Monday, July 8, 2024

ਕੰਵਰਬੀਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਨੌਜੁਆਨ ਆਈ.ਐਸ.ਓ ‘ਚ ਸ਼ਾਮਿਲ

PPN200505
ਅੰਮ੍ਰਿਤਸਰ, 20 ਮਈ  (ਪੰਜਾਬ ਪੋਸਟ ਬਿਊਰੋ)-  ਸਿੱਖੀ ਨੂੰ ਪ੍ਰਫੂੱਲਤ ਕਰਨ ਲਈ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਨਸ਼ਨ (ਆਈ.ਐਸ.ਓ) ਵੱਲੋਂ ਜੋ ਉਦਮ ਕੀਤੇ ਜਾ ਰਹੇ ਹਨ, ਉਸ ਸੋਚ ਨੂੰ ਅੱਜ ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਆਈ.ਐਸ.ਓ ਵੱਲੋਂ ਜੋੜ੍ਹਾ ਫਾਟਕ ਵਿਖੇ ਰੱਖੇ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਸੈਂਕੜੇ ਨੋਜੁਆਨ ਜਥੇਬੰਦੀ ਵਿੱਚ ਸ਼ਾਮਿਲ ਹੋਏ। ਇਨ੍ਹਾਂ ਦਾ ਭਰਵਾਂ ਸਵਾਗਤ ਕਰਦਿਆਂ ਆਈ.ਐਸ.ਓ ਦੇ ਜਿਲ੍ਹਾ ਪ੍ਰਧਾਨ, ਮੈਂਬਰ ਜੇਲ੍ਹ ਬੋਰਡ ਪੰਜਾਬ ਸ੍ਰ. ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਕਿਹਾ ਉਹਨਾ ਨੂੰ ਬੇਹੱਦ ਖੁਸ਼ੀ ਹੋਈ ਹੈ ਕਿ ਨੋਜੁਆਨ ਸਿੱਖੀ ਦੇ ਪ੍ਰਚਾਰ ਤੇ ਪਸਾਰ ਵਿੱਚ ਲਈ ਉਹਨਾਂ ਦਾ ਸਾਥ ਦੇਣ ਲਈ ਵੱਡੀ ਗਿਣਤੀ ‘ਚ ਅੱਗੇ ਆਏ ਹਨ ਤੇ ਹੁਣ ਜਥੇਬੰਦੀ ਦੀ ਕੋਸ਼ਿਸ਼ ਹੋਵੇਗੀ ਕਿ ਜਿਹੜੇ ਨੋਜਵਾਨ ਜਥੇਬੰਦੀ ਵਿੱਚ ਸ਼ਾਮਿਲ ਹੋਏ ਹਨ ਉਹਨਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕਿ ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਭੇਜੀਆਂ ਜਾਣ ਤਾਂ ਜੋ ਜਿਹੜੇ ਨੋਜਵਾਨ ਕਿਸੇ ਕਾਰਨ ਪਤਿਤ ਹੋ ਚੁੱਕੇ ਹਨ ਉਹਨਾਂ ਦੀ ਸਿੱਖੀ ਵਿੱਚ ਵਾਪਸੀ ਯਕੀਨੀ ਬਣਾਈ ਜਾ ਸਕੇ। ਗਿੱਲ ਨੇ ਕਿਹਾ ਕਿ ਆਈ.ਐਸ.ਓ ਦਾ ਨਿਸ਼ਾਨਾ ਹੈ ਕਿ ਨੌਜਵਾਨਾਂ ਨੂੰ ਅੰਮ੍ਰਿਤਧਾਰੀ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇ ਅਤੇ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਤਾਂ ਜੋ ਨੋਜੁਆਨਾਂ ਦਾ ਉਤਸ਼ਾਹ ਬਰਕਰਾਰ ਰਹੇ ।ਸੰਸਥਾ ਵਿੱਚ  ਸ਼ਾਮਿਲ ਹੋਣ ਵਾਲਿਆਂ ‘ਚ ਬੀਬੀ ਰਵਿੰਦਰਪਾਲ ਕੌਰ, ਬੀਬੀ ਰਵਿੰਦਰ ਕੌਰ, ਹਰਜਿੰਦਰ ਸਿੰਘ, ਬਲਜੀਤ ਸਿੰਘ, ਤਰਸੇਮ ਸਿੰਘ, ਮਨਪ੍ਰੀਤ ਸਿੰਘ, ਸਿਮਰਨਦੀਪ ਸਿੰਘ, ਬਲਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਤਰਸੇਮ ਸਿੰਘ, ਮਨਜੀਤ ਸਿੰਘ, ਰਜਿੰਦਰ ਸਿੰਘ, ਭੁਪਿੰਦਰਪ੍ਰੀਤ ਸਿੰਘ, ਪਰਮਜੀਤ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਜੋਰਾਵਰ ਸਿੰਘ, ਗੁਰਦੇਵ ਸਿੰਘ, ਗੁਰਜੰਟ ਸਿੰਘ, ਕੁਲਦੀਪ ਸਿੰਘ, ਸੁਖਪਾਲ ਸਿੰਘ, ਮਨਪ੍ਰੀਤ ਸਿੰਘ, ਜਗਬੀਰ ਸਿੰਘ, ਨਵਦੀਪ ਸਿੰਘ, ਬਲਪ੍ਰੀਤ ਸਿੰਘ, ਗੁਰਜੰਟ ਸਿੰਘ, ਜਸਵੰਤ ਸਿੰਘ ਚੱਕੀ ਵਾਲੇ, ਬਲਦੇਵ ਸਿੰਘ ਧਰਮਪੁਰਾ, ਰਾਜਵਿੰਦਰ ਸਿੰਘ, ਜਥੇਬੰਦੀ ਵੱਲੋਂ ਸਨਦੀਪ ਸਿੰਘ ਖਾਲਸਾ, ਬਾਬਾ ਗੁਰਚਰਨ ਸਿੰਘ, ਜਥੇ: ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ, ਮਨਬੀਰ ਸਿੰਘ, ਵਿਕਰਮਜੀਤ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਕੁਲਜੀਤ ਸਿੰਘ, ਹਰਜੋਤ ਸਿੰਘ, ਕੰਵਲਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਿੰਦਰ ਸਿੰਘ ਸ਼ਾਂਤ, ਗੁਰਦੇਵ ਸਿੰਘ ਸਮੇਤ ਹੋਰ ਅਨੇਕਾ ਨੌਜੁਆਨ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply