ਅੰਮ੍ਰਿਤਸਰ, 3` ਮਈ (ਜਸਬੀਰ ਸਿੰਘ ਸੱਗੂ)- ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਅੱਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੇ ਸਹਿਯੋਗ ਨਾਲ ਵਾਈਸਜ਼ ਰਾਈਡਰਸ ਸੰਸਥਾ ਦੇ ਸਟਰੈਸ ਮੈਨੇਜ਼ਮੈਂਟ ਮੁੱਖੀ ਸ੍ਰੀ ਸੰਜੇ ਬਾਲੀ ਵੱਲੋਂ ‘ਤਣਾਅ ਮੁਕਤੀ’ ਵਿਸ਼ੇ ‘ਤੇ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਜਿਸ ‘ਚ ਸ੍ਰੀ ਬਾਲੀ ਨੇ ਅੱਜ ਦੀ ਆਧੁਨਿਕ ਜ਼ਿੰਦਗੀ ‘ਚ ਪ੍ਰੇਸ਼ਾਨੀਆਂ ‘ਚ ਘਿਰੇ ਹਰੇਕ ਉਮਰ ਤੇ ਵਰਗ ਦੇ ਮਨੁੱਖ ਦੀਆਂ ਚਿੰਤਾਵਾਂ ਸਬੰਧੀ ਸਕੂਲ ਦੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ‘ਚ ਪੜ੍ਹਾਈ ਤੇ ਕੈਰੀਅਰ ਨੂੰ ਲੈ ਕੇ, ਫ਼ੌਜ਼ੀਆਂ ਤੇ ਕੈਦੀਆਂ ‘ਚ ਅਲੱਗ ਤਣਾਅ ਹੈ, ਜੇਕਰ ਅਧਿਆਪਕ, ਵਿਦਿਆਰਥੀ ਅਤੇ ਮਾਤਾ¬-ਪਿਤਾ ਦੇ ਆਪਸੀ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਉਹ ਵੀ ਚਿੰਤਾਵਾਂ ‘ਚ ਹੀ ਜਕੜੇ ਹੋਏ ਹਨ। ਉਨ੍ਹਾਂ ਤਣਾਅ ਮੁਕਤੀ ਸਬੰਧੀ ਚਾਨਣਾ ਪਾਉਂਦਿਆ ਕਿ ਕਿਹਾ ਕਿ ਹਰੇਕ ਇਨਸਾਨ ਦੁਆਰਾ ਆਪਣੇ ਮਨਾਂ ‘ਚ ਕੁਝ ਕਰ ਵਿਖਾਉਣ ਦਾ ਸੁਪਨਾ ਹੁੰਦਾ ਪਰ ਜਦੋਂ ਇਹ ਸੁਪਨੇ ਜਾਂ ਸੋਚ ਸਕਾਰ ਨਹੀਂ ਹੁੰਦੀ ਤਾਂ ਉਸ ਅੰਦਰ ਤਣਾਅ ਪੈਦਾ ਹੋ ਜਾਂਦਾ ਹੈ ਤੇ ਸਰੀਰਿਕ ਪੱਖੋਂ ਕਈ ਖ਼ਤਰਨਾਕ ਬਿਮਾਰੀਆਂ ਨੂੰ ਵੀ ਜਨਮ ਦੇ ਬੈਠਦਾ ਹੈ। ਇਸ ਲਈ ਤਣਾਅ ਮੁਕਤ ਰਹਿਣ ਲਈ ਜੋ ਮਨ ‘ਤੇ ਬੋਝ ਪਾਉਣ ਜਾਂ ਦਿਮਾਗੀ ਪ੍ਰੇਸ਼ਾਨੀ ਪੈਦਾ ਕਰਨ ਵਾਲੀਆਂ ਯਾਦਾਂ ਨੂੰ ਭੁਲਾਕੇ ਚੜ੍ਹਦੇ ਸੂਰਜ ਦੀ ਸੁਨਿਹਰੀ ਕਿਰਨ ਵਰਗੀ ਸੋਚ ਦੇ ਧਾਰਨੀ ਬਣੋ। ਸ੍ਰੀ ਬਾਲੀ ਨੇ ਕਿਹਾ ਕਿ ਇਨਸਾਨ ਦਾ ਮਨ ‘ਤੇ ਕਾਬੂ ਨਾ ਹੋਣ ਕਰਕੇ ਉਹ ਆਪਣੀ ਖਿਆਲੀ ਗੱਲਾਂ ਤੇ ਹਸੀਨ ਸੁਪਨਿਆਂ ‘ਚ ਹੀ ਵਹਿਦਾ ਰਹਿੰਦਾ ਹੈ। ਉਹ ਦੂਸਰੇ ਦੇ ਮਨ ਦੀ ਜਲਦੀ ਮੰਨ ਲੈਂਦੇ ਪਰ ਉਸਦਾ ਆਪਣਾ ਮਨ ਕੀ ਚਾਹੁੰਦਾ ਹੈ, ਉਸ ਬਾਰੇ ਕਦੇ ਧਿਆਨ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਲੋਕਾਂ ਕੋਲੋਂ ਅਜੌਕੇ ਸਮੇਂ ‘ਚ ਕਈ ਤਰ੍ਹਾਂ ਦੀਆਂ ਸੁੱਖ-ਸਹੂਲਤਾਂ ਹੋਣ ਦੇ ਬਾਵਜੂਦ ਵੀ ਉਸਨੂੰ ਸਹੀ ਢੰਗ ਨਾਲ ਇਸਤੇਮਾਲ ਨਾ ਕਰ ਸਕਣ ਕਾਰਨ ਵੀ ਉਹ ਤਣਾਅ ਦੇ ਸ਼ਿਕਾਰ ਹੋ ਰਹੇ ਹਨ। ਪ੍ਰਿੰਸੀਪਲ ਡਾ. ਬਰਾੜ ਨੇ ਸ੍ਰੀ ਬਾਲੀ ਦਾ ਸਕੂਲ ਦੇ ਵਿਹੜੇ ‘ਚ ਪਹੁੰਚਣ ‘ਤੇ ਨਿੱਘਾ ਸਵਾਗਤ ਕਰਦਿਆ ਜੀ ਆਇਆ ਕਿਹਾ। ਡਾ. ਬਰਾੜ ਨੇ ਇਸ ਮੌਕੇ ਕਿਹਾ ਕਿ ਇਸ ਸੈਮੀਨਾਰ ਸਬੰਧੀ ਵਿਦਿਆਰਥੀ ‘ਚ ਵਧੇਰੇ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਸ੍ਰੀ ਬਾਲੀ ਦੁਆਰਾ ਸੰਘਰਸਸ਼ੀਲ ਜ਼ਿੰਦਗੀ ‘ਚ ਤਣਾਅ ਮੁਕਤ ਰਹਿਣ ਦੀ ਦਿੱਤੀ ਗਈ ਜਾਣਕਾਰੀ ਵਿਦਿਆਰਥੀਆਂ ਦੇ ਜੀਵਨ ਲਈ ਲਾਹੇਵੰਦ ਸਾਬਿਤ ਹੋਵੇਗੀ, ਜਿਸਦਾ ਗਿਆਨ ਉਹ ਆਮ ਲੋਕਾਂ ‘ਚ ਵੀ ਸਾਂਝਾ ਕਰਨਗੇ। ਇਸ ਮੌਕੇ ‘ਤੇ ਪ੍ਰਗਤੀ ਗਲੋਬਲ ਅੰਮ੍ਰਿਤਸਰ ਸਪਾਰਕਲਿੰਗ ਕਲੱਬ ਦੇ ਬ੍ਰਿਜੇਸ ਮਹਾਜਨ, ਟੋਰਿਸ ਸੰਸਥਾ ਦੇ ਸਿਮਰਨ ਕੌਰ, ਸੁਖਵਿੰਦਰ ਕੌਰ, ਅਧਿਆਪਕ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …