Friday, May 24, 2024

ਮੰਚ ਨੇ ਕਹਾਣੀ ਦਰਬਾਰ ਕਰਵਾਇਆ- ਗਿੱਲ, ਧੰਜਲ ਅਤੇ ਅਣਖੀ ਨੇ ਸੁਣਾਈਆਂ ਕਹਾਣੀਆਂ

PPN050505
ਅੰਮ੍ਰਿਤਸਰ, ੫ ਮਈ (ਦੀਪ ਦਵਿੰਦਰ ਸਿੰਘ) –  ਕਹਾਣੀ ਮੰਚ ਅੰਮ੍ਰਿਤਸਰ ਵੱਲੋਂ ਮਹੀਨੇਵਾਰ ਕਹਾਣੀ ਦਰਬਾਰ ਦਾ ਆਯੋਜਨ ਵਿਰਸ ਵਿਹਾਰ ਅੰਮ੍ਰਿਤਸਰ ਵਿਖੇ ਕੀਤਾ ਗਿਆ। ਕਹਾਣੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਕਾਬਲ ਸਿੰਘ ਸੰਧੂ, ਹਰਭਜਨ ਖੇਮਕਰਨੀ ਅਤੇ ਮਨਮੋਹਨ ਸਿੰਘ ਬਾਸਰਕੇ ਸ਼ਾਮਿਲ ਸਨ। ਸਟੇਜ਼ ਸੰਚਾਲਣ ਕਰਦਿਆਂ ਦੀਪ ਦਵਿੰਦਰ ਸਿੰਘ ਨੇ ਪਹਿਲੀ ਕਹਾਣੀ ਪੇਸ਼ ਕਰਨ ਲਈ ਕੁਲਵੰਤ ਸਿੰਘ ਅਣਖੀ ਨੂੰ ਸੱਦਾ ਦਿੱਤਾ। ਜਿਨ੍ਹਾਂ ਨੇ ਕਹਾਣੀ ”ਅੱਤਵਾਦਨ” ਪੜ੍ਹ ਕੇ ਸੁਣਾਈ। ਦੂਸਰੀ ਕਹਾਣੀ ਮੁਖਤਾਰ ਗਿੱਲ ਨੇ ”ਹੜਮਾਰ” ਸੁਣਾਈ ਅਤੇ ਆਖੀਰ ਵਿੱਚ ਦਰਸ਼ਨ ਧੰਜਲ ਨੇ ਕਹਾਣੀ ”ਪਾਪਾ ਨਹੀਂ ਆਏ” ਸੁਣਾਈ। ਕਹਾਣੀਆਂ ਤੇ ਹੋਈ ਚਰਚਾ ਵਿੱਚ ਹਾਜਰ ਕਹਾਣੀਕਾਰਾਂ ਨੇ ਭਾਗ ਲਿਆ। ਪ੍ਰਧਾਨਗੀ ਭਾਸ਼ਣ ਵਿੱਚ ਡਾ.ਕਾਬਲ ਸਿੰਘ ਸੰਧੂ ਨੇ ਇਹਨਾਂ ਕਹਾਣੀਆਂ ਨੂੰ ਸਫਲ ਕਹਾਣੀਆਂ ਕਰਾਰ ਦਿੱਤਾ। ਕਹਾਣੀਆਂ ਦਾ ਆਨੰਦ ਮਾਨਣ ਵਾਲਿਆਂ ਵਿੱਚ ਜਗਤਾਰ ਗਿੱਲ, ਭੁਪਿੰਦਰ ਸਿੰਘ ਸੰਧੂ, ਦੇਵ ਦਰਦ, ਗੁਰਬਾਜ ਸਿੰਘ ਤੋਲੇ ਨੰਗਲ, ਗੋਪਾਲ ਸਿੰਘ, ਸਰਬਜੀਤ ਸਿੰਘ ਸੰਧੂ, ਹਰਬੰਸ ਸਿੰਘ ਨਾਗੀ, ਕੁਲਵੰਤ ਗਿੱਲ ਅਤੇ ਸੁੱਖਾ ਕੱਲੋਮਾਹਲ ਸ਼ਾਮਲ ਸਨ। ਆਖਿਰ ਵਿੱਚ ਮੰਚ ਦੇ ਕਨਵੀਨਰ ਮਨਮੋਹਨ ਸਿੰਘ ਬਾਸਰਕੇ ਨੇ ਸਭ ਦਾ ਧੰਨਵਾਦ ਕੀਤਾ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …

Leave a Reply