ਬਠਿੰਡਾ, 12 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਸਿਵਲ ਹਸਪਤਾਲ ਵਿਖੇ ਜੀ.ਐਨ.ਐਮ ਟਰੇਨਿੰਗ ਸਕੂਲ ‘ਚ ਇੰਟਰਨੈਸ਼ਨਲ ਨਰਸਿੰਗ ਦਿਵਸ ਮਨਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਡਾ: ਵਿਨੋਦ ਕੁਮਾਰ ਸਿਵਲ ਸਰਜਨ ਨੇ ਸ਼ਿਰਕਤ ਕਰਕੇ ਸਮੂਹ ਨਰਸਿੰਗ ਵਿਦਿਆਰਥਣਾਂ ਨੂੰ ਇਸ ਦਿਵਸ ਮੌਕੇ ਵਧਾਈ ਦਿੱਤੀ ਅਤੇ ਨਰਸਿੰਗ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਸ੍ਰੀਮਤੀ ਅੰਜਲੀ ਜੇਮਜ਼ ਪ੍ਰਿੰਸੀਪਲ ਐਨ.ਐਮ ਟਰੇਨਿਗ ਸਕੂਲ ਨੇ ਫਲੌਰਨੈਸ ਨਾਈਟੀ ਗਿੱਲ ਦੇ ਜਨਮ ਸੰਬੰਧੀ ਅਤੇ ਨਰਸਿੰਗ ਕਿੱਤੇ ਵਿਚ ਆਪਣੇ ਪਾਏ ਯੋਗਦਾਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਸ੍ਰੀਮਤੀ ਪਰਮਜੀਤ ਕੌਰ ਟਿਊਟਰ ਨੇ ਇਸ ਸਾਲ ਦੇ ਨਰਸਿੰਗ ਵੀਕ ਦੇ ਥੀਮ ਨਰਸਜ਼ ਏ ਫੋਰਸ ਫਾਰ ਚੇਂਜ਼ ਬਾਰੇ ਆਪਣੇ ਵਿਚਾਰ ਵਿਦਿਆਰਥਣਾਂ ਅਤੇ ਆਏ ਹੋਏ ਮਹਿਮਾਨਾਂ ਨੂੰ ਪ੍ਰਗਟ ਕੀਤੇ। ਵਿਦਿਆਰਥਣਾਂ ਵਲੋਂ ਨਰਸਿੰਗ ਦਿਵਸ ਮੌਕੇ ਨੂੰ ਸਮਰਪਿਤ ਪਹਿਲਾਂ ਧਾਰਮਿਕ ਸ਼ਬਦ,ਗੀਤ ਅਤੇ ਭਰੂਣ ਹੱਤਿਆਂ ਵਿਰੋਧੀ ਸਕਿੱਟ ਪੇਸ਼ ਅਠਰ;ਬਕਰਕੇ ਦਰਸ਼ਕਾਂ ਅਤੇ ਆਏ ਮਹਿਮਾਨਾਂ ਦਾ ਮਨ ਮੋਹਿਆ। ਇਸ ਮੌਕੇ ਡਾ: ਰਵਨਜੀਤ ਕੌਰ ਬਰਾੜ ਡੀ.ਐਫ਼.ਪੀ.ਓ ਅਤੇ ਸ੍ਰੀਮਤੀ ਪ੍ਰਭਜੋਤ ਕੌਰ ਪ੍ਰਿੰਸੀਪਲ ਏ.ਐਨ.ਐਮ ਸਕੂਲ ਨਰਸਿੰਗ ਸਟਾਫ਼ ਤੋਂ ਇਲਾਵਾ ਮੀਡੀਆ ਮਾਸ ਇੰਚਾਰਜ਼ ਊਸ਼ਾ ਸਿੰਗਲਾ ਅਤੇ ਸਮੂਹ ਵਿਦਿਆਰਥੀਆਂ ਨੇ ਵੀ ਹਾਜ਼ਰੀ ਭਰੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …