ਪਠਾਨਕੋਟ, 7 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਸਾਉਣੀ ਮੁਹਿੰਮ ਤਹਿਤ ਕਿਸਾਨਾਂ ਨੂੰ ਖੇਤੀਬਾੜੀ, ਬਾਗਬਾਨੀ, ਭੂਮੀ ਰੱਖਿਆ, ਪਸ਼ੂ ਪਾਲਣ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਗਰੁਕ ਕਰਨ ਲਈ ਸਥਾਨਕ ਮੁੱਖ ਖੇਤੀਬਾੜੀ ਦਫਤਰ ਵਿਖੇ ਐਗਰੀਕਲਚਰ ਟੈਕਨਾਲੋਜੀ ਮੈਨੇਜਮੈਨਟ ਏਜੰਸੀ (ਆਤਮਾ) ਦੀ ਬਲਾਕ ਕਿਸਾਨ ਸਲਾਹਕਾਰ ਕਮੇਟੀ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ। ਇਸ ਮੌਕੇ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ(ਹੈ.ਕੁ.),ਕਨਵੀਨਰ ਬਲਾਕ ਟੈਕਨੀਕਲ ਟੀਮ ਕਮ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਮੁਖਤਿਆਰ ਸਿੰਘ, ਬਾਗਬਾਨੀ ਵਿਕਾਸ ਅਫਸਰ ਡਾ. ਸ਼ਮੀ ਕੁਮਾਰ, ਭੂਮੀ ਰੱਖਿਆ ਅਫਸਰ ਸ਼੍ਰੀ ਤਰਸੇਮ ਸਿੰਘ, ਰੂਪ ਸਿੰਘ ਜਸਰੋਟੀਆ, ਤਿਲਕ ਰਾਜ, ਬਲਵਿੰਦਰ ਸਿੰਘ ਢਿਲੋਂ, ਬਲਵਿੰਦਰ ਸਿੰਘ , ਵਿਕਰਮ ਸਿੰਘ ਸਮੇਤ ਸਮੂਹ ਮੈਂਬਰ ਹਾਜ਼ਰ ਸਨ।
ਮੀਟੰਗ ਨੂੰ ਸੰਬੋਧਨ ਕਰਦਿਆਂ ਡਾ. ਹਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਵੱਲੋਂ ਪਠਾਨਕੋਟ ਜ਼ਿਲੇ ਨਾਲ ਸੰਬੰਧਤ ਵੈਬਸਾਈਟ ਬਣਾਈ ਜਾ ਰਹੀ ਹੈ।ਜਿਸ ਵਿੱਚ ਸਬਜੀਆਂ, ਦਾਲਾਂ,ਬ ਾਸਮਤੀ, ਸ਼ਹਿਦ ਉਤਪਾਦਕਾਂ ਦੀ ਸੂਚੀ ਨੂੰ ਅਪਲੋਡ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਇਸ ਦਾ ਮੁੱਖ ਮਕਸਦ ਖੱਪਤਕਾਰਾਂ ਨੂੰ ਕਿਸਾਨਾਂ ਨਾਲ ਜੋੜਣਾ ਹੈ, ਤਾਂ ਜੋ ਖੱਪਤਕਾਰ ਨੂੰ ਵਾਜ਼ਬ ਕੀਮਤਾਂ ‘ਤੇ ਉੱਚ ਮਿਆਰੀ ਖੇਤੀ ਜਿਨਸਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨਾਂ ਕਿਹਾ ਕਿ ਕਿਸੇ ਵੀ ਨਵੀਂ ਤਕਨੀਕ ਦੀ ਕਾਮਯਾਬੀ ਲਈ ਕਿਸਾਨਾਂ ਦੀ ਫੀਡਬੈਕ ਬਹੁਤ ਜ਼ਰੂਰੀ ਹੁੁੰਦੀ ਹੈ।ਡਾ. ਅਮਰੀਕ ਸਿੰਘ ਨੇ ਕਿਹਾ ਮਹੀਨਾ ਅਗਸਤ ਦੌਰਾਨ ਬਲਾਕ ਪਠਾਨਕੋਟ ਦੇ 6 ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਏ ਜਾਣਗੇ। ਉਨਾਂ ਕਿਹਾ ਕਿ ਕਿਸਾਨ ਸਲਾਹਕਾਰ ਕਮੇਟੀ ਦੀ ਮੀਟਿੰਗ ਮਹੀਨੇ ਦੇ ਹਰ ਪਹਿਲੇ ਬੁੱਧਵਾਰ ਨੂੰ ਹੋਇਆ ਕਰੇਗੀ ਅਤੇ ਮੀਟਿੰਗ ਹਰ ਮਹੀਨੇ ਇੱਕ ਇੱਕ ਖਾਸ ਵਿਸ਼ੇ ਨਾਲ ਸੰਬੰਧਤ ਮਾਹਿਰ ਬੁਲਾਇਆ ਜਾਇਆ ਕਰੇਗਾ।ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਮੁਖਤਿਆਰ ਸਿੰਘ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਨਵੇਂ ਬਾਗ ਲਾਉਣ ਲਈ 50% ਉਪਦਾਨ ਦਿੱਤਾ ਜਾ ਰਿਹਾ ਹੈ ਅਤੇ ਜੋ ਵੀ ਕਿਸਾਨ ਨਵਾਂ ਬਾਗ ਲਾਉਣਾ ਜਾਂ ਸਬਜੀਆਂ ਦੀ ਕਾਸ਼ਤ ਕਰਨਾ ਚਾਹੁੰਦਾ ਹੈ ਤਾਂ ਉਹ ਫਲਦਾਰ ਬੂਟੇ ਅਤੇ ਸਬਜੀਆ ਦੀ ਪਨੀਰੀ ਦੀ ਬੁਕਿੰਗ ਕਰਵਾ ਸਕਦਾ ਹੈ।ਭੂਮੀ ਰੱਖਿਆ ਅਫਸਰ ਡਾ ਦਿਨੇਸ਼ ਕੁਮਾਰ ਨੇ ਦੱਸਿਆ ਕਿ ਜ਼ਮੀਨ ਦੋਜ ਪਾਈਪਾਂ ਅਤੇ ਤੁਪਕਾ ਸਿੰਚਾਈ ਵਿਧੀ ਤੇ ਵਿਭਾਗ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ।ਲੀਡ ਬੈਂਕ ਦੇ ਵਿੱਤੀ ਸਲਾਹਕਾਰ ਰਾਮੇਸ਼ ਸ਼ਰਮਾ ਨੇ ਬੈਂਕਾਂ ਦੁਆਰਾ ਦਿੱਤੀਆ ਜਾ ਰਹੀਆ ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਕਿਸਾਨ ਮੈਂਬਰ ਰੂਪ ਸਿੰਘ ਜਸਰੋਟੀਆ, ਬਲਵਿੰਦਰ ਸਿੰਘ ਢਿਲੋਂ, ਤਿਲਕ ਰਾਜ ਨੇ ਕਿਹਾ ਕਿ ਬੈਕਾਂ ਦੁਆਰਾ ਜੋ ਲਿਮਿਟ ਬਣਾਈ ਜਾਦੀ ਹੈ, ਉਹ ਛੇ ਮਹੀਨੇ ਵਾਸਤੇ ਹੁੰਦੀ ਹੈ, ਜਦ ਕਿ ਗੰਨੇ ਦੀ ਫਸਲ ਇੱਕ ਸਾਲ ਦੀ ਹੂੰਦੀ ਹੈ, ਜਿਸ ਕਾਰਨ ਗੰਨਾ ਉਤਪਾਦਕਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਵਿਆਜ ਤੇ ਛੋਟ ਦੀ ਸਹੂਲਤ ਦਾ ਲਾਭ ਨਹੀਂ ਮਿਲਦਾ।ਉਨਾਂ ਮੰਗ ਕੀਤੀ ਕਿ ਗੰਨਾ ਉਤਪਾਦਕਾਂ ਦੇ ਹਿੱਤ ਵਿੱਚ ਨਿਯਮਾਂ ਵਿੱਚ ਸੋਧ ਕੀਤੀ ਜਾਵੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …