Monday, July 8, 2024

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨ: ਸਕੱਤਰ ਡਾ. ਅਨੂਪ ਸਿੰਘ ਤੇ ਪ੍ਰਬੰਧਕੀ ਬੋਰਡ ਮੈਬਰਾਂ ਦਾ ਸਨਮਾਨ

PPN180504

ਬਟਾਲਾ, 18 ਮਈ  (ਨਰਿੰਦਰ ਸਿੰਘ)-  ਬਟਾਲਾ ਖੇਤਰ ਦੀਆਂ ਸਾਹਿਤਕ ਤੇ ਸੱਭਿਆਚਾਰ ਸੰਸਥਾਂਵਾਂ ਨੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾਂ ਦੇ ਬਿਨ੍ਹਾ ਮੁਕਾਬਲਾ ਚੁਣੇ ਗਏ ਜਨਰਲ ਸਕੱਤਰ ਡਾ ਅਨੂਪ ਸਿੰਘ ਨਾਲ ਇਕ ਸਫ਼ਲ ਸਾਹਿਤਕ ਤੇ ਜਥੇਬੰਦਕ ਸੰਵਾਦ ਰਚਾਇਆ ਗਿਆ ਅਤੇ ਉਨਾ ਨੂੰ ਇੱਕ ਪਗੜੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੀ ਪਹਿਲ ਕਦਮੀ ਤੇ ਆਯੋਜਿਤ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ‘ਚ ਡਾ. ਜੋਗਿੰਦਰ ਸਿੰਘ ਕੈਰੋ, ਸ੍ਰੀ ਧਿਆਨ ਸਿੰਘ ਸ਼ਾਹ ਸਿਕੰਦਰ, ਪਿੰਸੀਪਲ ਵਰਿਆਮ ਸਿੰਘ ਬਲ, ਸੀ ਦੇਵਿੰਦਰ ਦੀਦਾਰ, ਸ੍ਰੀ ਜਸਵੰਤ ਹਾਂਸ, ਸ੍ਰੀ ਸੁਖਦੇਵ ਸਿੰਘ ਪ੍ਰੇਮੀ ਅਤੇ ਡਾ. ਅਨੂਪ ਸਿੰਘ ਆਦਿ ਸੁਸ਼ੋਭਿਤ ਸਨ। ਰੂ-ਬ-ਰੂ ਦੌਰਾਨ ਡਾ. ਅਨੂਪ ਸਿੰਘ ਨੇ 1972 ਤੋਂ ਹੁਣ ਤੱਕ ਆਪਣੇ ਸੰਘਰਸ਼ਸੀਲ ਜੀਵਨ ਅਤੇ ਵਿਸੇਸ ‘ਚ ਜਾਣਕਾਰੀ ਦਿਤੀ। ਉਨਾਂ ਦੱਸਿਆ ਕਿ ਮੈਂ 1972 ਲਿਖਣ ਤੇ ਅਧਿਆਪਕ ਮੁਲਾਜ਼ਮ ਸਰਗਰਮੀਆਂ ਇੱਕੋ ਵੇਲੇ ਸ਼ੁਰੂ ਕੀਤੀਆਂ ਅਤੇ ਆਪਣੀ ਸਹਿਯੋਗੀ ਟੀਮ ਦੇ ਯੋਗਦਾਨ ਸਦਕਾ ਦੋਵਾਂ ਖੇਤਰਾਂ ਚਾ ਗਿਣਨ ਯੋਗ ਪ੍ਰਾਪਤੀ ਕੀਤੀ। ਉਨ੍ਹਾ ਦੀ ਪਹਿਲੀ ਆਲੋਚਨਾ ਪੁਸਤਕ ਸਾਲ 1989 ਵਿਚ ਪ੍ਰਕਾਸਿਤ ਹੋਈ। ਹੁਣ ਉਨ੍ਹਾ ਦੁਆਰਾ ਸੰਪਾਦਿਕ ਤੇ ਮੌਲਿਕ ਪੁਸਤਕਾਂ ਦੀ ਗਿਣਤੀ ਢਾਈ ਦਰਜਨ ਏ ਇਸ ਤੋਂ ਛੁਟ ਇਕ ਹਜ਼ਾਰ ਤੋਂ ਉਪਰ ਲੇਖ ਆਰਟੀਕਲ ਵੱਖ ਵੱਖ ਅਖ਼ਬਾਰਾਂ ‘ਚ ਪ੍ਰਕਾਸਿਤ ਹੋ ਚੁਕੇ ਹਨ ਅਤੇ ਇਹ ਕੰਮ ਹੁਣ ਵੀ ਨਿਰੰਤਰ ਜਾਰੀ ਹੈ। ਉਨ੍ਹਾ ਆਪਣੀ ਜੀਵਨ ਸੈਲੀ ਬਾਰੇ ਦੱਸਿਆ ਕਿ ਕੰਮ ਹੀ ਉਨ੍ਹਾ ਦਾ ਭਾਂਰਤ ਪੰਜਾਬ ਦੀ ਰਾਜਨੀਤਕ ਆਰਥਿਕਤਾ, ਸਿੱਖ ਦਰਸ਼ਨ ਆਲੋਚਨਾ ਤੇ ਜੀਵਨ ਜਾਂਚ ਬਾਬੇ ਨਿਬੰਧ ਸੰਗ੍ਰਹਿ ਉਨਾ ਦੀਆਂ ਪੁਸਤਕਾਂ ਪੁਸਤਕਾਂ ਦੇ ਪ੍ਰਮੱਖ ਵਰਗ ਹਨ। ਇਨ੍ਹਾ ਤੋ ਛੁੱਟ ਉਨ੍ਹਾ ਨੇ ਇਕ ਸਫ਼ਰਨਾਮਾ ਜੀਵਨੀ ਅਤੇ ਸੰਪਾਦਨ ਦੇ ਖੇਤਰ ਵਿਚ ਉਨ੍ਹਾ ਦਾ ਅਹਿਮ ਯੋਗਦਾਨ ਹੈ। ਉਨ੍ਹਾ ਦੱਸਿਆ ਕਿ ਭਵਿਖ ‘ਚ ਉਹ ਸਾਰੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨਾਲ ਮਿਲ ਕੇ ਨਵੀਆਂ ਪੈੜਾਂ ਦਾ ਯਤਨ ਕਰਨਗੇ। ਇਸ ਮੌਕੇ ਕੁਝ ਸਾਇਰਾਂ ਨੇ ਆਪਣੀਆਂ ਕਾਵਿ ਰਚਨਾਵਾਂ ਵੀ ਸਰੋਤਿਆਂ ਨਾਲ ਸਾਝੀਆਂ ਕੀਤੀਆਂ।ਇਹ ਸਾਇਰਾ ਵਿਚ ਪ੍ਰਮੁੱਖ ਰੂਪ ਵਿਚ ਸਰਵ ਸ੍ਰੀ ਜਸਵੰਤ ਹਾਂਸ, ਸੁਚਾ ਸਿੰਘ ਰੰਧਾਵਾ,ਹਰਪਾਲ ਨਾਗਰਾ, ਰੋਜੀ ਸਿੰਘ, ਗੁਰਪ੍ਰਤਾਪ ਸਿੰਘ ਕਾਹਲੋ, ਚੰਨ ਬੋਲੇਵਾਲੀਆ, ਅਜਮੇਰ ਸਿੰਘ ਧਰਮਪੁਰਾ, ਬਲਵਿੰਦਰ ਸਿੰਘ ਗੰਭੀਰ, ਨਰਿੰਦਰ ਸਿੰਘ ਸੰਘਾ, ਸੁਰਿੰਦਰ ਸਿੰਘ ਨਿਮਾਣਾ, ਸੂਬਾ ਸਿੰਘ ਖਹਿਰਾ, ਵਿਨੋਦ ਸਾਇਰ। ਕਵਿਤਾਵਾਂ ਤੇ ਗੀਤਾ ਤਂੋ ਬਾਅਦ ਪ੍ਰਧਾਂਨਗੀ ਮੰਡਲ ਦੇ ਮੈਬਰਾਂ ਵਿਚ ਸਰਵ ਸ੍ਰੀ ਧਿਆਨ ਸਿੰਘ ਸਾਹ ਸਿਕੰਦਰ,ਡਾ ਜੋਗਿੰੰਦਰ ਕੈਰੋ, ਸੁਖਦੇਵ ਪ੍ਰੇਮੀ, ਦੇਵਿੰਦਰ ਦੀਦਾਰ ਨੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੂੰ ਦਰਪੇਸ਼ ਮੁਸਕਿਲਾਂ ਤੇ ਚੁਣੌਤੀਆਂ ਬਾਰੇ ਮੁਲਵਾਨ ਸੁਝਾਅ  ਪੇਸ਼ ਕੀਤੇ। ਉਪਰੋਕਤ ਵਿਦਵਾਨਾ ਤੇ ਸਾਇਰਾ ਤੋਂ ਇਲਾਵਾ ਅੱਜ ਦੇ ਇਸ ਹਰ ਪੱਖੋ ਸਫਲ ਸਮਾਗਮ ਵਿਚ ਅਨੇਕਾ ਸਾਹਿਤਕ ,ਵਿਦਿਅਕ ਤੇ ਸਮਾਜਿਕ ਖੇਤਰ ਦੀਆਂ ਸਖਸੀਅਤਾ ਸਾਮਲ ਹੋਈਆਂ ।ਇਨ੍ਹਾ ‘ਚ ਪ੍ਰਮੁਖ ਰੂਪ ਸਿੰਘ ਨਰਿੰਦਰ  ਬਰਨਾਲ, ਮਹਿੰਦਰ ਸਿੰਘ, ਜਸਵੰਤ ਸਿੰਘ ਜੋਗਿੰਦਰ ਸਿੰਘ ਫੁਲ, ਅਸੋਕ ਕੁਮਾਰ, ਸਵੰਤ ਸਿੰਘ, ਗੁਰਮੇਜ ਸਿੰਘ, ਗੁਰਬਚਨ ਸਿੰਘ ਬਾਜਵਾ, ਬਲਦੇਵ ਸਿਘ, ਸੁਚਾ ਸਿੰਘ ਰੰਧਾਵਾ, ਰੋਜੀ ਸਿੰਘ, ਪ੍ਰੀਤਮ ਸਰਪੰਚ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply