ਫ਼ਾਜ਼ਿਲਕਾ, 1 ਮਈ (ਵਿਨੀਤ ਅਰੋੜਾ)- ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਸ ਯੂਨੀਅਨ ਬ੍ਰਾਂਚ ਵਾਟਰ ਸਪਲਾਈ ਐਂਡ ਸੇਨੀਟੇਸ਼ਨ ਵਿਭਾਗ ਦੀ ਅਹਿਮ ਬੈਠਕ ਰਜਿੰਦਰ ਸਿੰਘ ਸੰਧੂ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਘਾਹ ਮੰਡੀ ਵਿੱਚ ਹੋਈ । ਮੀਟਿੰਗ ਵਿੱਚ ਸਾਰੇ ਮੈਂਬਰ ਅਤੇ ਨੇਤਾਵਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰੱਧਾਂਜਲੀ ਭੇਂਟ ਕੀਤੀ ਅਤੇ ਉਨਾਂ ਦੇ ਪੂਰਣਿਆਂ ਉੱਤੇ ਚਲਣ ਦਾ ਪ੍ਰਣ ਲਿਆ । ਉਪਰਾਂਤ ਝੰਡੇ ਦੀ ਰਸਮ ਅਦਾ ਕਰਕੇ ਲਹਰਾਇਆ ਗਿਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਅਦਾ ਕੀਤੀ ਅਤੇ ਮੀਟਿੰਗ ਨੂੰ ਫਸਟ ਮਈ ਦੇ ਰੂਪ ਵਿੱਚ ਮਨਾਇਆ ਗਿਆ । ਮੀਟਿੰਗ ਨੂੰ ਸੰਬੋਧਨ ਕਰਦੇ ਰਜਿੰਦਰ ਸਿੰਘ ਸੰਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਦੇ ਨਾਲ ਹੋਈ ਪੰਜਾਬ ਯੂਟੀ ਸੰਘਰਸ਼ ਕਮੇਟੀ ਦੀ ਮੀਟਿੰਗ ਵਿੱਚ ਫੈਸਲੇ ਲਾਗੂ ਕੀਤੇ ਜਾਣ ਜਿਵੇਂ ਕਿ ਦਿਹਾੜੀਦਾਰ ਕਾਮਿਆਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ, ਪੁਰਾਣਾ ਪੇਂਸ਼ਨ ਫਾਰਮੂਲਾ ਲਾਗੂ ਕੀਤਾ ਜਾਵੇ । ਜੀ.ਪੀ.ਐਫ ਦਾ ਡੀਡੀਓ ਪੱਧਰ ਉੱਤੇ ਜਾਰੀ ਕੀਤਾ ਜਾਵੇ । ਰੇਗੂਲਰ ਭਰਤੀ ਕੀਤੀ ਜਾਵੇ । ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ । ਮੀਟਿੰਗ ਨੂੰ ਹੋਰ ਨੇਤਾ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸ਼ਾਮ ਲਾਲ, ਕਰਨੈਲ ਸਿੰਘ ਫੋਰਮੈਨ, ਪ੍ਰਦੀਪ ਕਪਾਹੀ, ਮਦਨ ਲਾਲ, ਗੁਰਮੀਤ ਸਿੰਘ, ਭਗਵਾਨਾ ਰਾਮ, ਰੋਸ਼ਨ ਲਾਲ, ਹੀਰਾ ਲਾਲ, ਸ਼ਮੇਰ ਸਿੰਘ ਆਦਿ ਨੇ ਸੰਬੋਧਨ ਕੀਤਾ ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …