ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਐਸ ਐਸ ਡੀ ਗਰਲਜ਼ ਕਾਲਜ ਵਿਖੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਦੇਸ਼ ਭਗਤਾਂ ਦੀ ਯਾਦ ਨੂੰ ਤਾਜ਼ਾਂ ਕਰਦੇ ਹੋਏ ਵਿਦਿਆਰਥੀਣਾਂ ਨੇ ਦੋ ਮਿੰਟ ਦਾ ਮੋਨ ਧਾਰਨ ਕੀਤਾ। ਇਸ ਮੋਨ ਸਮਾਗਮ ਦਾ ਉਦੇਸ਼ ਸ਼ਹੀਦ ਦਿਵਸ ਦੇ ਮੌਕੇ ਵਿਦਿਆਰਥਣਾਂ ਵਿਚ ਦੇਸ਼ ਭਗਤਾਂ ਅਤੇ ਸ਼ਹੀਦਾਂ ਪ੍ਰਤੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਨੂੰ ਜਾਗਰੂਕ ਕਰਨਾ ਸੀ। ਇਸ ਮੌਕੇ ਪ੍ਰਿੰਸੀਪਲ ਤਾਂਘੀ ਅਤੇ ਡਾ: ਊਸ਼ਾ ਸਰਮਾਂ ਵਲਂ ਇਸ ਦਿਨ ਦੀ ਮਹਤੱਤਾ ਨੂੰ ਬਿਆਨ ਕਰਕੇ ਜਿਥੇ ਭਾਰਤ ਨੂੰ ਸੁਤੰਤਰ ਕਰਵਾਉਣ ਵਾਲੇ ਸੁਤੰਤਰਤਾ ਸੇਨਾਨੀਆ ਦੇਸ਼ ਭਗਤਾਂ ਲਾਲਾ ਲਾਜਪਤ ਰਾਏ। ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਆਦਿ ਅਨੇਕਾਂ ਹੀ ਦੇਸ਼ ਭਗਤਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ। ਉਥੇ ਹੀ ਵਲੰਟੀਅਰਾਂ ਨੂੰ ਹਮੇਸ਼ਾ ਦੇਸ਼ ਭਗਤਾਂ ਦੇ ਸੁਪਨਿਆ ਨੂੰ ਪੂਰਾ ਕਰਦੇ ਹੋਏ ਰਾਟਰੀ ਏਕਤਾ ਬਣਾਈ ਰਖਣ ਲਈ ਪ੍ਰੇਰਿਆ ਗਿਆ। ਇਨ੍ਹਾਂ ਤੋਂ ਇਲਾਵਾ ਵਿਦਿਆਰਥਣਾਂ ਵਿਚੋਂ ਬੀ ਕਾਮ-1 ਆਨਰਜ਼ ਦੀ ਵਿਦਿਆਰਥਣ ਅਵਨਿਕਾ ਨੇ ਦੱਸਿਆ ਕਿ ਕਿਸ ਤਰ੍ਹਾਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਦੱਖਣੀ ਅਫ਼ਰੀਕਾ ਜਾ ਕੇ ਰੰਗ ਭੇਦ ਖਿਲਾਫ਼ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਕਾਲਜ ਸਟਾਫ਼ ਡਾ: ਖੁਸ਼ਨਸੀਬ ਕੌਰ ਅਤੇ ਮੈਡਮ ਅਮਨਦੀਪ ਵੀ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …