Tuesday, February 18, 2025

ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਾਦੂ ਦਾ ਮਾਣਿਆ ਆਨੰਦ

ਅੰਮ੍ਰਿਤਸਰ, 8 ਮਈ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਪ੍ਰੀ¬-ਨਰਸਰੀ ਤੋਂ ਛੇਵੀਂ ਕਲਾਸ ਦੇ ਵਿਦਿਆਰਥੀਆਂ ਲਈ ਮੌਜ-ਮਸਤੀ ਪ੍ਰੋਗਰਾਮ ਦੌਰਾਨ ਖੇਡਾਂ ਅਤੇ ਮਨੋਰੰਜਨ ਦੀਆਂ ਆਈਟਮਾਂ ਪੇਸ਼ ਕੀਤੀਆਂ ਗਈਆਂ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੇ ਸਹਿਯੋਗ ਨਾਲ ਸਜਾਏ ਗਏ ਖ਼ੇਡ ਪਾਰਕ ‘ਚ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਦੁਆਰਾ ਵੱਖ-ਵੱਖ ਮੁਕਾਬਲਿਆਂ ਦਾ ਪ੍ਰਦਰਸ਼ਨ ਕੀਤਾ ਗਿਆ। ਜਿਸ ‘ਚ ਖ਼ਾਸ ਕਰਕੇ ਜਾਦੂਗਰ ਦੁਆਰਾ ਵਿਖਾਏ ਗਏ ਅਲੱਗ-ਅਲੱਗ ਜਾਦੂ ਦੇ ਕਰਤਵ ਵਿਦਿਆਰਥੀਆਂ ‘ਚ ਖਿੱਚ ਦਾ ਕੇਂਦਰ ਰਹੇ। ਪ੍ਰਿੰਸੀਪਲ ਡਾ. ਬਰਾੜ ਨੇ ਇਸ ਦੌਰਾਨ ਸੰਬੋਧਨ ਕਰਦਿਆ ਕਿਹਾ ਕਿ ਵਿਦਿਆਰਥੀ ਜੀਵਨ ‘ਚ ਜਿੱਥੇ ਪੜ੍ਹਾਈ ਅਤਿ ਜਰੂਰੀ ਹੈ, ਉੱਥੇ ਖ਼ੇਡਾਂ ਵੀ ਅਹਿਮ ਸਥਾਨ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਖ਼ੇਡਾਂ ਨਾਲ ਮਾਨਸਿਕ ਵਿਕਾਸ ਤਾਂ ਹੁੰਦਾ ਹੀ ਹੈ, ਨਾਲ ਹੀ ਸਰੀਰਿਕ ਤੰਦਰੁਸਤੀ ਵੀ ਬਰਕਾਰ ਰਹਿੰਦੀ ਤੇ ਬਿਮਾਰੀਆਂ ਦੇ ਛੁਟਕਾਰੇ ਲਈ ਇਨਸਾਨ ਨੂੰ ਊਰਜਾ ਵੀ ਮਿਲਦੀ ਰਹਿੰਦੀ ਹੈ। ਬਾਗ ‘ਚ ਕਈ ਤਰ੍ਹਾਂ ਦੀ ਝੂਲੇ ਵੀ ਲਗਾਏ ਸਨ, ਜਿਸ ਦਾ ਰੰਗ-ਬਿਰੰਗੀਆਂ ਪੁਸ਼ਾਕਾਂ ਪਹਿਨੇ ਵੱਖ-ਵੱਖ ਵਿਦਿਆਰਥੀਆਂ ਆਨੰਦ ਮਾਣ ਰਹੇ ਸਨ। ਇਸ ਮੌਕੇ ਅੱਤ ਦੀ ਗਰਮੀ ‘ਚ ਵਿਦਿਆਰਥੀਆਂ ਵੱਲੋਂ ਆਯੋਜਿਤ ਕੀਤਾ ਗਿਆ ਖ਼ਾਸ ਖਿੱਚ ਦਾ ਕੇਂਦਰ ‘ਰੇਨ ਡਾਂਸ’ ਰਿਹਾ, ਜਿਸ ਛੋਟੇ-ਛੋਟੇ ਵਿਦਿਆਰਥੀਆਂ ਨੇ ਖ਼ੂਬ ਮਜ਼ਾ ਲਿਆ। ਡਾ. ਬਰਾੜ ਨੇ ਕਿਹਾ ਕਿ ਪ੍ਰੋਗਰਾਮ ਦਾ ਮੁੱਖ ਮਕਸਦ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ‘ਚ ਪ੍ਰਫ਼ੁਲਿੱਤ ਕਰਨਾ ਹੈ। ਜਿਸ ਨਾਲ ਵਿਦਿਆਰਥੀ ਊਰਜਾਵਾਨ ਅਤੇ ਹਸਮੁੱਖ ਸੁਭਾਅ ਵਜੋਂ ਉਭਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੁਆਰਾ ਖਾਣ-ਪੀਣ ਪਾਰਟੀ, ਪੂਲ ਡਾਂਸ, ਕਾਰ ਸਫ਼ਰ, ਬਾਲ ਡਾਂਸ ਅਤੇ ਜਾਦੂਗਰ ਵੱਲੋਂ ਸਕੂਲ ਦੇ ਹਾਲ ‘ਚ ਜਾਦੂ ਦੇ ਵਿਖਾਏ ਗਏ ਵੱਖ-ਵੱਖ ਜੌਹਰ ਮੁੱਖ ਆਕਰਸ਼ਿਤ ਰਹੇ। ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ਵਿਦਿਆPPN080511ਰਥੀ ਹਾਜ਼ਰ ਸਨ।

Check Also

ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …

Leave a Reply