ ਜਾ ਕੇ ਸੰਪੰਨ ਹੋਇਆ।ਇਸ ਰੋਡ ਸ਼ੋ ਮੌਕੇ ਉੱਤੇ ਸੈਂਕੜਿਆਂ ਭਾਜਯੂਮੋ ਵਰਕਰਾਂ ਨੇ ਆਪਣੇ-ਆਪਣੇ ਦੋਪਹਿਆ ਵਾਹਨਾਂ ਉੱਤੇ ਸਵਾਰ ਹੋਕੇ ਨਰਿੰਦਰ ਮੋਦੀ, ਜਿਆਣੀ ਅਤੇ ਘੁਬਾਇਆ ਦੇ ਮਖੌਟੇ ਲਗਾਕੇ ਬੜੇ ਉਤਸ਼ਾਹ ਨਾਲ ਭਾਗ ਲਿਆ।ਇਸ ਰੋਡ ਸ਼ੋ ਵਿੱਚ ਔਰਤਾਂ ਵੀ ਭਾਰੀ ਗਿਣਤੀ ਵਿੱਚ ਮੌਜੂਦ ਸਨ ।ਇਸ ਰੋਡ ਸ਼ੋ ਦਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਨਗਰ ਨਿਵਾਸੀਆਂ ਵੱਲੋਂ ਫੁਲ ਵਰਖਾ ਕਰਕੇ ਮੁੰਹ ਮਿੱਠਾ ਮਿੱਠਾ ਕਰਵਾਕੇ ਸਵਾਗਤ ਕੀਤਾ। ਇਸ ਮੌਕੇ ਸੰਬੋਧਨ ਕਰਦੇ ਸੁਰਜੀਤ ਜਿਆਣੀ ਅਤੇ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਪੂਰੇ ਦੇਸ਼ ਦੇ ਨਾਲ- ਨਾਲ ਫਿਰੋਜਪੁਰ ਲੋਕਸਭਾ ਖੇਤਰ ਵਿੱਚ ਵੀ ਮੋਦੀ ਦੇ ਨਾਮ ਦੀ ਲਹਿਰ ਚੱਲ ਰਹੀ ਹੈ ।ਵਿਕਾਸ ਦੇ ਰਸਤੇ ਵਿੱਚ ਕਾਂਗਰਸ ਸਭਤੋਂ ਵੱਡੀ ਰੁਕਾਵਟ ਹੈ।ਦੇਸ਼ ਵਿੱਚ 10 ਸਾਲ ਤੱਕ ਸ਼ਾਸਨ ਕਰਣ ਵਾਲੀ ਕਾਂਗਰਸ ਨੇ ਦੇਸ਼ ਦੇ ਵਿਕਾਸ ਦੀ ਰਫ਼ਤਾਰ ਨੂੰ ਰੋਕ ਦਿੱਤਾ ।ਕਾਂਗਰਸ ਨੇਤਾਵਾਂ ਦੇ ਕਾਲੇ ਕਾਰਨਾਮੇ ਜਗ ਜਾਹਰ ਹੋ ਚੁੱਕੇ ਹੈ ਅਤੇ ਕਾਂਗਰਸੀ ਵੋਟ ਮੰਗਣ ਦਾ ਨੈਤਿਕ ਹੱਕ ਵੀ ਖੋਹ ਚੁੱਕੇ ਹਨ ।ਉਨਾਂ ਨੇ ਕਿਹਾ ਕਿ ਭਾਜਪਾ ਵਿਕਾਸ ਦੇ ਪ੍ਰਤੀ ਵਚਨਬੱਧ ਹੈ ।ਫਾਜਿਲਕਾ ਵਿੱਚ ਪ੍ਰਚੰਡ ਰਫ਼ਤਾਰ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ ।ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਮਨੋਜ ਤ੍ਰਿਪਾਠੀ ਨੇ ਦੱਸਿਆ ਕਿ ਅਜੋਕੇ ਵੱਡੇ ਰੋਡ ਸ਼ੋ ਨਾਲ ਸ਼ੇਰ ਸਿੰਘ ਘੁਬਾਇਆ ਦੀ ਜਿੱਤ ਉੱਤੇ ਮੋਹਰ ਲੱਗ ਗਈ ਹੈ ।ਉਨਾਂ ਨੇ ਕਿਹਾ ਕਿ 30 ਅਪ੍ਰੈਲ ਨੂੰ ਗਠਜੋੜ ਉਮੀਦਵਾਰ ਸ. ਸ਼ੇਰ ਸਿੰਘ ਘੁਬਾਇਆ ਦੇ ਪੱਖ ਵਿੱਚ ਮਤਦਾਨ ਕਰਕੇ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣਾਓ ਅਤੇ ਕਾਂਗਰਸ ਭਜਾਓ ਤਾਂਕਿ ਵਿਕਾਸ ਦੀ ਰਫ਼ਤਾਰ ਨੂੰ 4 ਗੁਣਾ ਵਧਾਇਆ ਜਾ ਸਕੇ ।ਇਸ ਮੌਕੇ ਉੱਤੇ ਉਨਾਂ ਦੇ ਨਾਲ ਭਾਜਪਾ ਜਿਲਾ ਪ੍ਰਧਾਨ ਮੰਤਰੀ ਰਾਕੇਸ਼ ਧੂੜੀਆ, ਮੰਡਲ ਪ੍ਰਧਾਨ ਮਨੋਜ ਤ੍ਰਿਪਾਠੀ, ਸਾਬਕਾ ਨਗਰ ਪਰਿਸ਼ਦ ਪ੍ਰਧਾਨ ਅਨਿਲ ਸੇਠੀ, ਡਾ. ਰਮੇਸ਼ ਵਰਮਾ-ਕਮਲੇਸ਼ ਚੁਘ, ਮੋਨਾ ਕਟਾਰਿਆ, ਬੰਟੀ ਸਚਦੇਵਾ, ਲੱਡੂ ਗਗਨੇਜਾ, ਅਰੁਣ ਵਧਵਾ, ਜਗਦੀਸ਼ ਸੇਤੀਆ ਜਗਦੀਸ਼ ਵਰਮਾ, ਮਾਸਟਰ ਸੋਹਨ ਲਾਲ, ਗਗਨ ਚੋਪੜਾ, ਦੇਸ ਰਾਜ ਟਿਮਾਨੀ, ਕੌਂਸਲਰ ਨੀਨਾ ਰਾਮ, ਜਗਦੀਸ਼ ਸੇਤੀਆ, ਅਸ਼ੋਕ ਮੋਂਗਾ, ਗੁਰਪ੍ਰੀਤ ਸਿੰਘ ਲਵਲੀ ਕਾਠਪਾਲ, ਸਵੀ ਕਾਠਪਾਲ, ਤਾਰਾ ਚੰਦ ਸੋਲੰਕੀ, ਭਾਜਯੂਮੋ ਸਾਬਕਾ ਪ੍ਰਧਾਨ ਮਨੀਸ਼ ਛਾਬੜਾ, ਅਸ਼ੋਕ ਜੈਰਥ, ਕੌਂਸਲਰ ਰਵਿੰਦਰ ਭਠੇਜਾ, ਜਗਦੀਸ਼ ਬਸਵਾਲ, ਰਾਜ ਕੁਮਾਰ ਕਾਲੜਾ, ਸ਼ੈਲੀ ਵਰਮਾ, ਮਨੋਜ ਝੀਂਝਾ, ਰਾਮ ਲਾਲ, ਨਵੀਨ ਗੁੰਬਰ ਸਮੇਤ ਭਾਰੀ ਗਿਣਤੀ ਵਿੱਚ ਅਕਾਲੀ ਭਾਜਪਾ ਨੇਤਾ ਅਤੇ ਵਰਕਰ ਮੌਜੂਦ ਰਹੇ ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …