ਫ਼ਾਜ਼ਿਲਕਾ, 1 ਮਈ (ਵਿਨੀਤ ਅਰੋੜਾ)- ਅੱਜ ਮਈ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦੇ ਸਫਾਈ ਸੇਵਕ ਯੂਨੀਅਨ ਫਾਜਿਲਕਾ ਦੇ ਪ੍ਰਧਾਨ ਰਮੇਸ਼ ਸੰਗੇਲਿਆ ਅਤੇ ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਸ ਯੂਨੀਅਨ ਨਗਰ ਕੌਂਸਲ ਫਾਜਿਲਕਾ ਦੇ ਪ੍ਰਧਾਨ ਕੁਲਬੀਰ ਢਾਬਾ ਦੀ ਪ੍ਰਧਾਨਗੀ ਵਿੱਚ ਦਫਤਰ ਨਗਰ ਕੌਂਸਲ ਦੇ ਗੇਟ ਅੱਗੇ ਝੰਡੇ ਲਹਰਾਏ ਗਏ ।ਜਿਸ ਵਿੱਚ ਪੰਜਾਬ ਦੇ ਆਗੂ ਫਤੇਹ ਚੰਦ ਬੋਹਤ, ਸ਼੍ਰੀ ਰਾਜ ਕੁਮਾਰ ਸਾਰਸਰ ਅਤੇ ਜਿਲਾ ਪ੍ਰਧਾਨ ਸੁਭਾਸ਼ ਵਿਸ਼ੇਸ਼ ਤੌਰ ਉੱਤੇ ਹਾਜਰ ਹੋਏ ।ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਕਿਹਾ ਕਿ ਮਜਦੂਰ ਮੁਲਾਜਿਮਾਂ ਦੀਆਂ ਮੰਨੀਆਂ ਮੰਗਾਂ ਸਰਕਾਰ ਲਗਾਤਾਰ ਖੌਹ ਰਹੀ ਹੈ ਜਿਸਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਜਿਵੇਂ ਦੀ ਡਿਊਟੀ ਦੇ ਘੰਟੇ ਵਧਾਉਣਾ, ਲੀਵ ਇਸ ਕੇਸ਼ਮੇਂਟ ਅਤੇ ਕਟੌਤੀ ਕਰਣੀ, ਡੀਏ ਦੀ ਕਿਸ਼ਤ ਜਨਵਰੀ ੨੦੧੪ ਤੋਂ ਜਾਰੀ ਕਰਨੀ, ਕੱਚੇ ਕਰਮਚਾਰੀਆਂ ਨੂੰ ਪੱਕੇ ਨਾ ਕਰਨਾ, ਰੇਗੁਲਰ ਭਰਤੀ ਸ਼ੁਰੂ ਨਾ ਕਰਨੀ, ਨਵੀਂ ਪੇਂਸ਼ਨ ਦੀ ਨੀਤੀ ਰੱਦ ਕਰਕੇ ਪੁਰਾਣੀ ਪੇਂਸ਼ਨ ਨੀਤੀ ਬਹਾਲ ਕੀਤੀ ਜਾਵੇ, ਜੋਨ ੩ ਵੇਸਟ ਦਾ ਸਰਕਾਰੀਕਰਨ ਕੀਤਾ ਜਾਵੇ, ਸਾਰੇ ਮਹਿਕਮਿਆਂ ਵਿੱਚ ਆਉਟ ਸੋਰਸਿਗ ਭਰਤੀ ਬੰਦ ਕਰਕੇ ਰੇਗੁਲਰ ਭਰਤੀ ਕੀਤੀ ਜਾਵੇ ਅਤੇ ਵਿਦੇਸ਼ੀ ਕੰਪਨੀਆਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇ ਆਦਿ ਬਾਰੇ । ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਅਰਜੁਨ ਦੇਵ, ਰਾਜ ਕੁਮਾਰ ਭਰੁਟੀਆ, ਪ੍ਰਦੀਪ ਧਵਨ, ਗੌਤਮ ਜਾਦੂਸੰਕਟ, ਕੁਲਵੰਤ ਰਾਏ ਸ਼ਰਮਾ, ਸੁਰਿੰਦਰ ਕੁਮਾਰ, ਅਮ੍ਰਤ ਯਾਦਵ, ਅਰਵਿੰਦਰ, ਸੁਮਿਤ ਕੁਮਾਰ, ਬੰਸੀ ਲਾਲ, ਰਾਮ ਕੁਮਾਰ, ਸਤੀਸ਼ ਗਾਂਧੀ, ਚਰਨਜੀਤ , ਬਲਰਾਮ, ਓਮ ਪ੍ਰਕਾਸ਼, ਜਿਲਾ ਪ੍ਰਧਾਨ ਸੰਜੈ ਕੁਮਾਰ, ਅਮਰ ਅਤੇ ਲਵਲੀ ਨੇ ਵੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰੱਧਾਂਜਲੀ ਦਿੱਤੀ ਅਤੇ ਸਰਕਾਰ ਦੇ ਮਾਰੂ ਫੈਸਲੇ ਦੀ ਨਿਖੇਧੀ ਕੀਤੀ ਗਈ ।
Check Also
ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ
ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …