ਬਠਿੰਡਾ, 20 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਟੀਚਰਜ਼ ਹੋਮ ਵਿਖੇ ਲੇਖਕ ‘ਕਮਲ’ ਦੀ ਦੂਜੀ ਪੁਸਤਕ ‘ਝੁੰਮਰ ਪਿਤਾਮਾ ਬਾਬਾ ਪੌਖਰ ਸਿੰਘ’ ਦੀ ਘੁੰਡ ਚੁਕਾਈ ਦੀ ਰਸਮ ਹੋਈ ਇਸ ਵਿੱਚ ਪੰਜਾਬੀ ਕਹਾਣੀਕਾਰ ਅਤਰਜੀਤ, ਹਰਿਆਣਾ ਸਾਹਿਤ ਅਕਾਦਮੀ ਤੋਂ ਲਖਵਿੰਦਰ ਸਿੰਘ ਬਾਜਵਾ ਅਤੇ ਦਿਲਬਾਗ ਵਿਰਕ ਮੁੱਖ ਮਹਿਮਾਨ ਸਨ। ਸੱਠ ਦੇਸ਼ਾਂ ਵਿੱਚੋਂ ਸਾਜ਼ ਵਿਜੇਤਾ ਬਾਬਾ ਕਾਸ਼ੀ ਨਾਥ ਜੀ ਨੇ ਆਪਣੀ ਮਿੱਠੀ ਸ਼ਹਿਦ ਵਰਗੀ ਵੰਝਲੀ ਰਾਹੀਂ ਸਰੋਤਿਆਂ ਵਿੱਚ ਰਸ ਬਰਸਾਇਆ।ਪ੍ਰੋਗਰਾਮ ਦੌਰਾਨ ਸਟੇਜ ਅਗਵਾਈ ਗੋਰਾ ਕੋਟਗੁਰੂ ਨੇ ਕੀਤੀ।ਰਿੱਕੀ ਸਿੰਘ ਨੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ ‘ਭੱਠੀ ਵਾਲੀਏ’ ਗਾਇਆ, ਗਾਇਕ ਸੰਨੀ ਨੇ ਕਿਸਾਨਾਂ ਦੀਆਂ ਆਉਂਦੇ ਦਿਨੀਂ ਹੋ ਰਹੀਆਂ ਖੁਦਕੁਸ਼ੀਆਂ ਤੇ ਗੀਤ ਗਾ ਕੇ ਸਰੋਤਿਆਂ ਦੀਆਂ ਅੱਖਾਂ ਗਿੱਲੀਆਂ ਕੀਤੀਆਂ। ਕਹਾਣੀਕਾਰ ਅਤਰਜੀਤ ਨੇ ਪਰਚਾ ਪੜ੍ਹ ਕੇ ਸਭਿਆਚਾਰ ਨੂੰ ਵੰਨਗੀਆਂ ਵਿੱਚ ਵੰਡ ਕੇ ਆਪਣੇ ਨੇਕ ਵਿਚਾਰ ਸਾਂਝੇ ਕੀਤੇ।ਇਹ ਕਿਤਾਬ ‘ਝੁੰਮਰ’ ਲੋਕ-ਨਾਚ ਬਾਰੇ ਝੁੰਮਰ ਪਿਤਾਮਾ ਬਾਬਾ ਪੋਖਰ ਸਿੰਘ ਦਾ ਹੰਢਾਇਆ ਜੀਵਨ ਦੱਸਦੀ ਹੈ।ਇਸ ਸਮਾਰੋਹ ਸਮੇਂ ਬਾਬਾ ਪੋਖਰ ਸਿੰਘ ਜੀ ਦਾ ਪੁੱਤਰ ਸ. ਕਰਮ ਸਿੰਘ ਤੇ ਪੋਤਾ ਗੁਰਜੀਤ ਟੋਨੀ ਵੀ ਸ਼ਾਮਲ ਹੋਏ।ਘੁੰਡ ਚੁਕਾਈ ਦੀ ਰਸਮ ਵਿੱਚ ਨੈਬ ਸਿੰਘ ਸੰਧੂ, ਸਤਪਾਲ ਸਰਾਰੀ, ਐਡਵੋਕੇਟ ਅੰਗਰੇਜ ਸਿੰਘ, ਵਿਕਰਮਜੀਤ ਸੂਰੀਆ, ਰਿੰਕੂ, ਮਾ. ਗੁਰਦੀਪ ਸਿੰਘ, ਰਾਮਪਾਲ ਜੇਈ, ਧਰਮਪਾਲ ਗਰਗ, ਪ੍ਰਗਟ, ਜਸਪਾਲ, ਸੰਦੀਪ, ਅਸ਼ੋਕ ਕੁਮਾਰ ਆਦਿ ਸ਼ਾਮਲ ਸਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …