Saturday, July 27, 2024

ਖਾਲਸਾ ਕਾਲਜ ਇੰਜ਼ੀਨੀਅਰ ਦੇ 2 ਵਿਦਿਆਰਥੀਆਂ ਦੀ ਨੌਕਰੀ ਲਈ ਓਰੈਕਲ ਕੰਪਨੀ ਵਲੋਂ ਚੋਣ

PPN080510
ਅੰਮ੍ਰਿਤਸਰ, 8  ਮਈ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਐਂਡ ਟੈਕਨਾਲੋਜ਼ੀ ਦੀਆਂ ੨ ਵਿਦਿਆਰਥਣਾਂ ਸੁਮੀਰਾ ਅਰੋੜਾ ਅਤੇ ਅਵਲੀਨ ਕੌਰ ਨੇ ਭਾਰਤ ਦੀ ਮੰਨ੍ਹੀ ਪ੍ਰਮੰਨ੍ਹੀ ਕੰਪਿਊਟਰ ਸਾਫ਼ਟਵੇਅਰ ਕੰਪਨੀ ਓਰੈਕਲ ‘ਚ ਨੌਕਰੀ ਹਾਸਲ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਦੋਵੇਂ ਕੰਪਿਊਟਰ ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਹਨ ਅਤੇ ਉਨ੍ਹਾਂ ਨੂੰ ਸਲਾਨਾ ੪.੮ ਰੁਪਏ ਦਾ ਪੈਕੇਜ਼ ਕੰਪਨੀ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿੱਤਾ ਜਾਵੇਗਾ। ਕਾਲਜ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਨੇ ਦੋਵੇਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਪੜ੍ਹਾਈ ਦੇ ਦੌਰਾਨ ਹੀ ਵਿਦਿਆਰਥਣਾਂ ਚੰਗੀ ਨੌਕਰੀ ਹਾਸਲ ਕਰਨ ‘ਚ ਕਾਮਯਾਬ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੰਪਨੀ ਦੇ ਨੁਮਾਇੰਦਿਆਂ ਨੇ ਇਕ ਵੱਡੇ ਪੱਧਰ ‘ਤੇ ਟੈਸਟ ਕਾਲਜ ‘ਚ ਲਿਆ ਜਿਸ ਉਪਰੰਤ ਗਰੁੱਪ ਵਿਚਾਰ ਵਟਾਂਦਰਾ ਅਤੇ ਇੰਟਰਵਿਯੂ ਆਯੋਜਿਤ ਹੋਈਆਂ ਜਿਨ੍ਹਾਂ ‘ਚ ਵਿਦਿਆਰਥਣਾਂ ਨੇ ਸਫ਼ਲਤਾ ਹਾਸਲ ਕਰ ਸਕਦੀਆਂ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply