ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ ਬਿਊਰੋ) ਲੋੜਵੰਦਾਂ ਦੇ ਫਾਰਮ ਭਰਨ ਲਈ ਵਾਰਡ ਨੰ: 14 ਇਲਾਕੇ ਸ਼੍ਰੀ ਗੁਰੂ ਹਰਿ ਰਾਏ ਐਵੀਨਿਊ ਵਿਖੇ ਪੈਨਸ਼ਨ ਕੈਂਪ ਲਗਾ ਲਗਾਇਆ ਗਿਆ। ਬੂਥ ਇੰਚਾਰਜ ਪਰਿਤੋਸ਼ ਮਿਸ਼ਰਾ ਦੀ ਦੇਖ-ਰੇਖ ਵਿੱਚ ਲਗਾਏ ਗਏ ਇਸ ਕੈਂਪ ਵਿੱਚ ਜ਼ਿਲ੍ਹਾ ਭਾਜਪਾ ਸਕੱਤਰ ਲਵਲੀਨ ਵੜੈਚ ਵਿਸ਼ੇਸ਼ ਤੌਰ ‘ਤੇ ਪੁੱਜੇ।ਉਨਾਂ ਇਸ ਸਮੇਂ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ‘ਤੇ ਪੂਰੇ ਉਤਰਦਿਆਂ ਸਰਕਾਰ ਦੀ ਭਲਾਈ ਸਕੀਮਾਂ ਦਾ ਲਾਭ ਲੋਕਾਂ ਦੇ ਬਰੂਹਾਂ ‘ਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਅੱਜ ਦਾ ਕੈਂਪ ਵੀ ਇਸੇ ਲੜੀ ਦਾ ਇੱਕ ਹਿੱਸਾ ਹੈ।ਇਸ ਮੌਕੇ ਊਸ਼ਾ ਰਾਣੀ, ਸਿਮਰਨ, ਗੁਰਮੀਤ ਸਿੰਘ, ਰਜਿੰਦਰ ਸਿੰਘ, ਮਾਸਟਰ ਮਾਨ ਚੰਦ, ਡਿੰਪਲ, ਅੰਜਲੀ ਲਾਖਾ ਨੇ ਵੀ ਕੈਂਪ ਦੌਰਾਨ ਲੋਕਾਂ ਦੇ ਫਾਰਮ ਭਰਨ ਵਿੱਚ ਆਪਣਾ ਸਹਿਯੋਗ ਦਿੱਤਾ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …