ਅੰਮ੍ਰਿਤਸਰ, 3 ਮਈ (ਜਸਬੀਰ ਸਿੰਘ ਸੱਗੂ)- ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜੇ. ਈ. ਈ.-2014 ਦੀ ਪ੍ਰੀਖਿਆ ਵਧੀਆਂ ਅੰਕਾਂ ਨਾਲ ਪਾਸ ਕਰਦਿਆ ਸਕੂਲ ਦੇ ਨਾਮ ਨੂੰ ਚਾਰ ਚੰਨ ਲਗਾਇਆ ਹੈ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਪਾਸ ਆਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਕਤ ਪ੍ਰੀਖਿਆ ‘ਚ ਜਰਨਲ ਕੈਟਾਗਰੀ ‘ਚ ਤਜਿੰਦਰ ਸਿੰਘ ਨੇ 176, ਮਲਵਿੰਦਰ ਕੌਰ 156, ਅਭਿਸ਼ੇਕ 147, ਜਸਬੀਰ ਸਿੰਘ 147, ਸਗਨਦੀਪ ਸਿੰਘ 144, ਪ੍ਰੇਮ ਸਿੰਘ 131 ਅਤੇ ਸੁਖਜੀਤ ਕੌਰ 120 ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ। ਇਸੇ ਤਰ੍ਹਾਂ ਓ. ਬੀ. ਸੀ. ਕੈਟਾਗਰੀ ‘ਚ ਲਵਪ੍ਰੀਤ ਥਿੰਦ ਨੇ 91 ਅਤੇ ਐੱਸ. ਸੀ. ਕੈਟਾਗਰੀ ‘ਚ ਨਿਧੀ ਸ਼ਰਮਾ ਨੇ 82 ਨੰਬਰਾਂ ਨਾਲ ਇਮਤਿਹਾਨ ਪਾਸ ਕੀਤਾ। ਡਾ. ਬਰਾੜ ਨੇ ਉਕਤ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆ ਉਨ੍ਹਾਂ ਅਗਾਂਹ ਵੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …