Friday, November 22, 2024

ਸੱਭਰਵਾਲ ਦੀ ਪ੍ਰਧਾਨਗੀ ਹੇਠ ਵਿਸ਼ਵ ਜੈਵਿਕ ਵਿਭਿੰਨਤਾ ਦਿਵਸ ਮਨਾਉਣ ਸਬੰਧੀ ਮੀਟਿੰਗ

ਬਹੁਮੁੱਲੀ ਜੈਵਿਕ ਵਿਭਿੰਨਤਾ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਜਿੰਮੇਵਾਰੀ-ਸੱਭਰਵਾਲ

PPN220504

ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ)- ਸ੍ਰੀ ਪ੍ਰਦੀਪ ਸੱਭਰਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਵਿਸ਼ਵ ਜੈਵਿਕ ਵਿਭਿੰਨਤਾ ਦਿਵਸ ਮਨਾਉਣ ਸਬੰਧੀ ਸਥਾਨਕ ਸਰਕਟ ਹਾਊਸ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ ਜਿਲਾ ਪੱਧਰ ਤੇ ਜੈਵਿਕ ਵਿਭਿੰਨਤਾ ਮੈਨੇਜਮੈਂਟ ਕਮੇਟੀ ਦੇ ਮੈਬਰ ਅਤੇ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਤੇ ਸ਼ਹਿਰ ਦੀਆਂ ਗੈਰ ਸਰਕਰੀ ਸੰਸਥਾਵਾਂ ਦੇ ਨੁਮਾਇੰਦੇ ਆਦਿ ਹਾਜਰ ਹੋਏ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਪ੍ਰਦੀਪ ਸੱਭਰਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਨੇ ਕਿਹਾ ਕਿ ਅੱਜ ਸੰਸਾਰ ਭਰ ਵਿਚ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਇਆ ਜਾ ਰਿਹਾ ਹੈ। ਉਨਾਂ ਜੈਵਿਕ ਵਿਭਿੰਨਤਾ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਸਾਡੀ ਬਹੁਮੁੱਲੀ ਜੈਵਿਕ ਵਿਭਿੰਨਤਾ ਖਤਰੇ ਵਿਚ ਹੈ ਅਤੇ ਇਸ ਨੂੰ ਬਚਾਉਣ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ। ਉਨਾਂ ਦੱਸਿਆ ਕਿ ਸਾਡੀ ਧਰਤੀ ਦੀ ਜੈਵਿਕਤਾ ਦੀ ਹੌਦ ਇਕ ਦੂਸਰੇ ਤੇ ਨਿਰਭਰ ਕਰਦੀ ਹੈ ਅਤੇ ਸਾਰੇ ਜੀਵਾਂ ਦੀ ਹੌਦ ਕੁਦਰਤੀ ਸਮਤੋਲ ਨੂੰ ਸਹੀ ਢੰਗ ਨਾਲ ਕਾਇਮ ਰੱਖਣ ਲਈ ਬਰਾਬਰ ਦੀ ਮਹੱਤਤਾ ਰੱਖਦੀ ਹੈ। ਉਨਾਂ ਦੱਸਿਆ ਕਿ ਭਾਰਤ ਜੈਵਿਕ ਵਿਭਿੰਨਤਾ ਪੱਖੋ ਅਮੀਰ ਦੇਸ਼ ਹੈ ਜੋ ਕਿ ਸੰਸਾਰ ਦੇ ਪਹਿਲੇ 17 ਦੇਸਾਂ ਵਿਚ ਆਉਦੀ ਹੈ ਜੋ ਕਿ ਸੰਸਾਰ ਦੀ 70  ਪ੍ਰਤੀਸ਼ਤ ਜੈਵਿਕ ਵਿਭਿੰਨਤਾ ਨੂੰ ਕਵਰ ਕਰਦਾ ਹੈ। ਸੰਸਾਰ ਵਿਚ ਕਰੀਬ 60 ਹਜਾਰ ਪੌਦਿਆਂ ਦੀਆਂ ਕਿਸਮਾਂ ਹਨ ਅਤੇ 200 ਜੀਵਾਂ ਦੀਆਂ ਕਿਸਮਾਂ ਲੁਪਤ ਹੋ ਰਹੀਆਂ ਹਨ। ਉਨਾਂ ਦੱਸਿਆ ਕਿ ਹਰ ਇਕ ਦਿਨ ਵਿਚ ਤਕਰੀਬਨ137  ਪਰਜਾਤੀਆਂ ਲੁਪਤ ਹੋ ਰਹੀਆਂ ਹਨ ਭਾਵ ਹਰ ਇਕ ਘੰਟੇ ਵਿਚ 6 ਪਰਜਾਤੀਆਂ ਲੁਪਤ ਹੋ ਰਹੀਆਂ ਹਨ। ਇਹ ਇਕ ਗੰਭੀਰ ਮੁੱਦਾ ਹੈ ਇਸ ਪ੍ਰਤੀ ਸਾਨੂੰ ਸਾਰਿਅਆ ਦੇ ਆਪਸੀ ਸਹਿਯੋਗ ਨਾਲ ਇਸ ਨੂੰ ਬਚਾਉਣ ਲਈ ਹੰਭਲਾ ਮਾਰਨਾ ਪਵੇਗਾ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਨੇ ਦੱਸਿਆ ਕਿ ਜੈਵਿਕ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਲਈ ਸਮਾਜ ਵਿਚ ਵੱਡੇ ਪੱਧਰ ਤੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਇਸ ਲਈ ਜਿਲਾ ਪ੍ਰਸ਼ਾਸਨ ਵਲੋਂ 29 ਮਈ ਤਕ ਜੈਵਿਕ ਵਿਭਿੰਨਤਾ ਸਪਤਾਹ ਮਨਾਇਆ ਜਾਵੇਗਾ, ਜਿਸ ਤਹਿਤ ਸਾਡੀ ਆਉਣ ਵਾਲੀ ਪੀੜੀ ਭਾਵੇ ਬੱਚਿਆਂ ਵਿਚ ਅਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਸਕੂਲਾਂ ਵਿਚ ਵਾਤਵਾਰਨ ਸੁਰੱਖਿਆ ਵਿਸ਼ੇ ਤੇ ਪੇਟਿੰਗ ਮੁਕਾਬਲੇ ਕਰਵਾਏ ਜਾਣਗੇ। ਉਨਾਂ ਖੇਤਬਾੜੀ ਵਿਭਾਗ, ਪਸ਼ੂ ਪਾਲਣ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੇ ਆਪਣੇ ਪੱਧਰ ਤੇ ਲੋਕਾਂ ਤੇ ਬੱਚਿਆ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ਼ ਮੌਕੇ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾ ਨੇ ਬੂਰਨ ਸਹਿਯੋਗ ਦੇਣ ਦਾ ਭਰੇਸਾ ਦਿੱਤਾ। ਇਸ ਮੌਕੇ ਸ੍ਰੀ ਐਨ.ਐਸ ਰੰਧਾਵਾ ਵਣ ਮੰਡਲ ਅਫਸਰ ਅੰਮ੍ਰਿਤਸਰ ਨੇ ਮੀਟਿੰਗ ਦੌਰਾਨ ਜੈਵਿਕ ਵਿਭਿੰਨਤਾ ਦੀ ਮਹੱਤਤਾ ਤੇ ਚਾਨਣਾ ਪਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਐਸ.ਪੀ.ਆਂਗਰਾ ਡੀ.ਡੀ.ਪੀ.ਓ ਅੰਮ੍ਰਿਤਸਰ, ਸ੍ਰੀ ਜੇ.ਸੀ ਸ਼ੌਰੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਸ੍ਰੀ ਸੁਦਰਸ਼ਨ ਭਾਟੀਆ, ਸ੍ਰੀ ਭੱਟੀ ਜੀ, ਮਿਸ਼ਨ ਆਗਾਜ ਤੋਂ ਸ੍ਰੀ ਦੀਪਕ ਬੱਬਰ , ਸ੍ਰੀ ਗੁਰਭੇਜ ਸਿੰਘ, ਸ੍ਰੀ ਸਤੀਸ ਕੁਮਾਰ ਡਿਪਟੀ ਡੀ.ਈ.ਓ (ਸ), ਏ.ਪੀ.ਓ ਸ੍ਰੀ ਕੰਵਰਸੁਖਜਿੰਦਰ ਸਿੰਘ, ਖੇਤਬਾੜੀ ਵਿਭਾਗ ਤੋਂ ਸ੍ਰੀ ਇੰਦਰਜੀਤ ਸਿੰਘ ਮੈਡਮ ਨੀਟਾ ਸ਼ਰਮਾ ਅਤੇ ਵੱਖ ਵੱਖ ਐਨ.ਜੀ.ਓ ਦੇ ਪ੍ਰਤੀਨਿਧ ਆਦਿ ਹਾਜਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply